ਜੰਮੂ—ਕਸ਼ਮੀਰ ‘ਚ ਈਦ ‘ਤੇ ਵੀ ਜਾਰੀ ਹੈ ਪੱਥਰਬਾਜ਼ੀ

ss1

ਜੰਮੂ—ਕਸ਼ਮੀਰ ‘ਚ ਈਦ ‘ਤੇ ਵੀ ਜਾਰੀ ਹੈ ਪੱਥਰਬਾਜ਼ੀ

ਜੰਮੂ ਕਸ਼ਮੀਰ ‘ਚ ਸੋਮਵਾਰ ਨੂੰ ਈਦ ਦੇ ਮੌਕੇ ‘ਤੇ ਵੀ ਪੱਥਰਬਾਜ਼ੀ ਜਾਰੀ ਰਹੀ। ਕਸ਼ਮੀਰ ਦੇ ਪੁਲਵਾਮਾ, ਤ੫ਾਲ, ਸੋਪੋਰ ਤੇ ਅਨੰਤਨਾਗ ਦੇ ਜੰਗਲਾਂ ‘ਚ ਪੱਥਰਬਾਜ਼ੀ ਨੇ ਸੀਆਰਪੀਐੱਫ ਕੈਂਪ ‘ਤੇ ਪੱਥਰ ਸੁੱਟੇ। ਉਹ ਮੂਸਾ ਦੇ ਸਮਰਥਨ ‘ਚ ਨਾਰੇਬਾਜੀ ਵੀ ਕਰ ਰਹੇ ਸਨ। ਇਰਦਗਾਹ ‘ਤੇ ਕੈਂਪ ‘ਚ ਪੱਥਰਬਾਜੀ ਨਾਲ ਦੋ ਸੀਆਰਪੀਐੱਫ ਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਫੋਰਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇੰਨਾ ਹੀ ਨਹੀਂ ਘਾਟੀ ‘ਚ ਬਾਕੀ ਥਾਵਾਂ ‘ਤੇ ਵੀ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲਿਸ ਨੇ ਕਿਹਾ ਕਿ ਅਨੰਤਨਾਗ, ਸੋਪੋਰ, ਕੁਲਗਾਮ, ਪੁਲਗਾਮ ਤੇ ਪੱਤਣ ਸ਼ਹਿਰਾਂ ‘ਚ ਹਿੰਸਾ ‘ਚ 10 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਅਨੰਤਨਾਗ ‘ਚ ਜੰਗਲ ਮੰਡੀ ‘ਚ ਨਮਾਜ਼ ਤੋਂ ਤੁਰੰਤ ਬਾਅਦ ਭੀੜ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲਿਸ ਨੂੰ ਭੀੜ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਸੁੱਟਣੇ ਪਏ। ਅਨੰਤਨਾਗ ‘ਚ ਲਗਭਗ ਇਕ ਘੰਟੇ ਤੱਕ ਛੋਟੀ-ਮੋਟੀ ਹਿੰਸਾ ਜਾਰੀ ਰਹੀ। ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਤੇ ਪੱਤਣ ਸ਼ਹਿਰਾਂ ‘ਚ ਵੀ ਈਦ ਦੀ ਨਮਾਜ਼ ਤੋਂ ਬਾਅਦ ਹਿੰਸਾ ਦੀਆਂ ਖਬਰਾਂ ਮਿਲੀਆਂ ਹਨ।

Share Button

Leave a Reply

Your email address will not be published. Required fields are marked *