Tue. Jun 25th, 2019

ਜੋ ਪਾਥਰ ਕਉ ਕਹਿਤੇ ਦੇਵ

ਜੋ ਪਾਥਰ ਕਉ ਕਹਿਤੇ ਦੇਵ

ਪੱਥਰ ਉੱਤੇ ਬੂੰਦ ਪਈ ਨਾਂ ਪਈ। ਪੱਥਰ ਪਾਣੀ ਵਿੱਚ ਭਿੱਜਦਾ ਨਹੀਂ ਹੈ। ਕੀ ਪੱਥਰ ਚੱਲ ਸਕਦਾ? ਨਹੀਂ ਪੱਥਰ ਨੂੰ ਆਪ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਧਰਨਾ ਪੈਂਦਾ ਹੈ। ਸਖ਼ਤ ਇੰਨਾ ਕਿ ਤੋੜਨ ਤਰਾਸ਼ਣ ਲਈ ਤਿੱਖੀ ਧਾਰ ਵਰਤੀ ਜਾਂਦੀ ਹੈ। ਵੱਡੇ ਪਹਾੜ ਸਦੀਆਂ ਤੋਂ ਇੱਕੋ ਥਾਂ ਖੜ੍ਹੇ ਹਨ। ਕਈ ਬਾਰ ਕਿਸੇ ਧਮਾਕੇ ਕਾਰਨ ਡਰਪੋਕ ਬੰਦੇ ਵਾਂਗ ਧੁਰ ਤੱਕ ਹਿੱਲ ਜਾਂਦੇ ਹਨ। ਆਪਣੇ ਪੈਰ ਛੱਡ ਜਾਂਦੇ ਹਨ। ਭਾਰੇ ਸਰੀਰ ਵਾਲੇ ਬੰਦੇ ਵਾਂਗ ਕਈ ਕੁੱਝ ਆਪਣੇ ਥੱਲੇ ਲੈ ਕੇ ਤਹਿਸ-ਨਹਿਸ ਕਰ ਦਿੰਦੇ ਹਨ। ਜਾਨੀ-ਮਾਲੀ ਨੁਕਸਾਨ ਕਰ ਦਿੰਦੇ ਹਨ। ਧਰਤੀ ਨੂੰ ਤੇ ਜਾਨ-ਮਾਲ ਨੂੰ ਆਪਣੇ ਥੱਲੇ ਦੱਬ ਲੈਂਦੇ ਹਨ। ਬਲਾਈਂ ਮੋਰ ਸ਼ਹਿਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਪਹਾੜ ਨੇ ਸਾਰਾ ਬਲਾਈਮੋਰ ਸ਼ਹਿਰ ਆਪਣੇ ਥੱਲੇ ਲੈ ਲਿਆ ਸੀ। ਉੱਥੇ ਬੈਂਕਾਂ ਸਟੋਰ ਵੀ ਸਨ। ਆਮ ਵਾਂਗ ਲੋਕਾਂ ਦੀ ਜ਼ਿੰਦਗੀ ਚੱਲ ਰਹੀ ਸੀ। ਕੈਨੇਡਾ ਵਰਗੇ ਦੇਸ਼ ਵਿੱਚ ਵੀ ਉਸ ਸ਼ਹਿਰ ਨੂੰ ਅੱਜ ਤੱਕ ਉਸ ਨੂੰ ਕੋਈ ਥੱਲੇ ਤੋਂ ਨਹੀਂ ਕੱਢ ਸਕਿਆ। ਕਿੰਨਾ ਚਿਰ ਲੋਕ ਥੱਲੇ ਦੱਬ ਕੇ ਤੜਫਦੇ ਰਹੇ ਹੋਣਗੇ। ਹੋ ਸਕਦਾ ਹੈ, ਅੱਜ ਵੀ ਉਸ ਥੱਲੇ ਕੋਈ ਜੀਅ-ਜੰਤ ਜਿੰਦਾ ਵੀ ਹੋ ਸਕਦਾ ਹੈ। ਤਾਂਹੀਂ ਤਾਂ ਕਹਿੰਦੇ ਹਨ,” ਰੱਬ ਜੀਆਂ ਨੂੰ ਰਿਜ਼ਕ ਪੱਥਰ ਦੇ ਕੀੜੇ ਨੂੰ ਵੀ ਦਿੰਦਾ ਹੈ। ” ਆਪ ਦੇ ਥੱਲੇ ਕੁਦਰਤ ਦੀ ਹੱਸਦੀ ਖੇਡਦੀ ਫੁਲਵਾੜੀ ਨੂੰ ਆਪ ਦੇ ਥੱਲੇ ਲੈ ਲਵੇ। ਕੀ ਰੱਬ ਐਸਾ ਹੁੰਦਾ ਹੈ? ਪੱਥਰਾਂ ਨੂੰ ਛੱਡ ਕੇ ਰੱਬ ਦੀ ਕਦਰੁਤ ਨੂੰ ਪਿਆਰ ਕਰੀਏ।

ਜੇ ਕੋਈ ਇਸ ਪੱਥਰ ਦੀ ਚੋਰੀ ਕਰੇ, ਕੀ ਪੱਥਰ ਆਪ ਦੀ ਰੱਖਿਆ ਕਰ ਸਕਦਾ ਹੈ? ਇਸ ਨੂੰ ਕੋਈ ਵੀ ਉਠਾ ਕੇ ਲਿਜਾ ਸਕਦਾ ਹੈ। ਵੇਚ ਖ਼ਰੀਦ ਸਕਦਾ ਹੈ। ਕੀ ਰੱਬ ਦਾ ਮੁੱਲ ਵੱਟਿਆ ਜਾਂ ਦੇ ਸਕਦੇ ਹਾਂ? ਇਹ ਪੱਥਰ ਦੇ ਰੱਬ ਵਿਕਦੇ ਹਨ। ਫਿਰ ਤੁਹਾਡਾ ਕੋਈ ਕੀ ਕੰਮ ਕਰ ਸਕਦਾ ਹੈ? ਤਕਰੀਬਨ ਸਾਰੇ ਹੀ ਪ੍ਰਚਾਰਕ ਪੱਥਰਾਂ ਦੀ ਪੂਜਾ ਦੇ ਖ਼ਿਲਾਫ਼ ਹਨ। ਰੱਜ ਕੇ ਪੱਥਰਾਂ ਦੀ ਪੂਜਾ ਕਰਨ ਵਾਲਿਆਂ ਨੂੰ ਭੰਡਦੇ ਹਨ,”ਉਹ ਪੱਥਰਾਂ ਦੇ ਪੁਜਾਰੀ ਉਸ ਨੂੰ ਦੁੱਧ ਪਿਲਾਉਂਦੇ ਹਨ। ਪੱਥਰਾਂ ਨੂੰ ਦੁੱਧ ਨਾਲ ਧੋਂਦੇ ਹਨ। ” ਇਹ ਉਸ ਦੇ ਖ਼ਿਲਾਫ਼ ਹਨ। ਜੋ ਇਹ ਜਿਹੜੀ ਪੂਜਾ ਦੂਜੇ ਧਰਮ ਵਾਲੇ ਕਰਦੇ ਹਨ। ਸਾਰੇ ਪਾਠਕ ਸਮਝ ਗਏ ਹੋਣੇ ਹਨ। ਆਪ ਵੀ ਤਾਂ ਸਿੱਖ ਵੱਡੇ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪ੍ਰਕਾਸ਼ ਹੋਣ ਵਾਲੀ ਥਾਂ ਨੂੰ ਦੁੱਧ ਨਾਲ ਧੋਂਦੇ ਹਨ। ਪੀਣ ਵਾਲੇ ਰਤਨ ਨੂੰ ਡੋਲ ਕੇ ਨਸ਼ਟ ਕਰ ਦਿੰਦੇ ਹਨ। ਅਜੇ ਜਾਨਵਰ ਦਾ ਮੀਟ ਨਹੀਂ ਖਾਂਦੇ। ਉਨ੍ਹਾਂ ਪਸ਼ੂਆਂ ਦੇ ਸਰੀਰ ਵਿਚੋਂ ਨਿਕਲੇ ਚਿੱਟੇ ਦੁੱਧ ਨਾਲ ਧਰਮਕਿ ਥਾਟ ਧੋਂਦੇ ਹਨ। ਆਪ ਵੀ ਗੋਡੀਆਂ ਲਾ ਕੇ ਪੀਂਦੇ ਹਨ। ਪ੍ਰਚਾਰਕ ਕਹਿੰਦੇ ਹਨ,” ਧੰਨੇ ਨੇ ਰੱਬ ਪੱਥਰਾਂ ਵਿਚੋਂ ਪਾਇਆ ਹੈ। ਇੱਕ ਬਾਰ ਧੰਨਾ ਜੱਟ ਪੰਡਤ ਦੇ ਪਿੱਛੇ ਹੀ ਪੈ ਗਿਆ। ਉਸ ਨੇ ਧੰਨੇ ਨੂੰ ਟਾਲਣ ਲਈ ਪੱਥਰ ਦੇ ਦਿੱਤਾ। ਪੰਡਤ ਧੰਨੇ ਤੋਂ ਗਾਂ ਲੈ ਗਿਆ। ਪੰਡਤ ਨੇ ਪੱਥਰ ਦੇ ਦਿੱਤਾ। ਧੰਨਾ ਉਸ ਪੱਥਰ ਦੇ ਖਹਿੜੇ ਪੈ ਗਿਆ। ਪੱਥਰ ਵਿੱਚੋਂ ਹੱਥ ਨਿਕਲੇ। ਰੱਬ ਪੂਰਾ ਪ੍ਰਗਟ ਹੋ ਗਿਆ। ਧੰਨੇ ਭਗਤ ਦੇ ਭੋਜਨ ਨੂੰ ਰੱਬ ਨੇ ਖਾ ਲਿਆ। ਧੰਨਾ ਜੱਟ ਰੱਬ ਤੋਂ ਖੇਤੀ ਕਰਾਉਣ ਲੱਗ ਗਿਆ। ਰੱਬ ਤੋਂ ਨੱਕੇ ਛਡਾਉਣ ਲੱਗ ਗਿਆ। ” ਪਚਾਰਿਕਾਂ ਵੱਲੋਂ ਧੰਨੇ ਦੀ ਬਾਣੀ ਕੁਛ ਇਸ ਤਰਾਂ ਕਹਿ ਰਹੀ ਹੈ। ਕਮਾਲ ਕਰਤੀ ਪ੍ਰਚਾਰਕਾ ਨੇ ਝੂਠ ਬੋਲਣ ਵਿੱਚ, ਪੰਜਵੇਂ ਪਾਤਸ਼ਾਹ ਇਸ ਤਰਾਂ ਕਹਿ ਰਹੇ ਹਨ। ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥{ਪੰਨਾ 1160।।

ਕਿਥੇ ਧੰਨੇ ਭਗਤ ਨੇ ਲਿਖਿਆ ਹੈ ਪੱਥਰਾਂ ਵਿਚੋਂ ਰੱਬ ਲੱਭ ਹੈ। ਵੈਸੇ ਪੱਥਰ ਵੀ ਜੀਵ ਦੀ ਤਰਾਂ ਹੈ। ਉਸ ਵਿੱਚ ਜਾਨ ਹੈ। ਤਾਂ ਰੱਬ ਵੀ ਹੈ। ਹਰ ਗੁਰੂ ਭਗਤ ਨੇ ਉਹੀ ਲਿਖਿਆ ਹੈ। ਜੋ ਜਿੰਦਗੀ ਵਿੱਚ ਕੀਤਾ ਹੈ। ਕਿਥੇ ਲਿਖਿਆ ਧੰਨਾ ਭਗਤ ਨੇ ਕਿ ਮੈਂ ਪੱਥਰ ਦੀ ਪੂਜਾ ਵਿਚੋਂ ਰੱਬ ਲੱਭਾ ਹੈ। ਸਗੋ ਉਸ ਨੇ ਕਿਹਾ ਹੈ। ਰੱਬ ਜੀ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਹਨ। ਉਹ ਪੂਰੀਆਂ ਕਰਦੇ। ਮੈਨੂੰ ਸਾਰਾ ਕੁੱਝ ਚਾਹੀਦਾ ਹੈ। ਕੱਲਾ ਰੱਬ ਨਹੀਂ ਚਾਹੀਦਾ। ਪਤਨੀ, ਦਾਲ-ਰੋਟੀ-ਦੁੱਧ ਦੁਨਿਆਵੀ ਚੀਜ਼ਾਂ ਚਾਹੀਦੀਆਂ ਹਨ।

ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {ਪੰਨਾ 695}ਧੰਨਾ ਭਗਤ ਨੇ ਆਮ ਜ਼ਿੰਦਗੀ ਵਿਚੋਂ ਰੱਬ ਲੱਭਾ ਹੈ। ਸਭ ਕੁਛ ਇੱਕੋ ਹੈ। ਮੈਂ, ਲੋਕ ਤੇ ਪ੍ਰਮਾਤਮਾ ਸਭ ਇੱਕੋ ਹੈ। ਕੋਈ ਭੇਤ ਨਹੀਂ ਹੈ।ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ {ਪੰਨਾ 487}

ਬਹੁਤੇ ਬਾਣੀ ਪੜ੍ਹਨ ਵਾਲੇ ਪੰਜ ਬਾਣੀਆਂ ਉਤੇ ਖੜ੍ਹੇ ਹਨ। ਜੇ ਕਦੇ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਨਹੀਂ ਪੜ੍ਹਿਆ ਤਾਂ ਕੋਸ਼ਿਸ਼ ਕਰੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਇੱਕ ਇੱਕ ਸ਼ਬਦ ਨੂੰ ਜੋੜ-ਜੋੜ ਕੇ ਹਰ ਰੋਜ਼ ਇੱਕ ਘੰਟਾ ਪੜ੍ਹੀਏ, 60 ਦਿਨਾਂ ਵਿੱਚ ਪੂਰਾ ਪੜ੍ਹ ਸਕਦੇ ਹਾਂ। ਫਿਰ ਅਨਪੜ੍ਹ ਗਿਆਨੀਆਂ ਦੀਆਂ ਗਥਾਂਵਾਂ ਸੁਣ ਕੇ, ਸੱਚ ਝੂਠ ਦਾ ਪਤਾ ਲੱਗ ਜਾਵੇਗਾ। ਪੰਜ ਬਾਣੀਆਂ ਉਤੇ ਰੱਟਾ ਲੱਗਾ ਹੈ। ਪੰਜ ਬਾਣੀਆਂ ਉਤੇ ਵੀ ਛੱਕ ਹੈ। ਜਾਪ ਸਾਹਿਬ ਤਾਂ ਪਹਿਲਾਂ ਹੀ ਬਹੁਤੇ ਅੰਮ੍ਰਿਤਧਾਰੀਆਂ ਨੂੰ ਔਖਾਂ ਲਗਦਾ ਸੀ। ਹੁਣ ਬਹਾਨਾਂ ਮਿਲ ਗਿਆ। ਇਹ ਦਸਮ ਗ੍ਰੰਥਿ ਨਾਲ ਜੁੜਿਆ ਹੈ। ਜਿਸ ਵਿੱਚ ਅੋਰਤ ਮਰਦ ਦੇ ਸਬੰਧਾਂ ਬਾਰੇ ਬਿਲਕੁਲ ਸੱਚ ਲਿਖਿਆ ਹੈ। ਦੁਨੀਆਂ ਕਰਦੀ ਤਾਂ ਇਹੀ ਕੁਝ ਹੈ। ਪਰ ਸੱਚ ਸਹਿਣਾਂ ਬੜਾ ਔਖਾ ਹੈ। ਸਾਰੇ ਹੀ ਸੰਤ ਕਹਾਉਣ ਵਾਲੇ, ਤੇ ਆਮ ਬੰਦੇ ਵੀ ਅੰਦਰ ਖਾਤੇ ਰਾਜੇ ਵਾਲੀ ਗੱਲ ਕਰਦੇ ਹਨ। ਲੋਕਾਂ ਵਿੱਚ ਜ਼ਾਹਰ ਹੋਣ ਤੋਂ ਡਰਦੇ ਹਨ। ਇਹਨਾਂ ਸਰੀਫ਼ ਜਾਂਦਿਆਂ ਨੇ ਦਸਮ ਗ੍ਰੰਥਿ ਦਾ ਅੰਨਦ ਲੈਣ ਲਈ ਉਸ ਦਾ ਇੱਕ ਇੱਕ ਵਰਕਾ ਫੋਲ ਦਿੱਤਾ ਹੈ। ਬਈ ਕੁੱਝ ਹੋਰ ਵੀ ਐਸਾ ਲੱਭੇ।

ਜਿਸ ਤੋਂ ਬੰਦਾ ਪੈਦਾ ਹੋਇਆ ਹੈ। ਉਸੇ ਦੇ ਅੰਨਦ ਵਿੱਚ ਫਸਇਆ ਹੈ। ਤਰੀਕਾ ਕੋਈ ਹੋਵੇ। ਕਾਂਮ ਦੀਆਂ ਗੱਲਾਂ ਕਰਕੇ ਅੰਦਰੋਂ ਤਾਂ ਬੰਦਾ ਨਿਹਾਲ ਹੋ ਜਾਂਦਾ ਹੈ। ਕਿਹੜਾ ਅੰਦਰ ਮਨ ਅੰਦਰ ਕਿਸੇ ਹੋਰ ਦੂਜੇ ਬੰਦੇ ਨੂੰ ਦਿਸਦਾ ਹੈ। ਮੈਂ ਹੈਰਾਨ ਰਹਿ ਜਾਂਦੀ ਹਾਂ। ਗੁਰਦੁਆਰੇ ਜਾ ਕੇ ਦੇਖੀਏ, ਬਹੁਤੇ ਮਰਦਾ ਦਾ ਮੂੰਹ ਔਰਤਾਂ ਵੱਲ ਚੱਕਿਆ ਹੁੰਦਾ ਹੈ। ਪ੍ਰਚਾਰਕ ਵੱਲ ਕੋਈ ਹੀ ਧਿਆਨ ਦਿੰਦਾ ਹੈ। ਕੀ ਦਸਮ ਗ੍ਰੰਥਿ ਵਾਂਗ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਚਾਅ ਤੇ ਕੁਝ ਲੱਭਣ ਲਈ ਵੀ ਪੜ੍ਹਇਆ ਹੈ? ਬਈ ਸ਼ਇਦ ਇਸ ਨੂੰ ਪੜ੍ਹਨ ਨਾਲ ਸੁਰਤ ਨੂੰ ਕੁੱਝ ਗਿਆਨ ਮਿਲ ਜਾਵੇਗਾ।

ਸਾਚ ਕਹਉ ਸੁਨ ਲੇਹੁ ਸਬੈ ਜਨਿ ਪ੍ਰੇਮ ਕੀਉ ਤਨਿ ਹੀ ਪ੍ਰਭ ਪਾਇਓ ॥ ॥੯ ॥

ਸਬਦ ਦਾ ਗਿਆਨ ਤਾਂ ਇੱਕ ਆਮ ਦੁਨੀਆ ਦਾ ਕਵੀ ਵੀ ਦੇ ਜਾਂਦਾ ਹੈ। ਸਬਦਾ ਨੂੰ ਜੋੜ ਕੇ ਕਿਆ ਰੰਗ ਬੰਨ ਦਿੰਦਾ ਹੈ। ਛੱਕ ਤਾਂ ਪਤੀ-ਪਤਨੀ ਜਾਂ ਹੋਰ ਕਿਸੇ ਪਿਆਰ ਵਿੱਚ ਆ ਜਾਵੇ। ਸਭ ਸੁਆਹ ਕਰ ਦਿੰਦਾ ਹੈ। ਜੇ ਆਪਣੇ ਗੁਰੂ ਜਾਂ ਦੁਨੀਆਂ ਦੇ ਆਪਣੇ ਪਿਆਰੇ ਉਤੇ ਛੱਕ ਹੋ ਜਾਵੇ। ਦੁਨੀਆ ਦਾ ਕੋਈ ਇਲਮ ਇਸ ਨੂੰ ਦੂਰ ਨਹੀਂ ਕਰ ਸਕਦਾ। ਪਿਆਰ ਟੁੱਟ ਜਾਂਦਾ ਹੈ। ਇਹ ਜਿਹੜੇ ਕਿਸੇ ਵੀ ਕਵੀ ਦੇ ਉਤੇ ਛੱਕ ਕਰਦੇ ਹਨ। ਉਹ ਦੇ ਵਾਂਗ ਚਾਰ ਲਈਨਾਂ ਲਿਖ ਕੇ ਦੁਨੀਆਂ ਮੂਹਰੇ ਰੱਖਣ। ਫਿਰ ਜਾਣੀਏ ਕਿੰਨੇ ਕੁ ਅਕਲ ਵਾਲੇ ਹਨ। ਗੱਲ ਤਾਂ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਆਪ ਨਹੀਂ ਪੜ੍ਹਦੇ। ਸਾਧਾਂ ਪਖੰਡੀਆਂ ਦੀਆਂ ਸੁਣੀਆਂ ਸੁਣਾਈਆਂ ਕਹਾਣੀਆਂ ਉਤੇ ਜ਼ਕੀਨ ਕਰਦੇ ਹਾਂ। ਕਾਰ ਦੀ ਰੇਸ ਦੇਣ ਵਾਂਗ ਮੰਜ਼ਲ ਉਤੇ ਪਹੁੰਚ ਕੇ ਹੀ ਪਤਾ ਚਲਦਾ ਹੈ। ਪਾਠ ਰੋਜ਼ ਕਰਦੇ ਹਨ। ਕੋਈ ਅਸਰ ਨਹੀਂ ਹੈ। ਬੱਧਾ ਚੱਟੀ ਕਰਦੇ ਹਨ। ਘਰ ਦੇ ਜੀਅ ਤੇ ਆਢ ਗੁਆਂਢ ਲੋਕਾਂ ਨੂੰ ਦਿਖਾਵਾਂ ਕਰਦੇ ਹਨ। ਬਹੁਤੇ ਬਾਣੀ ਪੜ੍ਹਨ ਵਾਲੇ ਐਸੇ ਹਨ। ਚੌਥੇ ਪਾਤਸਾਂਹ ਇਸ ਤਰਾ ਕਹਿ ਰਹੇ ਹਨ।

ਬਿਲਾਵਲੁ ਮਹਲਾ ੪ ॥ ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥ ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥ ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥ ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥ ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥ ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥ ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥ {ਪੰਨਾ 799}

ਜੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਰੋਟੀ ਰੋਜ਼ੀ ਕਰਕੇ ਪੜ੍ਹਦੇ ਹਨ। ਉਹ ਬਾਣੀ ਦੇ ਅਰਥ ਲੋਕਾਂ ਅੱਗੇ ਰੱਖਦੇ ਹੀ ਨਹੀਂ। ਜੇ ਕੋਈ ਅਰਥ ਕਰ ਕੇ ਦਸਦਾ ਹੈ। ਪਹਿਲਾਂ ਇਹ ਦੇਖਦਾ ਹੈ। ਲੋਕ ਕਿਵੇਂ ਲੋਟ ਆਉਣਗੇ?ਕਿਵੇ ਜੇਬਾਂ ਖਾਲੀ ਕਰਨਗੇ? ਲੋਕਾਂ ਨੂੰ ਦੇਖ ਕੇ ਮਨ ਮਰਜ਼ੀ ਦੇ ਅਰਥ ਕੀਤੇ ਜਾਂਦੇ ਹਨ। ਲੋਕਾਂ ਕੋਲ ਅੰਨਾਂ ਪੈਸਾ ਹੈ। ਉਹ ਹੋਰਾਂ ਨੂੰ ਦੱਸ ਰਹੇ ਹਨ। ਅਸੀਂ ਗੁਰੂ ਤੇ ਚੇਲਿਆਂ ਨੂੰ ਆਪਣੀ ਮਰਜ਼ੀ ਨਾਲ ਖ੍ਰੀਦ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਘਰ ਲਿਜ਼ਾ ਕੇ, ਪੜ੍ਹਾਂ ਕੇ, ਘਰ ਸ਼ੁਧ ਕਰਨ ਦੀਆਂ ਗੱਲਾਂ ਹੁੰਦੀਆਂ ਹਨ। ਪਰ ਕੰਨਾਂ ਵਿੱਚ ਇੱਕ ਵੀ ਸ਼ਬਦ ਨਹੀਂ ਪੈਂਦਾ, ਸਾਡੇ ਕੈਲਗਰੀ ਰੇਡੀਉ ਨੇ ਅਖੰਡ ਪਾਠ ਦਾ ਸਿਧਾਂ ਪ੍ਰਸਾਰਨ ਕਰਕੇ ਬੜਾਂ ਨੇਕ ਉਤਮ ਕੰਮ ਕੀਤਾ। ਲੋਕ ਵਧਾਂਈਆਂ ਦੇ ਕੇ ਕਹਿ ਰਹੇ ਸਨ,” ਬਾਣੀ ਸੁਣਾਂ ਕੇ, ਸਾਡਾ ਘਰ ਸੁਧ ਕਰ ਦਿੱਤਾ ਹੈ। ਸਾਡੇ ਕੋਲੋ ਤਾਂ ਸੁਣਿਆਂ ਨਹੀਂ ਗਿਆ। ਉਦੋਂ ਉਸ ਦਿਨ ਦੀਆਂ ਪਾਰਟੀਆਂ ਸਨ। ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥

ਸਤਵਿੰਦਰ ਕੌਰ ਸੱਤੀ
(ਕੈਲਗਰੀ)-ਕੈਨੇਡਾ

Leave a Reply

Your email address will not be published. Required fields are marked *

%d bloggers like this: