ਜੰਗੀਆਣਾ ਵਿਖੇ ਕੈਂਸਰ ਦੀ ਬਿਮਾਰੀ ਨਾਲ ਲੱਤ ਕੱਟੀ ਜਾਣ ਵਾਲੇ ਮਜਦੂਰ ਪਰਿਵਾਰ ਦੇ ਨੌਜਵਾਨ ਨੂੰ ਆਰਥਿਕ ਮੱਦਦ ਦਿੱਤੀ
ਜੰਗੀਆਣਾ ਵਿਖੇ ਕੈਂਸਰ ਦੀ ਬਿਮਾਰੀ ਨਾਲ ਲੱਤ ਕੱਟੀ ਜਾਣ ਵਾਲੇ ਮਜਦੂਰ ਪਰਿਵਾਰ ਦੇ ਨੌਜਵਾਨ ਨੂੰ ਆਰਥਿਕ ਮੱਦਦ ਦਿੱਤੀ
ਭਦੌੜ 11 ਅਕਤੂਬਰ (ਵਿਕਰਾਂਤ ਬਾਂਸਲ) ਪਿੰਡ ਜੰਗੀਆਣਾ ਦੇ ਕੈਂਸਰ ਦੀ ਬਿਮਾਰੀ ਕਾਰਨ ਲੱਤ ਕੱਟੀ ਜਾਣ ਵਾਲੇ ਨੌਜਵਾਨ ਨੂੰ ਐਨ.ਆਰ.ਆਈ ਟਰੱਸਟ ਵੱਲੋਂ ਆਰਥਿਕ ਮੱਦਦ ਭੇਜੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਗਾ ਸਿੰਘ ਜੰਗੀਆਣਾ ਨੇ ਦੱਸਿਆ ਕਿ ਪਿੰਡ ਜੰਗੀਆਣਾ ਦੇ ਮਜਦੂਰ ਪਰਿਵਾਰ ਨਾਲ ਸੰਬੰਧਤ ਨੌਜਵਾਨ ਦੀ ਕੈਂਸਰ ਦੀ ਬਿਮਾਰੀ ਦੇ ਚੱਲਦਿਆਂ ਲੱਤ ਕੱਟਣੀ ਪਈ ਸੀ, ਜਿਸ ਦੀ ਆਰਥਿਕ ਮੱਦਦ ਲਈ ਐਨ.ਆਰ.ਆਈ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਜੰਗੀਆਣਾ ਦੇ ਸਹਿਯੋਗ ਨਾਲ 20 ਹਜ਼ਾਰ ਦੀ ਆਰਥਿਕ ਮੱਦਦ ਦਿੱਤੀ ਗਈ ਹੈ। ਪਰਿਵਾਰ ਨੇ ਕਲੱਬ ਅਤੇ ਟਰੱਸਟ ਦੇ ਵੀਰਾਂ ਦਾ ਧੰਨਵਾਦ ਕੀਤਾ ।