Fri. Aug 23rd, 2019

ਜੰਡਿਆਲਾ ਗੁਰੂ ‘ਚ ਸਬ ਇੰਸਪੈਕਟਰ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਜੰਡਿਆਲਾ ਗੁਰੂ ‘ਚ ਸਬ ਇੰਸਪੈਕਟਰ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਇਹ ਮਾਮਲਾ ਸਬ ਇੰਸਪੈਕਟਰ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸਬ ਇੰਸਪੈਕਟਰ ਪੁਲਿਸ ਟਾਊਨ ਜੰਡਿਆਲਾ ਗੁਰੂ ਦਾ ਇੰਚਾਰਜ ਸੀ। ਮ੍ਰਿਤਕ ਦੀ ਪਹਿਚਾਣ ਸਬ ਇੰਸਪੈਕਟਰ ਸਤਿੰਦਰਪਾਲ ਸਿੰਘ ਵਜੋਂ ਹੋਈ ਹੈ।
ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਸਤਿੰਦਰਪਾਲ ਸਿੰਘ ਕਿਸੇ ਪ੍ਰੇਸ਼ਾਨੀ ‘ਚ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।
ਇਸ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਤੇ ਪਹੁੰਚੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ.ਪਰਮਪਾਲ ਸਿੰਘ ਨੇਕਿਹਾ ਕਿ ਸਤਿੰਦਰਪਾਲ ਸਿੰਘ ਇਕ ਬਹਾਦਰ ਪੁਲਿਸ ਅਫ਼ਸਰ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. (ਡੀ) ਹਰਪਾਲ ਸਿੰਘ ਵੀ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

%d bloggers like this: