ਜੰਡਿਆਲਾ ਗੁਰੂ ਵਿੱਚ ਇੱਕੋ ਰਾਤ ਵਿੱਚ 3 ਚੋਰੀਆਂ

ss1

ਜੰਡਿਆਲਾ ਗੁਰੂ ਵਿੱਚ ਇੱਕੋ ਰਾਤ ਵਿੱਚ 3 ਚੋਰੀਆਂ

img_20161115_152427ਜੰਡਿਆਲਾ ਗੁਰੂ 15 ਨਵੰਬਰ ਵਰਿੰਦਰ ਸਿੰਘ :- ਬੀਤੀ ਰਾਤ ਜੰਡਿਆਲਾ ਗੁਰੂ ਸ਼ਹਿਰ ਵਿੱਚ ਵੱਖ ਵੱਖ ਜਗ੍ਹਾ ਤੇ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਾਹਰਵਾਰ ਮਹੱਲਾ ਪਟੇਲ ਨਗਰ ਨੇੜੇ ਪਾਣੀ ਵਾਲੀ ਮੋਟਰ ਖਾਲਸਾ ਟੈਲੀਕੌਮ ਤੋ ਜਿੰਦਰੇ ਤੋੜ ਕੇ 10 ਸਲੰਡਰ ਭਰੇ, 12 ਹਜਾਰ ਦੇ ਕੋਪਨ, 4 ਨਵੇਂ ਮੁਬਾਇਲ, 4 ਸਿੰਮਾਂ ਡੈਮੋ ਵਾਲੀਆਂ ਮੁਬਾਇਲਾਂ ਸਮੇਤ ਅਤੇ 28 ਹਜਾਰ ਰੁਪੈ ਦੀ ਨਗਦੀ ਅਤੇ ਇਸੇ ਤਰਾਂ ਹੀ ਟੱਕਰ ਕਰਿਆਨਾ ਸਟੋਰ ਤਰਨ ਤਾਰਨ ਰੋਡ ਤੋ ਕਰੀਬ 7-8 ਹਜਾਰ ਦੀ ਨਕਦੀ ਅਤੇ ਉਸਦੇ ਸਾਹਮਣੇ ਹੀ ਜਨਤਾ ਟੈਂਟ ਹਾਊਸ ਤੋ ਇੱਕ ਐਲ ਈ ਡੀ ਲਾਹ ਕੇ ਲੈ ਗਏ। ਜੰਡਿਆਲਾ ਗੁਰੂ ਦੇ ਉੱਘੇ ਅਕਾਲੀ ਆਗੂ ਜਸਵੰਤ ਸਿੰਘ ਗਰੋਵਰ ਜੋ ਖਾਲਸਾਾ ਟੈਲੀਕੌਮ ਦੇ ਮਾਲਕ ਨੇ ਦੱਸਿਆ ਕਿ ਉਹ ਰੋਜ ਦੀ ਤਰਾਂ ਬੀਤੀ ਰਾਤ ਦੁਕਾਨ ਬੰਦ ਕਰਕੇ ਘਰ ਗਏ ਸਨ । ਜਦ ਸਵੇਰੇ ਤੜਕੇ ਉਹਨਾ ਦਾ ਭਤੀਜਾ ਜੋ ਸਬਜੀ ਮੰਡੀ ਜਾਂਦਾ ਹੈ ਉਸ ਨੇ ਵੇਖਿਆ ਕਿ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਸੀ ਤਾਂ ਉਸ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਹੈ ।ਜਦ ਉਨਾ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਵਿੱਚ ਚੋਰੀ ਹੋ ਚੁੱਕੀ ਸੀ।ਉਹਨਾ ਇਹ ਵੀ ਦੱਸਿਆ ਜਦ ਚੋਰ ਚੋਰੀ ਕਰਨ ਆਏ ਤਾਂ ਉਹਨਾ ਲਗੇ ਰਹਿੰਦੇ ਘਰਾਂ ਅਤੇ ਦੁਕਾਨਾਂ ਦੇ ਦਰਵਾਜਿਆਂ ਨੁੰ ਬਾਹਰੋਂ ਕੁੰਡੀਆਂ ਲਗਾ ਦਿੱਤੀਆ ਤਾਂ ਜੋ ਕੋਈ ਬਾਹਰ ਨਾ ਆ ਸਕੇ।ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਹਨਾ ਚੋਰਾਂ ਨੂੰ ਠੱਲ ਪਾਈ ਜਾ ਸਕੇ।

Share Button

Leave a Reply

Your email address will not be published. Required fields are marked *