ਜੰਡਿਆਲਾ ਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਆਮ ਆਦਮੀ ਕੋਲੋ ਕਰਵਾਇਆ ਗਿਆ

ss1

ਜੰਡਿਆਲਾ ਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਆਮ ਆਦਮੀ ਕੋਲੋ ਕਰਵਾਇਆ ਗਿਆ

ਜੰਡਿਆਲਾ ਗੁਰੂ 7 ਦਸੰਬਰ (ਵਰਿੰਦਰ ਸਿੰਘ): ਅੱਜ ਸਥਾਨਕ ਸਹਿਰ ਦੇ ਮੁਹੱਲਾ ਜੋਤੀਸਰ ਵਿਖੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਇੱਕ ਆਮ ਆਦਮੀ ਕੋਲੋ ਕਰਵਾਇਆ ਗਿਆ।ਇਸ ਮੌਕੇ ਉਮੀਦਵਾਰ ਹਰਭਜਨ ਸਿੰਘ ਈ.ਟੀ.ਉ.ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਕਿ ਇਹ ਆਮ ਆਦਮੀ ਦਾ ਮਤਲਬ ਹੀ ਇਹ ਹੈ ਕਿ ਅਸੀ ਸਾਰੇ ਆਮ ਆਦਮੀ ਹਾਂ ਸਾਡੇ ਲਈ ਕੋਈ ਵੀ ਵਿਸੇਸ਼ ਆਦਮੀ ਸੈਲੀਬਰਿਟੀ ਨਹੀ ਹੈ ਬਲਕਿ ਹਰ ਆਮ ਆਦਮੀ ਹੀ ਸੈਲੀਬਰਿਟੀ ਹੈ।ਉਹਨਾ ਕਿਹਾ ਕਿ ਉਹਨਾ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਉਹ ਹਰ ਉਸ ਆਮ ਆਦਮੀ ਦੇ ਨਾਲ ਖੜੀ ਹੈ ਜਿਸਦਾ ਕੋਈ ਸਹਾਰਾ ਨਾ ਬਣਦਾ ਹੋਵੇ।ਉਹਨਾ ਕਿਹਾ ਕਿ ਉਹ ਗਰੀਬਾਂ ਅਤੇ ਮਜਲੂਮਾਂ ਦੇ ਹੱਕ ਵਿੱਚ ਅਵਾਜ ਉਠਾਏਗੀ ਅਤੇ ਹੱਕ ਸੱਚ ਤੇ ਪਹਿਰਾ ਦੇਵੇਗੀ। ਇਸ ਮੌਕੇ ਸਰਬਜੀਤ ਸਿੰਘ ਡਿੰਪੀ,ਨਰੇਸ਼ ਪਾਠਕ,ਅਜੈਬ ਸਿੰਘ ਧੀਰੇਕੋਟੀਆ,ਬੁੱਧ ਸਿੰਘ ਰਾਣਾਕਾਲਾ,ਬਰਜਿੰਦਰ ਸਿੰਘ,ਜਗਜੀਤ ਸਿੰਘ ਚੋਹਾਨ,ਸੂਬੇਦਾਰ ਸਨਾਖ ਸਿੰਘ,ਜਗਜੀਤ ਸਿੰਘ ਗਦਲੀ,ਰਣਬੀਰ ਸਿੰਘ ਗਦਲੀ,ਕਵਲਜੀਤ ਸਿੰਘ ਮੱਲੀਆਂ,ਸੁੱਖਵਿੰਦਰ ਸਿੰਘ ਧਾਰੜ,ਅਮਰ ਥਿੰਦ ਐਸ ਕੇ ਐਸ, ਜਤਿੰਦਰ ਸ਼ਰਮਾ,ਜਗਦੀਸ਼ ਸਿੰਘ ਬਿੱਟੂ ਕੋਟਲਾ,ਹਰਮੀਤ ਸਿੰਘ,ਸੂਬੇਦਾਰ ਮਹਿੰਦਰ ਸਿੰਘ,ਬਲਜੀਤ ਸਿੰਘ ਟਾਂਗਰਾ,ਲਾਡੀ ਬਾਠ,ਸਵਰਨ ਸਿੰਘ ਗਹਿਰੀ ਮੰਡੀ,ਅਮਰਜੀਤ ਸਿੰਘ ਅਮਰਕੋਟ,ਓਂਕਾਰ ਸਿੰਘ ਕੰਡਾ,ਸਤਨਾਮ ਸਿੰਘ ਗਿੱਲ,ਹਰਪ੍ਰੀਤ ਸਿੰਘ,ਅੰਗਰੇਜ ਸਿੰਘ,ਸੋਨੂੰ,ਅਮਰਿੰਦਰ ਸਿੰਘ ਮਾਲੋਵਾਲ,ਅਮੋਲਕ ਸਿੰਘ ਨਰੈਣਗੜ,ਰਣਬੀਰ ਸਿੰਘ ਸਿੱਧੂ,ਮੇਜਰ ਸਿੰਘ ਅਮਰਕੋਟ,ਰੋਬਨ,ਗੁਰਦੇਵ ਸਿੰਘ ਬਾਬਾ,ਜਗਜੀਤ ਸਿੰਘ ਧਾਰੜ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *