ਜੰਗਬੰਦੀ ਦੀ ਉਲੰਘਣਾ ਜਾਰੀ

ss1

ਜੰਗਬੰਦੀ ਦੀ ਉਲੰਘਣਾ ਜਾਰੀ

ਗੋਲੀਬਾਰੀ ਵਿੱਚ 4 ਦੀ ਮੌਤ, ਹਜਾਰਾਂ ਦੀ ਗਿਣਤੀ ਵਿੱਚ ਘਰ ਛੱਡਣ ਲਈ ਮਜਬੂਰ ਹੋਏ ਲੋਕ

ਜੰਮੂ, 23 ਮਈ: ਜੰਮੂ ਕਸ਼ਮੀਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਵਿੱਚ ਅੱਜ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ| ਪਾਕਿਸਤਾਨੀ ਫੌਜੀਆਂ ਵੱਲੋਂ ਜੰਮੂ , ਕਠੂਆ, ਅਤੇ ਸਾਂਬਾ ਜਿਲ੍ਹਿਆ ਵਿੱਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ ਅਤੇ ਸਰਹੱਦੀ ਚੌਕੀਆਂ ਤੇ ਮੋਰਟਾਰ ਨਾਲ ਗੋਲੇ ਦਾਗੇ ਗਏ ਅਤੇ ਗੋਲਬਾਰੀ ਕੀਤੀ ਗਈ| ਗੋਲੀਬਾਰੀ ਵਿੱਚ ਇੱਕ 8 ਸਾਲਾ ਬੱਚੇ ਦੀ ਮੌਤ ਹੋ ਗਈ ਹੈ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਂਬਾ ਵਿੱਚ ਅੱਜ ਸਵੇਰੇ 9 ਵਜੇ ਹੋਈ ਗੋਲਾਬਾਰੀ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਜਮਖੀ ਹੋ ਗਏ|
ਪਾਕਿਸਤਾਨੀ ਰੇਂਜਰਾਂ ਨੇ ਕਠੂਆਂ ਜਿਲ੍ਹੇ ਵਿੱਚ ਰਿਹਾਇਸ਼ੀ ਇਲਾਕਿਆਂ ਅਤੇ ਚੌਂਕੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ| ਇਥੇ ਹੀਰਾਨਗਰ ਸੈਕਟਰ ਵਿੱਚ ਸਵੇਰੇ ਭਾਰੀ ਗੋਲੀਬਾਰੀ ਕੀਤੀ ਗਈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਤੇ ਰਹਿਣ ਵਾਲੇ ਲੋਕਾਂ ਨੂੰ ਬੁਲੇਟ ਪਰੂਫ ਵਾਹਨਾਂ ਰਾਹੀਂ ਉਥੋਂ ਕੱਢਣ ਦਾ ਅਭਿਆਨ ਜਾਰੀ ਹੈ| ਜੰਮੂ ਜਿਲ੍ਹੇ ਦੇ ਆਰ ਐਸ ਪੁਰਾ, ਅਰਨਿਆ, ਰਾਮਗੜ੍ਹ, ਸਾਂਬਾ ਸੈਕਟਰਾਂ ਤੇ ਬੀਤੀ ਰਾਤ ਤੋਂ ਹੀ ਰਹੀ ਗੋਲਾਬਾਰੀ ਜਾਰੀ ਹੈ| ਗੋਲੀਬਾਰੀ ਵਿੱਚ ਆਰ ਐਸ ਪੁਰਾ ਸੈਕਟਰ ਵਿੱਚ ਇਕ ਨਾਗਰਿਕ ਦੀ ਮੌਤ ਹੋ ਗਈ|
ਮੰਗਲਵਾਰ ਨੂੰ ਪਾਕਿਸਤਾਨੀ ਫੌਜ ਦੀ ਫਾਈਰਿੰਗ ਵਿੱਚ ਅੱਠ ਮਹੀਨੇ ਦੇ ਬੱਚੇ ਦੀ ਜਾਨ ਚਲੀ ਗਈ ਸੀ| ਇਸ ਤੋਂ ਪਹਿਲਾਂ ਉੱਥੋਂ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਐਲ ਓ ਸੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦੀ ਸਮੀਖਿਆ ਕੀਤੀ ਸੀ| ਜੰਮੂ ਦੇ ਆਰ ਐਸ ਪੁਰਾ ਵਿੱਚ ਵੀ ਪਾਕਿਸਤਾਨ ਨੇ ਭਾਰੀ ਗੋਲੀਬਾਰੀ ਕੀਤੀ ਹੈ| ਇਥੇ ਘਰਾਂ ਅਤੇ ਗੱਡੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ|
ਪਾਕਿਸਤਾਨ ਰੇਂਜਰਾਂ ਦੀ ਜੰਮੂ, ਸਾਂਬਾ ਅਤੇ ਕਠੂਆਂ ਜਿਲ੍ਹਿਆਂ ਵਿੱਚ ਫੌਜੀ ਅਤੇ ਗੈਰ ਫੌਜੀ ਠਿਕਾਣਿਆਂ ਤੇ ਲਗਤਾਰ ਕੀਤੀ ਜਾ ਰਹੀ ਗੋਲਬਾਰੀ ਅਤੇ ਬੰਬਾਰੀ ਦੇ ਕਾਰਣ ਸਰਹੱਦੀ ਪਿੰਡਾਂ ਵਿੱਚ 40,000 ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰਖਿਅਤ ਸਥਾਨਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ| ਪੁਲੀਸ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਸਰਨਾਰਥੀ ਕੈਂਪਾਂ ਵਿੱਚ ਸ਼ਰਣ ਲਈ ਹੈ ਜਦੋਂਕਿ ਜਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰਾਂ ਵਿੱਚ ਸ਼ਰਣ ਲੈਣ ਲਈ ਮਜਬੂਰ ਹਨ|
ਪਸ਼ੂਆਂ ਅਤੇ ਘਰਾਂ ਦੀ ਰਖਵਾਲੀ ਲਈ ਹਰ ਘਰ ਵਿੱਚ ਇਕ ਮਰਦ ਮੈਂਬਰ ਨੂੰ ਛੱਡ ਦਿੱਤਾ ਗਿਆ ਹੈ| ਦੱਸਿਆ ਗਿਆ ਹੈ ਕਿ ਬੀ ਐਸ ਐਫ ਪਾਕਿਸਤਾਨ ਨੇ ਹਮਲੇ ਦਾ ਮੂੰਹਤੋੜ ਜਵਾਬ ਦੇ ਰਹੀ ਹੈ ਪਰੰਤੂ ਅੰਤਰਰਾਸ਼ਟਰੀ ਸਰਹੱਦ ਦੇ ਆਰ ਐਸ ਪੁਰਾ, ਅਰਨੀਆ , ਰਾਮਗੜ੍ਹ ਅਤੇ ਹੋਰ ਸੈਕਟਰਾਂ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਘਰ ਛੱਡ ਕੇ ਜਾ ਰਹੇ ਹਨ|

Share Button

Leave a Reply

Your email address will not be published. Required fields are marked *