Thu. Apr 2nd, 2020

ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਭਾਰਤ ਪਾਕਿ ਸੰਜਮ ਤੋਂ ਕੰਮ ਲੈਣ : ਬਾਬਾ ਹਰਨਾਮ ਸਿੰਘ ਖਾਲਸਾ

ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਭਾਰਤ ਪਾਕਿ ਸੰਜਮ ਤੋਂ ਕੰਮ ਲੈਣ : ਬਾਬਾ ਹਰਨਾਮ ਸਿੰਘ ਖਾਲਸਾ
ਮਨੁਖਤਾ ਦਾ ਘਾਣ ਹੋਣ ਤੋਂ ਰੋਕਣ ਅਤੇ ਸ਼ਾਂਤੀ ਦੀ ਬਹਾਲੀ ਨੂੰ ਸਮਰਪਿਤ ਹੋਣ ਦੀ ਦਿਤੀ ਸਲਾਹ

ਅਮ੍ਰਿਤਸਰ 28 ਫਰਵਰੀ (ਨਿਰਪੱਖ ਕਲਮ): ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਸਰਹੱਦ ਉਤੇ ਲਗਾਤਾਰ ਵਧ ਰਹੇ ਤਣਾਅ ਦੇ ਚਲਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੋਹਾਂ ਦੇਸ਼ਾਂ ਨੂੰ ਜੰਗ ਪ੍ਰਤੀ ਉਕਸਾਹਤ ਪੈਦਾ ਕਰਨ ਦੀ ਥਾਂ ਮਨੁਖਤਾ ਦੇ ਵਧੇਰੇ ਹਿਤ ਲਈ ਸੰਜਮ ਤੋਂ ਕੰਮ ਲੈਣ ਅਤੇ ਸ਼ਾਂਤੀ ਦੀ ਬਹਾਲੀ ਨੂੰ ਸਮਰਪਿਤ ਹੋਣ ਦੀ ਸਲਾਹ ਦਿਤੀ ਹੈ। ਉਹਨਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਜੰਗ ਵਰਗੇ ਮੌਜੂਦਾ ਹਲਾਤ ਕਾਰਨ ਸਰਹਦੀ ਲੋਕਾਂ ‘ਚ ਭਾਰੀ ਸਹਿਮ ਹੈ ਅਤੇ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੇ ਅਨੁਮਾਨ ਨਾਲ ਇਨਾਂ ਲੋਕਾਂ ਦੀ ਚਿੰਤਾ ਵੱਧ ਗਈ ਹੈ। ਉਹਨਾਂ ਕਿਹਾ ਕਿ ’71 ਦੀ ਜੰਗ ਦੌਰਾਨ ਪੰਜਾਬ ਦੇ 18 ਹਜਾਰ ਤੋਂ ਵਧ ਨੌਜਵਾਨਾਂ ਨੂੰ ਜਾਨਾਂ ਤੋਂ ਹਥ ਧੋਣੇ ਪਏ। ਉਹਨਾਂ ਦੋਹਾਂ ਦੇਸ਼ਾਂ ਨੂੰ ਜੰਗ ਤੋਂ ਗੁਰੇਜ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੰਗ ਦੀ ਸਥਿਤੀ ‘ਚ ਮਨੁਖਤਾ ਦਾ ਘਾਣ ਹੁੰਦਾ ਹੈ ਅਤੇ ਲੋਕਾਈ ਨੂੰ ਖਤਰਨਾਕ ਨਤੀਜੇ ਭੁਗਤਣੇ ਪੈਦੇ ਹਨ, ਜਿਸ ਤੋਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਿਸੇ ਵੀ ਕੀਮਤ ‘ਤੇ ਨਹੀਂ ਹੋ ਸਕਦੀ।
ਉਹਨਾਂ ਕਿਹਾ ਕਿ ਜੰਗ ਦੀ ਸਥਿਤੀ ਨਾਲ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਰਿਹਾ ਹੈ, ਅਜਿਹੀ ‘ਚ ਮਹਿੰਗਾਈ ਕਾਬੂ ਤੋਂ ਬਾਹਰ ਹੋ ਜਾਵੇਗੀ। ਦੇਸ਼ ਦੀ ਅਰਥ ਵਿਵਸਥਾ ਚਰਮਰਾ ਜਾਣ ਤੋਂ ਰੋਕਿਆ ਨਹੀਂ ਜਾ ਸਕੇਗਾ। ਦੋਵੇਂ ਦੇਸ਼ ਪ੍ਰਮਾਣੂ ਸੰਪੰਨ ਹੋਣ ਕਾਰਨ ਜੰਗ ਦੋਹਾਂ ਦੇਸ਼ਾਂ ਲਈ ਤਬਾਹੀ ਦਾ ਸਬਬ ਬਣੇਗਾ। ਜੰਗ ਕਿਸੇ ਵੀ ਮਸਲੇ ਦਾ ਹਲ ਨਹੀਂ ਅਤੇ ਦੋਹਾਂ ਦੇਸ਼ਾਂ ਨੂੰ ਦਰਪੇਸ਼ ਵਿਆਪਕ ਮਸਲਿਆਂ ਲਈ ਦੇਹਾਂ ਦੇਸ਼ਾਂ ਦੇ ਮੁਖੀਆਂ ਨੂੰ ਮਿਲ ਬੈਠ ਕੇ ਕੋਈ ਸਾਰਥਿਕ ਹਲ ਕੱਢਣਾ ਚਾਹੀਦਾ ਹੈ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਰਾਸ਼ਟਰੀ ਸੁਰਖਿਆ ਜਿਥੇ ਸਭ ਤੋਂ ਅਹਿਮ ਹੈ ਉਥੇ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਆਪਣੇ ਸਿਆਸੀ ਸਵਾਰਥਾਂ ਤੋਂ ਉਪਰ ਉਠ ਕੇ ਸੋਚਣਾ ਚਾਹੀਦਾ ਹੈ। ਉਹਨਾਂ ਦੇਸ਼ ਵਸੀਆਂ ਦੇ ਹਿਤ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਉਪਰ ਕੌਮਾਂਤਰੀ ਪੱਧਰ ‘ਤੇ ਅਸਰਦਾਇਕ ਦਬਾਅ ਪਾਉਣ ਦੀ ਰਣਨੀਤੀ ਅਪਣਾਉਣ ਲਈ ਕਿਹਾ ਹੈ। ਉਹਨਾਂ ਜੰਗ ਲਈ ਬਿਨਾਵਜਾ ਉਕਸਾਹਤ ਪੈਦਾ ਕਰ ਰਹੇ ਕੁਝ ਕੁ ਮੀਡੀਆ ਅਦਾਰਿਆਂ ਨੂੰ ਵੀ ਆਪਣੀ ਜਿਮੇਵਾਰੀ ਦੇ ਅਹਿਸਾਸ ਦਾ ਪਲਾ ਨਾ ਛੱਡਣ ਦੀ ਸਲਾਹ ਦਿਤੀ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: