ਜੰਗ ਦੇ ਡਰ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਛੱਡੇ

ss1

ਜੰਗ ਦੇ ਡਰ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਛੱਡੇ

s4050015s4050024s4050022 s4050030ਭਿੱਖੀਵਿੰਡ 29 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅੱਜ ਬਾਅਦ ਦੁਪਹਿਰ ਜੰਗ ਦਾ ਰੋਲਾ ਪੈ ਜਾਣ ‘ਤੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਰੀਵਾਲ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਸਰਹੱਦੀ ਪਿੰਡਾਂ ਥੇਹ ਕਲਾਂ, ਗਿੱਲਪੰਨ, ਖਾਲੜਾ, ਨਾਰਲੀ, ਛੀਨਾ ਬਿੱਧੀਚੰਦ, ਅਮੀਸ਼ਾਹ, ਸਿੱਧਵਾਂ, ਵਾਂ ਤਾਰਾ ਸਿੰਘ, ਡੱਲ, ਡਲੀਰੀ, ਮਾੜੀ ਕੰਬੋਕੇ, ਬਾਸਰਕੇ, ਭੈਣੀ, ਮਾੜੀਮੇਘਾ, ਮਾੜੀ ਉਧੋਕੇ, ਮੱਦਰ, ਚੱਕ, ਰਾਜੋਕੇ ਪਲੋ, ਖੇਮਕਰਨ ਆਦਿ ਪਿੰਡਾਂ ਦਾ ਦੋਰਾ ਕਰਕੇ ਸਥਿਤੀ ਦਾ ਜਾਇਜਾ ਲਿਆ ਗਿਆ। ਡੀ.ਸੀ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਖੇਮਕਰਨ ਵਿਖੇ ਬੀ.ਐਸ.ਐਫ ਦੇ ਅਧਿਕਾਰੀਆਂ, ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਗੁਪਤ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਸਰਹੱਦੀ ਪਿੰਡਾਂ ਵਿਚ ਲਾਊਡ ਸਪੀਕਰਾਂ ਰਾਂਹੀ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸ਼ਾਮ ਦੇ 4 ਵਜੇ ਤੱਕ ਪਿੰਡਾਂ ਨੂੰ ਖਾਲੀ ਕਰ ਦਿੱਤਾ ਜਾਵੇ। ਜੰਗ ਦੇ ਡਰ ਤੋਂ ਸਹਿਮੇ ਹੋਏ ਸਰਹੱਦੀ ਪਿੰਡਾਂ ਦੇ ਲੋਕ ਛੇਤੀ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਟੈਲੀਫੋਨ ‘ਤੇ ਰਾਬਤਾ ਕਾਇਮ ਕਰਨ ਲੱਗ ਪਏ ਅਤੇ ਗੱਡੀਆਂ, ਟਰੈਕਟਰ-ਟਰਾਲੀਆਂ ਰਾਂਹੀ ਲੋਕ ਆਪਣੇ ਸਮਾਨ ਤੇ ਪਸ਼ੂਆਂ ਨੂੰ ਲੱਦ ਕੇ ਆਪਣੇ ਦੂਰ-ਦੁਰੇਡੇ ਰਿਸ਼ਤੇਦਾਰਾਂ ਕੋਲ ਜਾਣ ਲੱਗ ਪਏ। ਪੈਟਰੋਲ ਪੰਪਾਂ ਵਿਖੇ ਤੇਲ ਪਵਾਉਣ ਲਈ ਮੋਟਰਸਾਈਕਲਾਂ ਦੀ ਭੀੜ ਜਮਾ ਹੋ ਗਈ ਤੇ ਪੰਪਾਂ ‘ਤੇ ਤੇਲ ਖਤਮ ਹੋ ਜਾਣ ਕਾਰਨ ਲੋਕਾਂ ਨੂੰ ਆਰਜੀ ਤੌਰ ‘ਤੇ ਬੰਦ ਕਰਨਾ ਪਿਆ। ਐਸ.ਜੀ.ਪੀ.ਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਦੀ ਸਹੂਲਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *