ਜੰਡਿਆਲਾ ਗੁਰੂ ਦੀ ਸਿਆਸਤ ਵਿੱਚ ਕੁਝ ਭਾਜਪਾ ਲੀਡਰ ਦੇ ਸਕਦੇ ਹਨ ਅਸਤੀਫਾ

ਜੰਡਿਆਲਾ ਗੁਰੂ ਦੀ ਸਿਆਸਤ ਵਿੱਚ ਕੁਝ ਭਾਜਪਾ ਲੀਡਰ ਦੇ ਸਕਦੇ ਹਨ ਅਸਤੀਫਾ

ਜੰਡਿਆਲਾ ਗੁਰੂ 19 ਅਕਤੂਬਰ ਵਰਿਦਰ ਸਿਂਘ ) ਜੰਡਿਆਲਾ ਗੁਰੂ ਦੀ ਭਾਜਪਾ ਸਿਆਸਤ ਇਸ ਸਮੇ ਪੂਰੀ ਤਰ੍ਹਾਂ ਗਰਮ ਚਲ ਰਹੀ ਹੈ ਕਿਓਂਕਿ ਭਾਜਪਾ ਨੇਤਾ ਜਿਨ੍ਹਾਂ ਵਿੱਚ ਇਕ ਪੱਛੜੀਆਂ ਸ਼੍ਰੇਣੀ ਨਾਲ ਜਿਲ੍ਹੇ ਪੱਧਰ ਦਾ ਆਗੂ ਹੈ ਅਤੇ ਦੂਜਾ ਭਾਜਪਾ ਕੌਂਸਲਰ ਦਾ ਪਤੀ ਹੈ। ਦੋਵਾਂ ਲੀਡਰਾਂ ਨੇ ਇਸਦਾ ਮੁੱਖ ਕਾਰਣ ਭਾਜਪਾ ਦਿਹਾਤੀ ਜਿਲਾ ਪੱਧਰ ਦੇ ਆਗੂਆਂ ਵੱਲੋ ਉਨ੍ਹਾਂ ਨੂੰ ਅਣਦੇਖਿਆ ਕਰਨਾ ਦਸਿਆ ਹੈ। ਇਸ ਸਮੇ ਜੰਡਿਆਲਾ ਗੁਰੂ ਦੇ 15 ਕੌਂਸਲਰਾਂ ਵਿੱਚੋ ਦੋ ਭਾਜਪਾ ਦੇ ਕੌਂਸਲਰ ਹਨ। ਬਾਵਜੂਦ ਇਸਦੇ ਉਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਜੀ ਭਾਜਪਾ ਹਾਈ ਕਮਾਂਡ ਇਸ ਪ੍ਰਤੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਪਾਰਟੀ ਨੂੰ ਇਸਦਾ ਖਮਿਆਜ਼ਾ ਆਉਣ ਵਾਲੇ ਵਿਧਾਨ ਸਭਾ ਚੋਣਾਂ 2017 ਵਿੱਚ ਭੁਗਤਣ ਪਵੇਗਾ। ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਵਿਚ ਮੀਤ ਪ੍ਰਧਾਨ ਦਾ ਅਹੁਦਾ ਖਾਲੀ ਹੋਣ ਕਰਕੇ ਭਾਜਪਾ ਵਿਚ ਉਮੀਦ ਦੀ ਕਿਰਨ ਰੌਸ਼ਨ ਹੋਈ ਜਿਸ ਕਰਕੇ ਦੋਨੋ ਕੌਂਸਲਰ ਆਪਣੀ ਆਪਣੀ ਸਿਆਸਤ ਖੇਡਕੇ ਮੀਤ ਪ੍ਰਧਾਨ ਦੀ ਕੁਰਸੀ ਲਈ ਪੱਤੇ ਖੇਡ ਰਹੇ ਹਨ ! ਇਕ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਭਾਜਪਾ ਦਾ ਆਗੂ ਹੈ ਜਦੋ ਕਿ ਦੂਸਰਾ ਭਾਜਪਾ ਕੌਂਸਲਰ ਦਾ ਪਤੀ ਹੈ ! ਜਿਸਨੇ ਪਿਛਲੀ ਵਾਰ ਮੀਤ ਪ੍ਰਧਾਨ ਦੀ ਚੋਣ ਵਿਚ ਦੂਸਰੇ ਭਾਜਪਾ ਕੌਂਸਲਰ ਨੂਁ ਧੋਬੀ ਪਟਕਾ ਦੇਕੇ ਆਪਣੀ ਪਤਨੀ ਦੀ ਵੋਟ ਵੀ ਅਕਾਲੀ ਦਲ ਦੇ ਹਕ ਵਿਚ ਭੁਗਤਾ ਦਿਤੀ ਸੀ।

Share Button

Leave a Reply

Your email address will not be published. Required fields are marked *

%d bloggers like this: