Sat. May 25th, 2019

ਜੰਮੂ-ਕਸ਼ਮੀਰ : ਨੈਸ਼ਨਲ ਹਾਈਵੇਅ ਬੰਦ, ਹਜ਼ਾਰਾਂ ਵਾਹਨ ਫਸੇ

ਜੰਮੂ-ਕਸ਼ਮੀਰ : ਨੈਸ਼ਨਲ ਹਾਈਵੇਅ ਬੰਦ, ਹਜ਼ਾਰਾਂ ਵਾਹਨ ਫਸੇ

ਸ਼੍ਰੀਨਗਰ, 11 ਮਈ: ਜੰਮੂ-ਕਸ਼ਮੀਰ ਵਿਚ 300 ਕਿਲੋਮੀਟਰ ਲੰਬਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਜ਼ਮੀਨ ਖਿਸਕਣ ਅਤੇ ਲਗਾਤਾਰ ਪੱਥਰ ਡਿੱਗਣ ਕਾਰਨ ਅੱਜ ਤੀਜੇ ਦਿਨ ਵੀ ਬੰਦ ਰਿਹਾ| ਸੂਤਰਾਂ ਨੇ ਦੱਸਿਆ ਕਿ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਸੀਮਾ ਸੜਕ ਸੰਗਠਨ ਅਤਿਆਧੁਨਿਕ ਮਸ਼ੀਨਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਹਾਈਵੇਅ ਤੇ ਪਏ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ| ਪੱਥਰ ਡਿੱਗਣ ਕਾਰਨ ਮਲਬਾ ਸਾਫ ਕਰ ਰਿਹਾ ਇਕ ਕਰਮਚਾਰੀ ਜ਼ਖਮੀ ਹੋ ਗਿਆ|
ਰਾਮਬਨ ਜ਼ਿਲੇ ਦੇ ਡਿਗਡੋਲ ਵਿੱਚ ਇਕ ਵਾਰ ਫਿਰ ਜ਼ਮੀਨ ਖਿਸਕਣ ਕਾਰਨ ਆਵਾਜਾਈ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ| ਲੱਦਾਖ ਖੇਤਰ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ਅਤੇ 86 ਕਿਲੋਮੀਟਰ ਲੰਬੇ ਇਤਿਹਾਸਕ ਮੁਗ਼ਲ ਰੋਡ ਤੇ ਹਾਲਾਂਕਿ ਇਕ ਪਾਸੇ ਵੱਲ ਵਾਹਨਾਂ ਦੀ ਆਵਾਜਾਈ ਜਾਰੀ ਹੈ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਮਬਨ ਦੀਆਂ ਹੋਰ ਥਾਵਾਂ ਤੇ ਅੱਜ ਵੀ ਪੱਥਰ ਡਿੱਗਣ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਹਾਈਵੇਅ ਸਾਫ ਕਰਨ ਦੇ ਕੰਮ ਵਿਚ ਰੁਕਾਵਟ ਆ ਰਹੀ ਹੈ| ਜ਼ਮੀਨ ਖਿਸਕਣ ਕਾਰਨ ਕਸ਼ਮੀਰ ਵੱਲ ਜਾਣ ਵਾਲੇ 3,000 ਤੋਂ ਵਧ ਵਾਹਨ ਹਾਈਵੇਅ ਤੇ ਫਸੇ ਹੋਏ ਹਨ| ਇਨ੍ਹਾਂ ਵਾਹਨਾਂ ਵਿੱਚ ਯਾਤਰੀ ਵਾਹਨਾਂ ਤੋਂ ਇਲਾਵਾ ਜ਼ਰੂਰੀ ਵਸਤੂਆਂ ਲੈ ਕੇ ਜਾ ਰਹੇ ਟਰੱਕ ਅਤੇ ਤੇਲ ਦੇ ਖਾਲੀ ਟੈਂਕਰ ਸ਼ਾਮਲ ਹਨ| ਹਾਈਵੇਅ ਬੰਦ ਰਹਿਣ ਕਾਰਨ ਫਲ ਅਤੇ ਸਬਜ਼ੀਆਂ ਸੜ ਰਹੀਆਂ ਹਨ ਅਤੇ ਮੁਰਗੀਆਂ ਦੀ ਮੌਤ ਹੋ ਰਹੀ ਹੈ| ਬਸ ਇੰਨਾ ਹੀ ਨਹੀਂ ਹਾਈਵੇਅ ਤੇ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਯਾਤਰੀ ਫਸੇ ਹੋਏ ਹਨ|

Leave a Reply

Your email address will not be published. Required fields are marked *

%d bloggers like this: