Thu. Apr 2nd, 2020

ਜੰਗਲੀ ਸ਼ੇਰ ਕਾਰਨ ਸਬ ਡਵੀਜਨ ਭਿੱਖੀਵਿੰਡ ਦੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ

ਜੰਗਲੀ ਸ਼ੇਰ ਕਾਰਨ ਸਬ ਡਵੀਜਨ ਭਿੱਖੀਵਿੰਡ ਦੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ

ਵਣ ਵਿਭਾਗ ਵੱਲੋਂ ਸ਼ੇਰ ਨੂੰ ਫੜਣ ਲਈ ਲਗਾਏ ਗਏ ਪਿੰਜਰੇ
ਲੋਕਾਂ ਤੇ ਪੁਲਿਸ ਵਾਲਿਆਂ ਨੇ ਵੇਖੇ ਜੰਗਲੀ ਜਾਨਵਰ ਦੇ ਪੈਰਾਂ ਦੇ ਨਿਸ਼ਾਨ

ਭਿੱਖੀਵਿੰਡ (ਹਰਜਿੰਦਰ ਸਿੰਘ): ਸਰਹੱਦੀ ਹਲਕਾ ਖੇਮਕਰਨ ਹਮੇਸ਼ਾ ਹੀ ਜੰਗਲੀ ਜਾਨਵਰਾਂ ਦੇ ਪਿੰਡਾਂ ਵਿਚ ਆਉਣ ਕਾਰਨ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ। ਪਿਛਲੇ ਸਾਲਾਂ ਦੌਰਾਨ ਕਈ ਵਾਰ ਜੰਗਲੀ ਚੀਤੇ ਵੱਲੋਂ ਵੱਖ-ਵੱਖ ਪਿੰਡਾਂ ਵਿਚ ਦਹਿਸ਼ਤ ਪਾਉਣ ਤੋਂ ਇਲਾਵਾ ਕੁਝ ਲੋਕਾਂ ਨੂੰ ਜਖਮੀ ਵੀ ਕੀਤਾ ਗਿਆ ਸੀ। ਹੁਣ ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇਂ ਪਿੰਡਾਂ ਲੱਧੂ, ਕੱਚਾ-ਪੱਕਾ, ਅਕਬਰਪੁਰਾ, ਮਰਗਿੰਦਪੁਰਾ, ਕਲਸੀਆਂ ਆਦਿ ਪਿੰਡਾਂ ਵਿਚ ਜੰਗਲੀ ਸ਼ੇਰ ਦੇ ਘੁੰਮਣ ਦੀ ਇਕ ਵੀਡਿਉ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਪਈ ਹੈ। ਲੋਕਾਂ ਨੇ ਭਾਂਵੇ ਇਸ ਜੰਗਲੀ ਸ਼ੇਰ ਨੂੰ ਵੇਖਿਆ ਤਾਂ ਨਹੀ ਹੈ, ਪਰ ਸ਼ੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡਿਉ ਦੇ ਨਾਲ ਇਕ ਸ਼ੰਦੇਸ਼ ਰਾਂਹੀ ਇਲਾਕੇ ਦੇ ਲੋਕਾਂ ਨੂੰ ਸ਼ੇਰ ਤੋਂ ਬੱਚਣ ਲਈ ਸੂਚਿਤ ਕਰਦਿਆਂ ਜਾਣਕਾਰੀ ਦਿੱਤੀ ਜਾ ਰਹੀ ਕਿ ਪਿੰਡ ਕੱਚਾ-ਪੱਕਾ ਤੋਂ ਅਕਬਰਪੁਰਾ ਨੂੰ ਜਾਂਦੇ ਰਸਤੇ ‘ਤੇ ਸ਼ੇਰ ਘੁੰਮ ਰਿਹਾ ਹੈ, ਜਿਸ ਨੂੰ ਫੜਣ ਲਈ ਲਗਾਏ ਗਏ ਛੋਟੇ ਪਿੰਜਰੇ ਨੂੰ ਸ਼ੇਰ ਵੱਲੋਂ ਤੋੜ ਦਿੱਤਾ ਗਿਆ ਤੇ ਹੁਣ ਹਰਿਆਣਾ ਤੋਂ ਪਹੁੰਚੀਂ ਟੀਮ ਵੱਲੋਂ ਸ਼ੇਰ ਨੂੰ ਫੜਣ ਲਈ ਵੱਡਾ ਪਿੰਜਰਾ ਲਗਾਇਆ ਗਿਆ ਹੈ।
ਜੰਗਲੀ ਸ਼ੇਰ ਸੰਬੰਧੀ ਪੁਲਿਸ ਥਾਣਾ ਕੱਚਾ-ਪੱਕਾ ਦੇ ਐਸ.ਐਚ.ੳ ਗੁਰਚਰਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਸੁਣਨਾ ਮੁਨਾਸਿਬ ਨਾ ਸਮਝਿਆ, ਜਦੋਂਕਿ ਸੰਬੰਧਿਤ ਥਾਣੇ ਦੇ ਮੁਨਸ਼ੀ ਲਖਵਿੰਦਰ ਸਿੰਘ ਨੇ ਜੰਗਲੀ ਸ਼ੇਰ ਦੇ ਇਲਾਕੇ ਵਿਚ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਗੱਲ ਕਾਫੀ ਦਿਨਾਂ ਦੀ ਹੈ। ਉਹਨਾਂ ਕਿਹਾ ਕਿ ਜਦੋਂ ਸਾਨੂੰ ਸ਼ੇਰ ਸੰਬੰਧੀ ਸੂਚਨਾ ਮਿਲੀ ਤਾਂ ਐਸ.ਐਚ.ੳ ਸਮੇਤ ਪੁਲਿਸ ਟੀਮ ਵੱਲੋਂ ਮੌਕੇ ‘ਤੇ ਪਹੁੰਚ ਕੇ ਪਿੰਡ ਲੱਧੂ ਵਾਲੀ ਸਾਈਡ ‘ਤੇ ਸ਼ੇਰ ਦੇ ਪੈਰਾਂ ਵਾਲੇ ਨਿਸ਼ਾਨ ‘ਤੇ ਜੰਗਲਾਤ ਵਿਭਾਗ ਵੱਲੋਂ ਪਿੰਜਰਾ ਲਗਾਇਆ ਗਿਆ, ਪਰ ਸ਼ੇਰ ਅਜੇ ਤੱਕ ਕਾਬੂ ਨਹੀ ਆ ਸਕਿਆ।
ਵਣ ਵਿਭਾਗ ਪੱਟੀ ਦੇ ਰੇਂਜ ਅਫਸਰ ਹਰਦੇਵ ਸਿੰਘ ਨੂੰ ਪੁੱਛਣ ‘ਤੇ ਕਿਹਾ ਕਿ ਸਾਨੂੰ ਜਾਣਕਾਰੀ ਮਿਲਣ ‘ਤੇ ਮਹਿਕਮੇ ਵੱਲੋਂ ਕੱਚਾ-ਪੱਕਾ ਨਹਿਰ ਨੇੜੇ ਬੀਤੇਂ ਚਾਰ-ਪੰਜ ਦਿਨ ਪਹਿਲਾਂ ਪਿੰਜਰਾ ਲਾਇਆ ਸੀ, ਪਰ ਹੁਣ ਤੱਕ ਸਾਨੂੰ ਸ਼ੇਰ ਸੰਬੰਧੀ ਪੱਕਾ ਪਤਾ ਨਹੀ ਲੱਗ ਰਿਹਾ। ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਜਾਨਵਰ ਨੂੰ ਵੇਖਿਆ ਹੈ, ਉਸ ਦੇ ਮੁਤਾਬਿਕ ਇਹ ਬਿੱਲਾ ਵੀ ਹੋ ਸਕਦਾ। ਜੰਗਲੀ ਸ਼ੇਰ ਦੇ ਇਲਾਕੇ ਵਿਚ ਹੋਣ ਤੋਂ ਇਨਕਾਰ ਕਰਦਿਆਂ ਰੇਂਜ ਅਫਸਰ ਹਰਦੇਵ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਵਾਕਿਆ ਹੀ ਜੰਗਲੀ ਜਾਨਵਰ ਸ਼ੇਰ ਜਾਂ ਚੀਤਾ ਹੁੰਦਾ ਤਾਂ ਹੁਣ ਤੱਕ ਆਪਣੀ ਭੁੱਖ ਨੂੰ ਮਿਟਾਉਣ ਲਈ ਕਿਸੇ ਜਾਨਵਰ ਜਾਂ ਵਿਅਕਤੀ ਦਾ ਨੁਕਸਾਨ ਜਰੂਰ ਕਰਦਾ।

ਜੰਗਲੀ ਜਾਨਵਰ ਤੋਂ ਵਣ ਵਿਭਾਗ ਅਵੇਸਲਾ ਨਾ ਹੋਵੇ : ਕਾਮਰੇਡ ਦਿਆਲਪੁਰਾ
ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਜੰਗਲੀ ਜਾਨਵਰਾਂ ਦੇ ਇਲਾਕੇ ਵਿਚ ਹੋਣ ਦੀ ਸੂਚਨਾ ‘ਤੇ ਵਣ ਵਿਭਾਗ ਤੇ ਪੰਜਾਬ ਪੁਲਿਸ ਨੂੰ ਅਵੇਸਲਾ ਨਹੀ ਹੋਣਾ ਚਾਹੀਦਾ, ਸਗੋਂ ਇਲਾਕੇ ਦੀ ਬਾਰੀਕੀ ਨਾਲ ਛਾਣਬੀਣ ਕਰਨੀ ਚਾਹੀਦੀ ਹੈ। ਕਿਉਂਕਿ ਬੀਤੇਂ ਵਰਿਆਂ ਦੌਰਾਨ ਵੀ ਜੰਗਲੀ ਚੀਤੇ ਵੱਲੋਂ ਪਿੰਡ ਮਾੜੀ ਗੋੜ ਸਿੰਘ ਦੇ ਤਿੰਨ ਲੋਕਾਂ ‘ਤੇ ਹਮਲਾ ਕਰਕੇ ਜਖਮੀ ਕੀਤਾ ਗਿਆ, ਉਥੇ ਪਿੰਡ ਬਲੇਰ ਵਿਖੇ ਛੋਟੇ-ਛੋਟੇ ਕਤੂਰਿਆਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ ਸੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

You may have missed

%d bloggers like this: