ਜੰਗ ਦੇ ਨਾਂ ‘ਤੇ ਮੋਦੀ ਤੇ ਬਾਦਲ ਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ – ਜਾਗੀਰਦਾਰ ਮਾੜੀਮੇਘਾ

ss1

ਜੰਗ ਦੇ ਨਾਂ ‘ਤੇ ਮੋਦੀ ਤੇ ਬਾਦਲ ਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ – ਜਾਗੀਰਦਾਰ ਮਾੜੀਮੇਘਾ

kuldeep-singh-marimeghaਭਿੱਖੀਵਿੰਡ 4 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਜੰਗ ਦੇ ਨਾਮ ‘ਤੇ ਪੰਜਾਬ ਦੇ ਸਰਹੱਦੀ ਲੋਕਾਂ ਨੂੰ ਗੁੰਮਰਾਹ ਕਰਕੇ ਉਜਾੜਾ ਕੀਤਾ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਮਾਜ ਸੇਵਕ ਆਗੂ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਕੀਤਾ ਤੇ ਆਖਿਆ ਕਿ ਜੇਕਰ ਜੰਗ ਹੋਣੀ ਹੋਵੇ ਤਾਂ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਬੰਦ ਹੋ ਜਾਂਦਾ ਹੈ ਅਤੇ ਸਰਹੱਦਾਂ ਉਪਰ ਬੀ.ਐਸ.ਐਫ ਦੀ ਬਜਾਏ ਫੌਜ ਦੀ ਤੈਨਾਤ ਕੀਤੀ ਜਾਂਦੀ ਹੈ, ਜਦੋਂ ਕਿ ਇਹ ਸਭ ਕੁਝ ਨਹੀ ਹੋ ਰਿਹਾ। ਜਗੀਰਦਾਰ ਮਾੜੀਮੇਘਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਦਿ ਲੀਡਰ ਉਤਰ ਪ੍ਰਦੇਸ਼ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਦੇਸ਼ ਤੇ ਪੰਜਾਬ ਦੀ ਜਨਤਾ ਨੂੰ ਚੱਕਰਾਂ ਵਿਚ ਪਾ ਕੇ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿਥੇ ਸਰਹੱਦਾਂ ‘ਤੇ ਵੱਸਦੇ ਲੋਕ ਪੁਰਾਤਨ ਸਮੇਂ ਦੀਆਂ ਜੰਗਾਂ ਦੌਰਾਨ ਪਹਿਲਾਂ ਹੀ ਉਜੜੇ ਪਏ ਹਨ, ਉਥੇ ਹੁਣ ਅਕਾਲੀ-ਭਾਜਪਾ ਸਰਕਾਰ ਸਰਹੱਦੀ ਲੋਕਾਂ ਨੂੰ ਮੁੜ ਉਜਾੜ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੰੁਦੇ ਹਨ। ਜਗੀਰਦਾਰ ਮਾੜੀਮੇਘਾ ਨੇ ਸਰਹੱਦੀ ਲੋਕਾਂ ਤੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਐਸੀਆਂ ਗੁੰਮਰਾਹਕੁੰਨ ਚਾਲਾਂ ਵਿਚ ਆਉਣ ਤੋਂ ਬੱਚ ਕੇ ਆਪਣੀ ਫਸਲ ਦੀ ਸਮੇਂ ਸਿਰ ਵਾਢੀ ਕਰਕੇ ਮੰਡੀਆਂ ਵਿਚ ਜਿਣਸ ਨੂੰ ਸੁੱਟਿਆ ਜਾਵੇ ਤਾਂ ਜੋ ਕਿਸਾਨੀ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ।

Share Button

Leave a Reply

Your email address will not be published. Required fields are marked *