ਜੱਸਲ ਅਤੇ ਗੁਰਦੀਪ ਦੀ ਸਰਪ੍ਰਸਤੀ ਹੇਠ ਕੈਂਪ ਦਾ ਆਯੋਜਨ ਕੀਤਾ ਗਿਆ

ss1

ਜੱਸਲ ਅਤੇ ਗੁਰਦੀਪ ਦੀ ਸਰਪ੍ਰਸਤੀ ਹੇਠ ਕੈਂਪ ਦਾ ਆਯੋਜਨ ਕੀਤਾ ਗਿਆ

ਲੁਧਿਆਣਾ (ਪ੍ਰੀਤੀ ਸ਼ਰਮਾ) ਵਿਸ਼ਵਕਰਮਾ ਕਲੋਨੀ ਹਲਕਾ ਆਤਮ ਨਗਰ ਵਿਖੇ ਕੈਪਟਨ ਸਮਾਰਟ ਕਨੈਕਟ ਸਕੀਮ ਅਧੀਨ ਮੁਫਤ ਸਮਾਰਟਫੋਨ ਦੇਣ ਸਬੰਧੀ ਵੱਖ ਵੱਖ ਵਾਰਡਾਂ ਵਿੱਚ ਕੈਂਪ ਆਯੋਜਿਤ ਕੀਤੇ ਗਏ ਜਦਕਿ ਵਾਰਡ ਨੰਬਰ 68 ਅਤੇ 70 ਦਾ ਕੈਂਪ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਬੀਬੀ ਗੁਰਦੀਪ ਕੌਰ ਮਹਿਲਾ ਕਾਂਗਰਸ ਪ੍ਰਧਾਨ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ ਜਦਕਿ ਆਯੋਜਨ ਅੰਮ੍ਰਿਤਪਾਲ ਸਿੰਘ ਕਲਸੀ, ਜਨਕ ਰਾਜ, ਟੀ.ਐਸ ਰਾਜਪੂਤ ਮੈਂਬਰ ਪੀ.ਪੀ.ਸੀ.ਸੀ, ਰੇਸ਼ਮ ਸੱਗੂ, ਇਕਬਾਲ ਸਿੰਘ, ਸਰਬਜੀਤ ਮੰਨੂੰ ਵੱਲੋਂ ਕੀਤਾ ਗਿਆ। ਇਸ ਸਮੇਂ ਬੋਲਦੇ ਉਪਰੋਕਤ ਨੇਤਾਵਾਂ ਨੇ ਕਿਹਾ ਕਿ ਸਮਾਰਟ ਫੋਨ ਸਾਡੇ ਯੂਥ ਨੂੰ ਇੱਕ (ਇਨਫਰਾਮੇਸ਼ਨ ਟੈਕਨੋਲੋਜੀ) ਨਾਲ ਜੋੜਨ ਦਾ ਮੁੱਖ ਸਾਧਨ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਕੀਮ ਦੇ ਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਮਰਹੂਮ ਰਾਜੀਵ ਗਾਂਧੀ ਨੇ ਹੀ ਕੰਮਪਿਊਟਰ ਯੁੱਗ ਦੀ ਸ਼ੁਰੂਆਤ ਕੀਤੀ, ਜੋ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਪਰਿਵਾਰਕ ਦੋਸਤ ਸਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਸਮਰੱਥ ਹੈ। ਇਸ ਸਮੇਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੱਲੋਂ ਲੱਛੇਦਾਰ ਭਾਸ਼ਣਾਂ ਰਾਹੀ ਲੋਕਾਂ ਨੂੰ ਗੁੰਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਭਾਰਤ ਅੰਦਰ ਇੰਡਸਟਰੀ ਤਬਾਹ ਹੋ ਰਹੀ ਹੈ। ਹਰ ਖੇਤਰ ਦੇ ਲੋਕ ਮੋਦੀ ਦੀ ਸੌੜੀ ਸੋਚ ਤੋਂ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੀ ਨੀਯਤ ਸਾਫ ਨਹੀ, ਨੀਤੀ ਹੈ ਨਹੀ। ਹੁਣ ਤਾਂ ਭਾਰਤ ਦਾ ਰੱਬ ਹੀ ਰਾਖਾ। ਅੱਜ ਲੋਕ ਡਾ. ਮਨਮੋਹਣ ਸਿੰਘ ਨੂੰ ਯਾਦ ਕਰ ਰਹੇ ਹਨ ਜਿਸ ਨੇ ਭਾਰਤ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿੱਚ ਖੜਾ ਕੀਤਾ। ਇਸ ਸਮੇਂ ਸੁਖਵਿੰਦਰ ਸਿੰਘ ਬਿਰਦੀ, ਮਨਜੀਤ ਕਟਾਰੀਆ, ਜੁਗਰਾਜ ਸਿੰਘ, ਅਮਰਜੀਤ ਸ਼ਰਮਾ, ਸਰਬਪ੍ਰੀਤ ਸਿੰਘ, ਜਗਦੀਪ ਲੋਟੇ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *