Mon. Sep 23rd, 2019

ਜੌਆਂ ਦਾ ਪਾਣੀ ਪੀਣ ਨਾਲ ਖ਼ਤਮ ਹੋ ਜਾਂਦੀ ਹੈ ਪੇਟ ਦੀ ਚਰਬੀ

ਜੌਆਂ ਦਾ ਪਾਣੀ ਪੀਣ ਨਾਲ ਖ਼ਤਮ ਹੋ ਜਾਂਦੀ ਹੈ ਪੇਟ ਦੀ ਚਰਬੀ

ਜੌਆਂ ਦਾ ਪਾਣੀ ਫਾਈਬਰ ਦਾ ਵਧੀਆ ਸ੍ਰੋਤ ਹੈ। ਲੋੜੀਂਦਾ ਫਾਈਬਰ ਤੁਹਾਡੇ ਪੇਟ ਨੂੰ ਜ਼ਿਆਦਾ ਸਮੇਂ ਤਕ ਭਰਿਆ ਰੱਖਦਾ ਹੈ ਅਤੇ ਜੰਕ ਫੂਡ ਦੀ ਕ੍ਰੇਵਿੰਗ ਘਟਾਉਂਦਾ ਹੈ। ਇਸ ਤਰ੍ਹਾਂ ਲੰਬੇ ਸਮੇਂ ਤਕ ਭਰਿਆ ਹੋਇਆ ਪੇਟ ਤੁਹਾਨੂੰ ਵਜ਼ਨ ਘਟਾਉਣ ‘ਚ ਮਦਦ ਕਰਦਾ ਹੈ। ਬਿਹਤਰ ਨਤੀਜਿਆਂ ਲਈ ਨਿਯਮਤ ਰੂਪ ‘ਚ ਜੌਆਂ ਦੇ ਇਕ ਗਿਲਾਸ ਪਾਣੀ ਦਾ ਸੇਵਨ ਕਰੋ।

ਜੌਆਂ ਦੇ ਪਾਣੀ ਦਾ ਸੇਵਨ ਆਸਾਨੀ ਨਾਲ ਮਲ ਤਿਆਗ ਯਕੀਨੀ ਬਣਾਉਂਦਾ ਹੈ ਅਤੇ ਪਾਚਨ ਤੰਤਰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਕਬਜ਼ ਅਤੇ ਦਸਤ ਵਰਗੀਆਂ ਪੇਟ ਦੀਆਂ ਬਿਮਾਰੀਆਂ ਨੂੰ ਵੀ ਰੋਕਦਾ ਹੈ।

ਜੌਆਂ ਦੇ ਪਾਣੀ ‘ਚ ਕੁਝ ਕੈਲੋਰੀ ਹੁੰਦੀ ਹੈ। ਜਦੋਂ ਜੌਆਂ ਨੂੰ ਪਾਣੀ ‘ਚ ਭਿੱਜਣੇ ਪਾਇਆ ਜਾਂਦਾ ਹੈ ਤਾਂ ਕੈਲੋਰੀ ਦੀ ਗਿਣਤੀ ਆਪਣੇ-ਆਪ ਡਿੱਗ ਜਾਂਦੀ ਹੈ। ਬਿਹਤਰ ਨਤੀਜਿਆਂ ਲਈ ਸਾਫਟ ਡ੍ਰਿੰਕਸ ਦੀ ਬਜਾਏ ਇਕ ਗਿਲਾਸ ਜੌਆਂ ਦੇ ਪਾਣੀ ਦਾ ਸੇਵਨ ਕਰੋ।

ਕੁਝ ਜੌਂ ਨਰਮ ਹੋਣ ਤਕ ਉਬਾਲੋ। ਹੁਣ ਇਨ੍ਹਾਂ ਨੂੰ ਨਿਚੋੜ ਕੇ ਪਾਣੀ ਇਕੱਠਾ ਕਰ ਲਉ। ਤੁਹਾਨੂੰ ਦੱਸ ਦੇਈਏ ਕਿ ਵਜ਼ਨ ਘਟਾਉਣ ਲਈ ਜੌਆਂ ਦਾ ਪਾਣੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਫਾਈਬਰ ਦਾ ਚੰਗਾ ਸ੍ਰੋਤ ਹੈ ਅਤੇ ਇਸ ਵਿਚ ਬਹੁਤ ਘੱਟ ਕੈਲੋਰੀ ਹੁੰਦੀ ਹੈ।

ਵਜ਼ਨ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਕਸਰਤ ਕਰੋ।
ਖਾਣ-ਪੀਣ ‘ਤੇ ਨਜ਼ਰ ਰੱਖੋ, ਫਾਈਬਰ ਯੁਕਤ ਫੂਡ ਦਾ ਸੇਵਨ ਕਰੋ, ਜ਼ਿਆਦਾ ਤਲਿਆ-ਭੁੰਨਿਆ ਨਾ ਖਾਓ।
ਸਵੇਰੇ ਨਾਸ਼ਤਾ ਜ਼ਰੂਰ ਕਰੋ। ਦੁਪਹਿਰ ‘ਚ ਲੰਚ ਰੋਜ਼ਾਨਾ ਇੱਕੋ ਸਮੇਂ ‘ਤੇ ਕਰੋ ਅਤੇ ਰਾਤ ਦਾ ਭੋਜਨ ਸੌਣ ਤੋਂ 3 ਘੰਟੇ ਪਹਿਲਾਂ ਖਾਓ।
7 ਤੋਂ 9 ਘੰਟੇ ਦੀ ਨੀਂਦ ਜ਼ਰੂਰ ਲਉ। ਸਵੇਰੇ ਉੱਠ ਕੇ ਕੋਸੇ ਪਾਣੀ ਦੇ ਦੋ ਗਿਲਾਸ ਪੀਓ। ਇਸ ਤੋਂ ਬਾਅਦ ਆਪਣੇ ਦਿਨ ਦੀ ਸ਼ੁਰੂਆਤ ਕਰੋ।

Leave a Reply

Your email address will not be published. Required fields are marked *

%d bloggers like this: