ਜੰਮੂ ਕਸ਼ਮੀਰ (ਉੜੀ)ਵਿੱਚ ਸਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਥ ਕਾਂਗਰਸ ਦਿੜਬਾ ਦੇ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

ss1

ਜੰਮੂ ਕਸ਼ਮੀਰ (ਉੜੀ)ਵਿੱਚ ਸਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਥ ਕਾਂਗਰਸ ਦਿੜਬਾ ਦੇ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

img-20160921-wa0058ਦਿੜ੍ਹਬਾ ਮੰਡੀ 21 ਸਤੰਬਰ ( ਰਣ ਸਿੰਘ ਚੱਠਾ)ਜੰਮੂ ਕਸ਼ਮੀਰ (ਉੜੀ) ਵਿੱਚ ਪਾਕਿਸਤਾਨ ਦੁਆਰਾ ਸੁੱਤੇ ਪਏ ਭਾਰਤੀ ਸੈਨਿਕਾਂ ਉੱਪਰ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ 17 ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਗਦੇਵ ਗਾਗਾ ਪ੍ਰਧਾਨ ਯੂਥ ਕਾਂਗਰਸ ਹਲਕਾ ਦਿੜਬਾ ਤੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਹਲਕਾ ਦਿੜਬਾ ਵਿੱਚ ਕੈਂਡਲ ਮਾਰਚ ਕੱਢਿਆ ਗਿਆ! ਇਹ ਕੈਂਡਲ ਮਾਰਚ ਦਿੱਲੀ ਹਾਈਵੇ ਰੋਡ ਤੋਂ ਲੈ ਕੇ ਗੀਤਾ ਭਵਨ ਦਿੜਬਾ ਤੱਕ ਕੱਢਿਆ ਗਿਆ ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਪਾਕਿਸਤਾਨ ਦੁਆਰਾ ਕੀਤੇ ਗਏ ਇਸ ਸ਼ਰਮਨਾਕ ਕਾਰੇ ਦੀ ਜੋਰਦਾਰ ਨਿੰਦਿਆ ਕੀਤੀ ਗਈ। ਪ੍ਧਾਨ ਜਗਦੇਵ ਗਾਗਾ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਹੁਣ ਮੋਦੀ ਦੇ 56 ਇੰਚ ਦੇ ਸੀਨੇ ਨੂੰ ਕਿ ਹੋ ਗਿਆ,ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਂ ਮੋਦੀ ਕਹਿੰਦਾਂ ਸੀ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਪਾਕਿਸਤਾਨ ਦੀ ਇੱਟ ਨਾਲ ਇੱਟ ਖੜਕਾ ਦੇਣਗੇ ਹੁਣ ਮੋਦੀ ਚੁੱਪ ਕਿਉਂ ਹੈ!ਉਨਾਂ ਕਿਹਾ ਕਿ ਭਾਰਤੀ ਸੈਨਾਂ ਨੂੰ ਜਵਾਬੀ ਕਾਰਵਾਈ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਜਦੋਂ ਕਿ ਸਾਡੀ ਫੋਜ ਦੇ ਜਵਾਨ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ।ਇਸ ਮੌਕੇ ਸਤਨਾਮ ਸਿੰਘ ਸੱਤਾ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ, ਜਗਤਾਰ ਜਨਾਲ, ਪਿ੍ਤਿਪਾਲ ਜਨਾਲ, ਚਮਕੌਰ ਢੰਢੋਲੀ,ਵਿੱਕੀ ਧੀਮਾਨ, ਅਮਨਦੀਪ ਦਿੜਬਾ, ਰੱਬਦਾਸ ਛਾਜਲੀ, ਦਵਿੰਦਰ ਛਾਜਲੀ, ਗੁਰਪ੍ਰੀਤ ਕੌਹਰੀਆਂ, ਜਸ਼ਕਰਨ ਕੜਿਆਲ, ਸਿੰਗਾਰਾ ਸਿੰਘ, ਰਾਜਵੀਰ ਸਿੰਘ, ਜਸਵੀਰ ਵਿੱਕੀ ਸਕੱਤਰ ਹਲਕਾ ਦਿੜਬਾ, ਜੱਗੀ ਰਟੌਲ, ਜਗਤਾਰ ਚੰਗਾਲੀਵਾਲਾ,ਜੱਸੀ ਨੰਬਰਦਾਰ, ਗੋਗੀ ਖੋਪੜਾ,ਨਿਰਮਲ ਦੁੱਲਟ, ਦਾਰੀ ਦਿੜਬਾ, ਸੰਦੀਪ ਗਾਗਾ, ਸੁਮਿਤ ਹਰੀਗੜ੍ਹ, ਬੂਟਾ ਫਲੇੜਾ, ਹਰਜਿੰਦਰ ਮਹਿਲਾਂ,ਸਤਨਾਮ ਛਾਜਲੀ, ਧੀਰਾ ਹਰੀਗੜ੍ਹ, ਚਰਨਾ ਛਾਜਲਾ, ਜੀਵਨ ਸੰਗਤੀਵਾਲਾ, ਜੋਤੀ ਛਾਜਲੀ,ਗੁਰਵਿੰਦਰ ਸਿੰਘ, ਕਰਮਜੀਤ ਬਬਲੀ, ਬਿੱਟੂ ਸੇਠ,ਹਰਜਿੰਦਰ ਕੌਹਰੀਆਂ, ਸਾਹਿਲ ਦਿੜਬਾ, ਬਲਵੀਰ ਦਿੜਬਾ, ਪਰਮਿੰਦਰ ਬੱਬੂ ਸੰਗਤਪੁਰਾ, ਸਰਬਜੀਤ ਖਰੋੜ ਜਿਲਾ ਪ੍ਰਧਾਨ ਵਾਈ. ਐੱਫ. ਆਈ ਆਦਿ ਯੂਥ ਕਾਂਗਰਸੀ ਵਰਕਰ ਹਾਜ਼ਰ ਸਨ ।

Share Button

Leave a Reply

Your email address will not be published. Required fields are marked *