Wed. Apr 17th, 2019

‘ਜੰਗਲੀ’ ਫਿਲਮ ਦਾ ਟ੍ਰੇਲਰ ਰਿਲੀਜ਼

‘ਜੰਗਲੀ’ ਫਿਲਮ ਦਾ ਟ੍ਰੇਲਰ ਰਿਲੀਜ਼

ਵਿਦੁਤ ਜਾਮਵਾਲ ਦੀ ਫਿਲਮ ‘ਜੰਗਲੀ’ ਦਾ ਟ੍ਰੇਲਰ ਅੱਜ ਰਿਲੀਜ਼ ਹੋਇਆ ਹੈ। ਕਮਾਲ ਦਾ ਟ੍ਰੇਲਰ ਹੈ। ਤੇ ਵਿਦੁਤ ਜਾਮਵਾਲ ਦੀ ਹਰ ਅਦਾ ਵੇਖਣ ਲਾਇਕ ਹੈ। ਪੰਜ ਅਪ੍ਰੈਲ ਨੂੰ ਇਹ ਰਿਲੀਜ਼ ਹੋ ਰਹੀ ਹੈ। ਟ੍ਰੇਲਰ ‘ਚ ਜਾਮਵਾਲ ਜੰਗਲ ਦੇ ਰੱਖਿਅਕ ਹਨ ਤੇ ਅਤੁਲ ਕੁਲਕਰਨੀ ਇਕ ਸ਼ਿਕਾਰੀ ਹੈ। ਸ਼ਿਕਾਰੀ ਦੀ ਨਜ਼ਰ ਹਾਥੀ ਦੇ ਦੰਦਾਂ ‘ਤੇ ਹੈ। ਫਿਲਮ ਦੀ ਕਹਾਣੀ ਬਹੁਤ ਹੀ ਸਰਲ ਹੈ ਜੋ ਹਾਲੀਵੁੱਡ ਨਿਰਦੇਸ਼ਕ ਚਕ ਰਸੇਲ ਬੇਹੱਦ ਢੰਗ ਨਾਲ ਇਸ ਫਿਲਮ ‘ਚ ਬਿਆਨ ਕਰ ਰਹੇ ਹਨ।
ਪਿਛਲੇ ਸਾਲ ਅਕਤੂਬਰ ‘ਚ ਇਸ ਦਾ ਟੀਜਰ ਜਾਰੀ ਹੋਇਆ ਸੀ। ਇਸ ਦਾ ਟੀਜਰ ਵੀ ਅਜਿਹਾ ਹੀ ਸੀ ਕਿ ਬਿਨਾਂ ਹੈਰਾਨ ਹੋਏ ਨਹੀਂ ਰਿਹਾ ਜਾ ਸਕਦਾ। ਜੰਗਲ ਨੂੰ ਇੰਨਾ ਖ਼ੂਬਸੂਰਤ ਕਾਫ਼ੀ ਦਿਨਾਂ ਬਾਅਦ ਵੇਖਿਆ। ਵਿਦੁਤ ਦੀ ਸ਼ਕਲੋ-ਸੂਰਤ ਵੇਖ ਕੇ ਉਸ ਨੂੰ ਜੰਗਲਵਾਸੀ ਹੀ ਕਿਹਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਿਦੁਤ ਨੇ ਫਿਲਮ ‘ਜੰਗਲੀ’ ‘ਚ ਸੱਤ ਵੱਖ-ਵੱਖ ਤਰਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਸ ‘ਚ ਵਿਦੁਤ ਦੇ ਨਾਲ ਪੂਜਾ ਸਾਵੰਤ ਤੇ ਆਸ਼ਾ ਭੱਟ ਵੀ ਵਿਖਾਈ ਦੇਵੇਗੀ। ਵਿਦੁਤ ਦੇ ਬਾਰੇ ‘ਚ ਮਸ਼ਹੂਰ ਹੈ ਕਿ ਉਹ ਆਪਣੇ ਸਟੰਟ ਖੁਦ ਹੀ ਕਰਦੇ ਹਨ।
ਇਥੇ ਇਹ ਦੱਸਣਾ ਬਣਦਾ ਹੈ ਕਿ ‘ਕਮਾਂਡੋ’ ਫੇਮ ਐਕਟਰ ਜਾਮਵਾਲ ਹੁਣ ਦੁਨੀਆ ਦੇ ਉਨਾਂ ਛੇ ਮਾਰਸ਼ਲ ਆਰਟ ਐਕਸਪਰਟ ‘ਚ ਸ਼ਾਮਲ ਹਨ ਜਿੰਨਾਂ ਨੇ ਇਸ ਕਲਾ ‘ਚ ਸੱਤ ਤਰਾਂ ਦੇ ਹਥਿਆਰਾਂ ਦੀ ਵਰਤੋਂ ਕਰ ਕੇ ਨਿਪੁੰਨਤਾ ਹਾਸਲ ਕੀਤੀ ਹੈ। ਭਾਰਤ ‘ਚ ਹੁਣ ਤਕ ਅਜਿਹਾ ਕੋਈ ਨਹੀਂ ਕਰ ਸਕਿਆ ਹੈ।

Share Button

Leave a Reply

Your email address will not be published. Required fields are marked *

%d bloggers like this: