Wed. Jun 19th, 2019

ਜੱਜ ਨੂੰ ਸਨਮਾਨਿਤ ਕਰਨ ਦੀ ਉੱਠਣ ਲੱਗੀ ਮੰਗ

ਜੱਜ ਨੂੰ ਸਨਮਾਨਿਤ ਕਰਨ ਦੀ ਉੱਠਣ ਲੱਗੀ ਮੰਗ
ਜੱਜ ਨੂੰ ਸਨਮਾਨਿਤ ਨਹੀਂ ਕੀਤਾ ਜਾ ਸਕਦਾ: ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ

ਜੰਡਿਆਲਾ ਗੁਰੂ 30 (ਅਗਸਤ ਵਰਿੰਦਰ ਸਿੰਘ ): 15 ਸਾਲ ਅਦਾਲਤ ਵਿਚ ਚਲੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਬੇਖੌਫ ਹੋਕੇ ਪਹਿਲਾਂ ਦੋਸ਼ੀ ਅਤੇ ਫਿਰ 20 ਸਾਲ ਦੀ ਸਜਾ ਸੁਣਾਉਣ ਵਾਲੇ ਜੱਜ ਜਗਜੀਤ ਸਿੰਘ ਨੇ ਪੂਰੇ ਭਾਰਤ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਬੈਠੇ ਭਾਰਤੀਆਂ ਅਤੇ ਇਨਸਾਫ ਪਸੰਦ ਲੋਕਾਂ ਦਾ ਵੀ ਦਿਲ ਜਿੱਤ ਲਿਆ ਹੈ । ਹਰ ਇਕ ਭਾਰਤੀ ਦੇ ਮੂੰਹੋਂ ਜੱਜ ਲਈ ਦੁਆਵਾਂ ਹੀ ਨਿਕਲ ਰਹੀਆਂ ਹਨ । ਇਸਦੇ ਨਾਲ ਹੀ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਜੈਡ ਸਿਕਿਓਰਿਟੀ ਵੀ ਦੇ ਦਿਤੀ ਗਈ ਹੈ ਤਾਂ ਜੋ ਬਲਾਤਕਾਰੀ ਬਾਬੇ ਦੀ ਗੁੰਡਾ ਬ੍ਰਿਗੇਡ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਸਕੇ । ਇਸ ਸਾਰੇ ਘਟਨਾਕ੍ਰਮ ਦੀ ਸਭ ਤੋਂ ਜਿਆਦਾ ਖੁਸ਼ੀ ਸਿੱਖ ਕੌਮ ਵਿਚ ਵਿਸ਼ੇਸ਼ ਤੋਰ ਤੇ ਦੇਖਣ ਨੂੰ ਮਿਲ ਰਹੀ ਹੈ ਅਤੇ ਉਹਨਾਂ ਦੇ ਦਿਲ ਤਾਂ ਬਾਗੋ ਬਾਗ ਹੋ ਗਏ ਹਨ ਕਿਉਂ ਕਿ ਇਸ ਪਾਖੰਡੀ ਬਲਾਤਕਾਰੀ ਬਾਬੇ ਨੇ ਦਸਮ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਾਕੇ ਨਕਲੀ ਅੰਮ੍ਰਿਤ ਪਿਲਾਕੇ ਆਪਣੇ ਪ੍ਰੇਮੀਆਂ ਨੂੰ ਖਾਲਸੇ ਦੀ ਜਗ੍ਹਾ ਇੰਸਾ ਦਾ ਨਾਮ ਦਿੱਤਾ ਸੀ ਜਿਸਤੋ ਬਾਅਦ ਇਕ ਵਾਰ ਪੰਜਾਬ ਵਿਚ ਡੇਰਾ ਵਿਰੋਧੀ ਭਾਂਬੜ ਮੱਚ ਗਿਆ ਸੀ ਅਤੇ ਇਸ ਭਾਂਬੜ ਵਿਚ ਕਈ ਸਿੰਘਾਂ ਨੂੰ ਸ਼ਹੀਦੀਆਂ ਵੀ ਪ੍ਰਾਪਤ ਕਰਨੀਆਂ ਪਈਆਂ ਪਰ ਸਮੇ ਦੀ ਹਕੂਮਤ ਨੇ ਡੇਰਾ ਪੱਖੀ ਫੈਂਸਲੇ ਲੈਕੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ । ਹੋਰ ਤਾਂ ਹੋਰ ਸਮੇਂ ਦੀ ਹਕੂਮਤ ਨੇ ਅਪਨਾ ਸਿਆਸੀ ਰੁਤਬਾ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਤੇ ਵਰਤਕੇ ਇਸ ਬਲਾਤਕਾਰੀ ਨੂੰ ਮੁਆਫੀ ਵੀ ਦੇ ਦਿਤੀ ਉਹ ਵੀ ਸਿਰਫ ਇਕ ਚਿੱਠੀ ਰਾਹੀਂ । ਜਿਸਦਾ ਉਸ ਸਮੇਂ ਸਿੱਖ ਕੌਮ ਨੇ ਮੌਜੂਦਾ ਜਥੇਦਾਰ ਦੇ ਖਿਲਾਫ ਸਰਬੱਤ ਖਾਲਸਾ ਸਦਕੇ ਇਸ ਫੈਂਸਲੇ ਨੂੰ ਚੁਣੌਤੀ ਦਿੰਦੇ ਹੋਏ ਲੱਖਾਂ ਦੇ ਇਕੱਠ ਵਿਚ ਨਵੇਂ ਜਥੇਦਾਰ ਥਾਪ ਦਿਤੇ । ਭਾਵੇ ਕਿ ਬਲਾਤਕਾਰੀ ਬਾਬੇ ਨੂੰ ਦੋ ਸਾਧਵੀਆਂ ਦੇ ਕੇਸ ਵਿਚ 20 ਸਾਲ ਸਖਤ ਸਜਾ ਹੋਈ ਹੈ ਪਰ ਸਿੱਖ ਕੌਮ ਵਲੋਂ ਇਸ ਕਰਕੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਇਸਦੇ ਵਿਚ ਹੀ ਇਸਨੂੰ ਸਿੱਖ ਭਾਵਨਾਵਾਂ ਨਾਲ ਠੇਸ ਪਹੁੰਚਾਉਣ ਦੀ ਵੀ ਸਜਾ ਮਿਲ ਗਈ ਹੈ । ਹੁਣ ਸੋਸ਼ਲ ਮੀਡੀਆ ਰਾਹੀਂ ਸਿੱਖ ਕੌਮ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੱਜ ਜਗਜੀਤ ਸਿੰਘ ਨੂੰ ਸਿੱਖ ਪੰਥ ਵਲੋਂ ਇਕ ਵਿਸ਼ੇਸ਼ ਐਵਾਰਡ ਦੇਕੇ ਸਨਮਾਨਿਤ ਕੀਤਾ ਜਾਵੇ । ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੁਰਬਚਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦੇ ਸਹਾਇਕ ਨੇ ਦੱਸਿਆ ਕਿ ਮਰਿਆਦਾ ਦੇ ਅਨੁਸਾਰ ਇਕ ਪਤਿਤ ਵਿਅਕਤੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਨਹੀਂ ਕੀਤਾ ਜਾ ਸਕਦਾ ਭਾਵੇ ਕਿ ਉਹਨਾਂ ਵਲੋਂ ਕੀਤਾ ਕੰਮ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਇਹ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਪਵੇਗਾ । ਸ੍ਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਹਨਾਂ ਦੇ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ।

Leave a Reply

Your email address will not be published. Required fields are marked *

%d bloggers like this: