ਜੰਡਿਆਲਾ ਗੁਰੁ ਘਾਹ ਮੰਡੀ ਚੋਂਕਅਤੇ ਸ਼ੇਖਫੱਤਾ ਦਰਵਾਜ਼ਾ ਗੇਟ ਟਰੈਫਿਕ ਸਮੱਸਿਆ ਦਾ ਬੁਰਾ ਹਾਲ

ਜੰਡਿਆਲਾ ਗੁਰੁ ਘਾਹ ਮੰਡੀ ਚੋਂਕਅਤੇ ਸ਼ੇਖਫੱਤਾ ਦਰਵਾਜ਼ਾ ਗੇਟ ਟਰੈਫਿਕ ਸਮੱਸਿਆ ਦਾ ਬੁਰਾ ਹਾਲ

2-16ਜੰਡਿਆਲਾ ਗੁਰੁ 2 ਅਗਸਤ ਵਰਿੰਦਰ ਸਿੰਘ :- ਇਹ ਸਾਡਾ ਜੰਡਿਆਲਾ ਗੁਰੁ ਹੈ ਜਿਥੇ ਸਾਰੇ ਹੀ ਗੁਰੁ ਹਨ ਇਥੇ ਚੇਲਾ ਕੋਈ ਵੀ ਨਹੀ ਦਿਖਾਈ ਦਿੰਦਾ। ਜੀ ਹਾਂ ਅਜਿਹਾ ਹੀ ਨਜਾਰਾ ਘਾਹ ਮੰਡੀ ਚੋਕ ਵਿੱਚ ਟ੍ਰੈਫਿਕ ਵਿੱਚ ਫਸੇ ਵਾਹਨਾਂ ਨੂੰ ਦੇਖਣ ਤੋਂ ਬਾਅਦ ਲਗਾਇਆ ਜਾ ਸਕਦਾ ਹੈ ਕਿਉਂ ਕਿ ਅਗਰ ਕੋਈ ਕਾਰ, ਜੀਪ, ਬੱਸ ਵਾਲਾ 50 ਵਾਰ ਵੀ ਸੜਕਾਂ ਤੇ ਲੱਗੀਆਂ ਰੇਹੜੀ ਵਾਲਿਆਂ ਨੂੰ ਹਾਰਨ ਮਾਰ ਮਾਰਕੇ ਕੰਨ ਪੀੜ ਕਿਉਂ ਨਾ ਲਗਾ ਦੇਵੇ ਪਰ ਇਹ ਪ੍ਰਵਾਸੀ ਗੁਰੁ ਅਪਨੀ ਰੇਹੜੀ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਨਗਰ ਕੋਂਸਲ ਜੰਡਿਆਲਾ ਗੁਰੁ ਦੇ ਦਫਤਰ ਤੋਂ ਲੈਕੇ ਦਸ਼ਹਿਰਾ ਗਰਾਊਂਡ ਤੱਕ ਤਾਂ ਟ੍ਰੈਫਿਕ ਦਾ ਰੱਬ ਹੀ ਰਾਖਾ ਹੈ, ਇਸੇ ਤਰ੍ਹਾਂ ਸ਼ੇਖਫੱਤਾ ਗੇਟ ਦੇ ਬਾਹਰ। ਵਿਸ਼ੇਸ਼ ਤੋਰ ਤੇ ਸਵੇਰੇ ਸਕੂਲਾਂ ਦੇ ਸਮੇਂ ਅਤੇ ਛੁੱਟੀ ਦੇ ਸਮੇਂ ਤਾਂ 100 ਮੀਟਰ ਦਾ ਰਸਤਾ ਅੱਧੇ ਅੱਧੇ ਘੰਟੇ ਤੱਕ ਪੂਰਾ ਹੁੰਦਾ ਹੈ। ਇਥੋਂ ਤੱਕ ਕਿ ਕਈ ਵਾਰ ਤਾਂ ਦਰਦ ਨਾਲ ਕੁਰਲਾ ਰਹੇ ਮਰੀਜ਼ ਵਾਲੀ ਐਂਬੂਲੈਂਸ ਨੂੰ ਵੀ ਰਸਤਾ ਲੈਣ ਲਈ ਲੰਬਾ ਸਮਾਂ ਇੰਤਜਾਰ ਕਰਨਾ ਪੈਂਦਾ ਹੈ। ਇਕ ਵਾਰ ਕੋਈ ਵਾਹਨ ਆਹਮਣੇ ਸਾਹਮਣੇ ਖੜੇ ਹੋ ਗਏ ਤਾਂ ਬਸ ਫਿਰ ਜਿੱਦ ਬਾਜ਼ੀ “ਤੂੰ ਪਿਛੇ ਕਰ” ਸ਼ੁਰੂ ਹੋ ਜਾਂਦੀ ਹੈ॥

ਦੋਹਾਂ ਗੱਡੀਆਂ ਦੇ ਪਿੱਛੇ ਦੂਰ ਦੂਰ ਤੱਕ ਲਾਈਨਾ ਲੱਗ ਜਾਂਦੀਆਂ ਹਨ। ਗਰਮੀ ਵਿੱਚ ਮੁਸਾਫਿਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸ ਟਰੈਫਿਕ ਸਮੱਸਿਆ ਦਾ ਮੁੱਖ ਕਾਰਨ ਫਰੂਟ ਵਾਲੀਆਂ ਰੇਹੜੀਆਂ ਨੂੰ ਦੱਸਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹਨਾਂ ਰੇਹੜੀਆਂ ਨੂੰ ਲੋਕਲ ਬੱਸ ਸਟੈਂਡ ਵਿੱਚ ਭੇਜਿਆ ਜਾਵੇ ਜਿਥੇ ਕਿ ਕੁਝ ਸਮੇਂ ਲਈ ਇਹ ਗਏ ਸੀ ਔਰ ਟਰੈਫਿਕ ਨੂੰ ਫਰਕ ਪਿਆ ਸੀ ਪਰ ਕੁਝ ਦੇਰ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੰਡਿਆਲਾ ਗੁਰੁ ਵਿੱਚ ਵਿਕਾਸ ਕਰਵਾਉਣ ਵਾਲੇ ਆਗੂ ਸ਼ਹਿਰ ਦੀ ਇਸ ਸਮੱਸਿਆ ਵੱਲ ਵੀ ਧਿਆਨ ਦੇਣ ਅਤੇ ਇਕ ਦੋ ਟਰੈਫਿਕ ਪੁਲਿਸ ਕਰਮਚਾਰੀਆਂ ਦੀ ਡਿਊਟੀ ਪ੍ਰਮੁੱਖ ਚੋਂਕ ਵਿੱਚ ਲਗਵਾ ਦੇਣ। ਥਾਣਾ ਮੁੱਖੀ ਅਮਨਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਕਿਹਾ ਕਿ ਮੁਲਾਜਮਾਂ ਦੀ ਘਾਟ ਦੇ ਕਾਰਨ ਕੁਝ ਖਰਾਬੀ ਆਈ ਹੈ ਜਲਦ ਹੀ ਕੁਝ ਟਰੈਫਿਕ ਨੂੰ ਜੋਤੀਸਰ ਰਸਤੇ ਨੂੰ ਮੋੜਕੇ ਲੋਕਾਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਨਵੇਂ ਬਣ ਰਹੇ ਬਾਈਪਾਸ ਨਾਲ ਵੀ ਸ਼ਹਿਰ ਵਿੱਚ ਟਰੈਫਿਕ ਦਾ ਕਾਫੀ ਫਰਕ ਪੈ ਜਾਣਾ ਹੈ।

Share Button

Leave a Reply

Your email address will not be published. Required fields are marked *

%d bloggers like this: