ਜੋ ਅੱਜ ਹੈ, ਉਸ ਦਾ ਅੰਨਦ ਲਈਏ ਹੋਰ ਅੱਗੇ ਵਧੀਏ

ss1

ਜੋ ਅੱਜ ਹੈ, ਉਸ ਦਾ ਅੰਨਦ ਲਈਏ ਹੋਰ ਅੱਗੇ ਵਧੀਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਜੇ 22 ਸਾਲਾਂ ਦੀ ਉਮਰ ਦੇ ਹੋ ਗਏ। ਪਤਨੀ, ਮਾਪੇ, ਬੱਚੇ ਹਨ। ਬੈਂਕ ਵਿੱਚ ਕੋਈ ਪੈਸਾ ਨਹੀਂ ਹੈ। ਜੇਬ ਵਿੱਚ ਕੋਈ ਪੈਸਾ ਨਹੀਂ ਹੈ। ਅਮਰੀਕਾ, ਕੈਨੇਡਾ ਵਿੱਚ ਰਹਿਰਹੇ ਹੋ। ਕੀ ਸਰੀਰਕ ਪੱਖੋਂ ਬਿਮਾਰ ਹੋ। ਜੇ ਸਰੀਰ ਠੀਕ ਹੈ। ਫਿਰ ਅਸਲ ਗੱਲ ਕੀ ਹੈ। ਕੀ ਮਨ ਕੰਮਚੋਰ ਹੈ? ਕੀ ਮਨ ਕੰਮ ਨਹੀਂ ਕਰਨਾ ਚਾਹੁੰਦਾ? ਮਨ, ਸਰੀਰਵਿੱਚ ਕੀ ਨੁਕਸ ਹੈ? ਕੀ ਵਿਹਲੇ ਰਹਿ ਕੇ ਕੱਦ ਹੋਰ ਵਧਣ ਵਾਲਾ ਹੈ? ਮਨ ਨੂੰ ਕਾਬੂ ਕਰਨਾ ਪੈਣਾ ਹੈ। ਇਹ ਕੁੱਝ ਕਰਨ ਲਈ ਪ੍ਰੇਰਤ ਕਰਨਾ ਪੈਣਾ ਹੈ। ਸਰੀਰ ਤੋਂਕੰਮ ਲੈਣਾ ਹੈ। ਆਪਣੇ ਹੱਥੀਂ ਆਪਣਾ ਹੀ ਕੰਮ ਸਵਾਰੀਏ। ਸਫਲ ਹੋਣਾ ਜਿੰਨਾ ਅੱਜ ਅਸਾਨ ਹੈ। ਉਨ੍ਹਾਂ ਪੁਰਾਣੇ ਸਮੇਂ ਵਿੱਚ ਨਹੀਂ ਸੀ। ਅੱਜ ਕੰਮ ਕਰਨ ਲਈਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਸਕਦੇ ਹਾਂ। ਕੋਈ ਵੀ ਕੰਮ ਕਰ ਸਕਦੇ ਹਾਂ। ਲੋਕ ਵਿਹਾਰ ਚੰਗਾ ਹੋਣਾ ਚਾਹੀਦਾ ਹੈ। ਆਪ ਨੂੰ ਫੇਸ ਕਰਨਾ ਆਉਣਾ ਚਾਹੀਦਾਹੈ। ਕਈ ਲੋਕ ਐਸੇ ਹਨ। ਜੋ ਬਹੁਤ ਜ਼ਿਆਦਾ ਕੰਮ ਕਰ ਕੇ ਮਾਲਕ ਨੂੰ ਖ਼ੁਸ਼ ਕਰੇ ਹਨ। ਕਈ ਕੰਮਚੋਰ ਹਨ। ਕਈ ਮਸਾਂ ਜ਼ਾਬਤਾ ਹੀ ਪੂਰਾ ਕਰਦੇ ਹਨ। ਅੱਜ ਦੇਸਮੇਂ ਵਿੱਚ ਲੋਕ ਕਾਮਯਾਬ ਤੇ ਫੇਲ ਬੰਦਿਆ ਨੂੰ ਜਾਣਦੇ ਹੁੰਦੇ ਹਨ। ਕਈ ਲੋਕ ਬਦਲ ਜਾਂਦੇ ਹਨ। ਕਈ ਬਦਲ ਦੀਆਂ ਗੱਲਾਂ ਸੁਣ ਕੇ ਵੀ ਨਹੀਂ ਬਦਲਦੇ। ਜੋ ਹੋਰਾਂਸੁਣਦੇ ਹਨ, ਅਸਰ ਕਰਦੇ ਹਨ। ਉਹ ਆਪਣੇ ਵਿੱਚ ਨਵਾਂ ਬਦਲਾ ਲਿਆਉਂਦੇ ਰਹਿੰਦੇ ਹਨ। ਵਿੱਦਿਆ ਹਾਸਲ ਕਰਦੇ ਰਹਿਣਾ ਹੈ। ਸਿੱਖਣ ਲਈ ਵਿਦਿਆਰਥੀਬਣੇ ਰਹਿਣਾ ਹੈ। ਕਈਆਂ ਨੇ ਵਾਰਿਸਸ਼ਾਹ ਤੋਂ ਸਿੱਖ ਲਿਆ ਹੈ। ਵਾਰਿਸਸ਼ਾਹ ਨਾਂ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ, ਪੋਰੀਆਂ ਜੀ। ਜੋ ਲੋਕ ਨਵੀਆਂਗੱਲਾਂ ਸਿੱਖਦੇ ਹਨ। ਆਪ ਨੂੰ ਗੁਣਾਂ ਨਾ ਭਰਪੂਰ ਕਰਦੇ ਰਹਿੰਦੇ ਹਨ। ਜੋ ਵੀ ਸਾਡੇ ਕੋਲ ਹੈ। ਜੋ ਅੱਜ ਹੈ, ਉਸ ਦਾ ਅੰਨਦ ਲਈਏ। ਆਲ਼ੇ ਦੁਆਲੇ ਦੇ ਲੋਕਾਂ ਦਾ,ਮਾਪਿਆਂ, ਬੋਸ ਦਾ ਤੇ ਰੱਬ ਦਾ ਸ਼ੁਕਰੀਆ ਕਰੀਏ।
ਰੱਬ ਕਿਸੇ ਦੇ ਹੱਥ ਤੇ ਨੋਟ ਨਹੀਂ ਰੱਖਦਾ। ਉਸ ਨੇ ਬੰਦੇ ਨੂੰ ਦਿਮਾਗ਼ ਦਿੱਤਾ। ਦਿਮਾਗ਼ ਕੰਮ ਕਰਨ ਦਾ ਤਰੀਕਾ ਦੱਸਦਾ ਹੈ। ਚਾਹੇ ਕੋਈ ਘਰ ਦਾ ਹੀ ਕੰਮ ਹੈ। ਕੋਈ ਵੀ ਕੰਮ ਦਿਸਦਾ ਹੈ। ਉਸ ਨੂੰ ਸ਼ੁਰੂ ਕਰੀਏ। ਕੋਈ ਤਾਂ ਫ਼ਾਇਦਾ ਹੋਵੇਗਾ। ਜੋ ਲੋਕ ਇਹ ਕਹਿੰਦੇ ਹਨ, ” ਰੋਟੀ ਦੇ ਦੇਣੇ ਦੇ ਲੈਣੇ ਪਏ ਹਨ। ਹੈਰਾਨੀ ਹੁੰਦੀ ਹੈ। 24 ਘੰਟਿਆਂ ਵਿੱਚ ਕੀ ਅੱਧਾ ਕਿੱਲੋ ਵੀ ਅੰਨ ਇਕੱਠਾ ਕਰਨ ਲਈ ਕੁੱਝ ਵੀ ਨਹੀਂ ਕਰ ਸਕਦੇ? ਪੰਜਾਬ ਵਿੱਚ ਇੱਕ ਘਰ ਦੀ ਬਿਜਲੀ ਦਾ ਫ਼ਿਊਜ਼ ਉੱਡ ਗਿਆ ਸੀ। ਇੰਨੇ ਕੁ ਕੰਮ ਲਈ ਉਹ ਘਰ ਵਾਲਾ ਬਿਜਲੀ ਵਾਲੇ ਨੂੰ ਸੱਦਣ ਚਲਾ ਗਿਆ। ਕੈਨੇਡਾ ਵਿੱਚ ਵੀ ਕਿਸੇ ਤਾਰ ਦੀ ਖ਼ਰਾਬੀ ਨਾਲ ਬਿਜਲੀ ਚਲੀ ਜਾਂਦੀ ਹੈ। ਇਥੇ ਦੇ ਲੋਕਾਂ ਨੂੰ ਪਤਾ ਹੈ। ਮੇਨ ਸਵਿੱਚ ਤੇ ਹੋਰ ਬਰੇਕਰ ਜਿਸ ਦੀ ਬਿਜਲੀ ਗਈ ਹੈ। ਉਸ ਬਰੇਕਰ ਨੂੰ ਇੱਕ ਬਾਰ ਕਲਿੱਕ ਕਰਨ ਤੇ ਬਿਜਲੀ ਆ ਜਾਂਦੀ ਹੈ। ਮੇਨ ਸਵਿੱਚ ਨੂੰ ਬੰਦ ਕਰ ਕੇ, ਕੋਈ ਵੀ ਬਿਜਲੀ ਦੀ ਸਵਿੱਚ ਬਦਲ ਸਕਦੇ ਹਾਂ। ਜੇ ਨਹੀਂ ਸਮਝ ਹੈ। ਜੂਟਿਊਬ ਤੇ ਉਸ ਕੰਮ ਨਾਲ ਸਬੰਦਤ ਮੂਵੀ ਦੇਖ ਸਕਦੇ ਹਾਂ। ਪਿੰਡ ਮਹੱਲੇ ਵਿੱਚ ਸੂਈਆਂ, ਖੇਡਾਂ ਹੋਰ ਬਹੁਤ ਕੁੱਝ ਵੇਚਣ ਵਾਲੀ ਹਫ਼ਤੇ ਕੁ ਪਿੱਛੋਂ ਆਉਂਦੀ ਸੀ। ਉਸ ਦਾ ਔਰਤਾਂ ਨਾਲ ਬਹੁਤ ਪਿਆਰ ਪੈ ਗਿਆ ਸੀ। ਔਰਤਾਂ ਨੂੰ ਘਰ ਬੈਠਿਆਂ ਸੁਰਮਾ, ਕਰੀਮਾਂ, ਨੇਲ-ਪੋਲਸ਼ ਹੋਰ ਬਹੁਤ ਕੁੱਝ ਮਿਲ ਜਾਂਦਾ ਸੀ। ਜਦੋਂ ਉਹ ਘਰ ਆਉਂਦੀ ਸੀ। ਉਹ ਪਹਿਲਾਂ ਹੀ ਕਿਸੇ ਨਾਂ ਕਿਸੇ ਨੂੰ ਕਹਿ ਦਿੰਦੀ ਸੀ, ” ਭੁੱਖ ਬਹੁਤ ਲੱਗੀ ਹੈ। ਕੁੜੀਉ ਦੋ ਰੋਟੀਆਂ ਖੁਵਾ ਦੇਵੋ। ਇਹ ਚੀਜ਼ਾਂ ਤੁਹਾਡੇ ਲਈ ਨਵੀਆਂ ਲਿਆਈ ਹਾਂ। ” ਰੋਟੀ ਖਾ ਕੇ ਉਹ ਬਹੁਤ ਖੁਸ਼ ਹੁੰਦੀ ਸੀ। ਰੱਬ ਬਹੁਤਾ ਅੰਨ ਦੇਵੇ, ਦੁੱਧੀ ਪੁਤੀਂ ਫਲੋ ਅਸੀਸਾ ਦਿੰਦੀ ਸੀ। ਚੀਜ਼ਾ ਤਾਂ ਔਰਤਾਂ ਨੇ ਲੈਣੀਆ ਹੀ ਹੁੰਦੀਆਂ ਸੀ। ਕੋਈ ਮੁਫ਼ਤ ਵਿੱਚ ਕਿਸੇ ਦੀ ਚੀਜ਼ ਨਹੀਂ ਰੱਖਦਾ। ਦੁਨੀਆਂ ਨਾਲ ਵਧੀਆਂ ਵਰਤਾ ਕਰੀਏ। ਮਨ ਨੂੰ ਕਿਸੇ ਚੀਜ਼ ਵਿੱਚ ਲਗਾਉਣਾਂ ਬਹੁਤ ਵੱਡੀ ਜਿੱਤ ਹੈ। ਮਨ ਨੂੰ ਕਿਸੇ ਕੰਮ ਵਿੱਚ ਲਗਣਾਂ ਹੀ ਪੈਣਾਂ ਹੈ। ਜਿਸ ਚੀਜ਼ ਵਿੱਚ ਮਨ ਲੱਗਦਾ ਹੈ। ਉਹੀ ਕੰਮ ਸੌਖਾ ਹੈ। ਮਨ ਨੂੰ ਤਾਜ਼ਾ ਕਰਨ ਲਈ ਚੰਗੇ ਬਿਚਾਰਾਂ ਨਾਲ ਰਾਜੀ ਕਰਨਾਂ ਹੈ। ।
ਚੰਗਾ ਸੋਚੀਏ। ਜੋ ਸੋਚਦੇ ਹਾਂ। ਉਹ ਪੂਰਾ ਵੀ ਹੁੰਦਾ ਹੈ। ਜੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾਣ ਦਾ ਸੋਚਿਆ ਹੈ। ਕੈਨੇਡਾ, ਆਸਟ੍ਰੇਲੀਆ, ਅਮਰੀਕਾ ਹੀਪਹੁੰਚਿਆ ਜਾ ਸਕਦਾ ਹੈ। ਕੰਮ ਇਥੇ ਵੀ ਕਰਨਾ ਪੈਣਾ ਹੈ। ਇੰਨਾ ਮੁਲਕਾਂ ਨੇ ਬੈਠੀਆਂ ਨੂੰ ਰੋਟੀ ਨਹੀਂ ਦੇਣੀ। ਸਗੋਂ ਹੱਡ ਭੰਨਵੀਂ ਮਿਹਨਤ ਕਰਨੀ ਪੈਣੀ ਹੈ। ਇਥੇਤਾਂ ਘਰ ਦੀ ਛੱਤ ਵੀ ਮੁੱਲ ਦੀ ਹੈ। ਹਰ ਲੋੜ ਦੀ ਚੀਜ਼ ਮੁੱਲ ਲੈਣੀ ਪੈਂਦੀ ਹਠ। ਹਿੰਮਤ ਕਰਨੀ ਹੈ। ਕੀ ਕਰਨ ਦਾ ਗੋਲ ਹੈ? ਕਿੰਨੇ ਪੈਸੇ ਕਮਾਉਣੇ ਹਨ? ਸਬ ਮਿਥੇਮੁਤਾਬਿਕ ਹੋ ਜਾਂਦਾ ਹੈ। ਸੋਚੀਏ 80 ਹਜ਼ਾਰ ਡਾਲਰ ਕਮਾਉਣੇ ਹਨ। 70 ਹਜ਼ਾਰ ਡਾਲਰ ਤੱਕ ਜ਼ਰੂਰ ਪਹੁੰਚ ਸਕਦੇ ਹਾਂ। ਟੀਚਾ ਉਲੀਕਣ ਦੀ ਲੋੜ ਹੈ। ਕੰਮ ਆਪੇਹੋਈ ਜਾਂਦੇ ਹਨ। ਜੇ ਹਰ ਕੰਮ ਕਰਨਾ ਆਉਂਦਾ ਹੈ। ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਜਿੰਨਾ ਚਿਰ ਕੰਮ ਹੱਥੀਂ ਨਾ ਕੀਤਾ ਹੋਵੇ। ਉਨ੍ਹਾਂ ਚਿਰ ਤਜਰਬਾ ਨਹੀਂਹੁੰਦਾ। ਤਜਰਬਾ ਨਾਲ ਹੀ ਕਾਮਯਾਬੀ ਹੁੰਦੀ ਹੈ। ਕਈ ਟੀਚਰਾਂ ਨੇ ਆਪ ਸਮੀਇੰਗ ਨਹੀਂ ਕੀਤੀ ਹੁੰਦੀ। ਕਿਤਾਬਾਂ ਵਿੱਚੋਂ ਪੜ੍ਹ ਕੇ, 100 ਵਿਦਿਆਰਥੀਆਂ ਨੂੰ ਪੜ੍ਹਾਦਿੰਦੇ ਹਨ। ਮਨ ਦੇ ਅੰਦਰ ਦਾ ਹੁਨਰ ਨਹੀਂ ਹੈ। ਰਟਿਆ ਹੋਇਆ ਸਬਕ ਹੈ। ਰਟੇ ਜੀਵਨ ਜਿਊਣ ਵਿੱਚ ਕੰਮ ਨਹੀਂ ਆਉਂਦਾ। ਜੀਵਨ ਲਈ ਤਜਰਬਾ ਚਾਹੀਦਾਹੈ।
ਕਈ ਨੌਕਰੀ ਤਾਂ ਕਰੀ ਜਾਂਦੇ ਹਨ। ਪਰ ਕਈਆਂ ਨੂੰ ਨੌਕਰੀ ਪਸੰਦ ਨਹੀਂ ਹੈ। ਆਮ ਕਹਾਵਤ ਹੈ। ਨੌਕਰ ਕੀ ਤੇ ਨਖ਼ਰਾ ਕੀ? ਇੰਜ ਝੂਠ ਹੈ। ਗ਼ੁਲਾਮੀ ਕਰ ਕੇ ਨੌਕਰੀ ਮਨ ਲਾ ਕੇ ਚਾਅ ਨਾਲ ਨਹੀਂ ਹੁੰਦੀ। ਐਸਾ ਕੀਤਾ ਕੰਮ ਚੱਜ ਦਾ ਨਹੀਂ ਹੁੰਦਾ। ਜਿੱਥੇ ਕੰਮ ਵਿੱਚ ਰੂਹ ਲੱਗਦੀ ਹੇ। ਨਿਖਾਰ ਆ ਜਾਂਦਾ ਹੈ। ਕਈਆਂ ਕੰਮ ਵਾਲਿਆਂ ਦਾ ਅਸੂਲ ਹੈ। ਜੇ ਉਸ ਦੀ ਨੌਕਰੀ ਕਰਦਾ ਹੈ। ਉਹ ਦੂਜੀ ਨੌਕਰੀ ਨਹੀਂ ਕਰ ਸਕਦਾ। ਕਈਆਂ ਮਾਲਕਾਂ ਨੂੰ ਲੱਗਦਾ ਹੈ। ਦੋ ਜੋਬਾਂ ਕਰਨ ਵਾਲੇ ਜ਼ਿਆਦਾ ਥੱਕ ਜਾਂਦੇ ਹਨ। ਦੋ ਕੰਮ ਸੁਮਾਰ ਕੇ ਨਹੀਂ ਕਰ ਸਕਦੇ। ਇਹ ਭੁਲੇਖਾ ਹੈ। ਕੰਮ ਕਰਨ ਵਾਲੇ 18 ਘੰਟੇ ਕਰੜੀ ਮਿਹਨਤ ਕਰਦੇ ਹਨ। ਇਹ ਦੋ ਹੱਥ ਇੰਨਾ ਕੰਮ ਕਰ ਸਕਦੇ ਹਨ। ਆਪ ਨੂੰ ਵੀ ਜ਼ਮੀਨ ਨਹੀਂ ਹੁੰਦਾ। ਸਵੇਰ ਤੋਂ ਗ਼ੌਰ ਨਾਦਲ ਦੇਖਣਾ। ਅਸੀਂ ਕੀ-ਕੀ ਕਰ ਦੇ ਹਾਂ। ਸਾਡੇ ਦੋ ਹੱਥਾਂ ਵਿੱਚ ਕਿੰਨੀ ਤਾਕਤ ਹੈ। ਇੱਕ ਔਰਤ ਸਾਰੀ ਕਿਚਨ ਸਾਲ ਦੀ ਹੈ। ਬੱਚੇ ਨੂੰ ਵੀ ਸੰਭਾਲਦੀ ਹੈ। ਕਈਆਂ ਔਰਤਾਂ ਦੇ ਪੇਟ ਵਿੱਚ ਬੱਚਾ ਹੁੰਦਾ ਹੈ। ਉਹ ਨੌਕਰੀ ਵੀ ਕਰਦੀਆਂ ਹਨ। ਇੱਕ ਨਰਸ ਗਰਭਵਤੀ ਸੀ। ਉਹ ਮਰੀਜ਼ਾ ਦੀ ਦੇਖ-ਭਾਲ ਵੀ ਕਰ ਰਹੀ ਸੀ। ਉਸ ਨੂੰ ਆਪ ਦੀ ਸਿਹਤ ਦਾ ਫ਼ਿਕਰ ਨਹੀਂ ਸੀ। ਦੂਜੇ ਲੋਕਾਂ ਦੀ ਸੇਵਾ ਕਰ ਰਹੀ ਸੀ।
ਹਰ ਕੋਈ ਨੌਕਰੀ ਕਰਨਾ ਚਾਹੁੰਦਾ ਹੈ। ਬਹੁਤ ਸਾਰੇ ਲੋਕ ਨੌਕਰੀਆਂ ਲੱਭਦੇ ਹਨ। ਹਰ ਕੋਈ ਨੌਕਰੀ ਕਰਨ ਨੂੰ ਤਿਆਰ ਹੈ। ਅਪਦਾ ਕੰਮ ਖੌਲਣ ਨੂੰ ਲੋਕ ਤਿਆਰ ਨਹੀਂ ਹਨ। ਨੌਕਰੀ ਕਰਨ ਨਾਲੋਂ ਆਪ ਦਾ ਕੰਮ ਵਧੀਆ ਹੈ। ਆਪਣਾ ਬਿਜ਼ਨਸ ਹੋਵੇਗਾ, ਤਾਂ ਬੱਚਤ ਵੀ ਵੱਧ ਹੋ ਸਕਦੀ ਹੈ। ਜਿੰਨੇ ਮਰਜ਼ੀ ਘੰਟੇ ਕੰਮ ਵਿੱਚ ਲੱਗਾ ਸਕਦੇ ਹਾਂ। ਕੰਮ ਕਰਨ ਵਾਲਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ। ਕਿਸਾਨ ਆਪ ਦੇ ਖੇਤ ਵਿੱਚ ਬਹੁਤ ਲੋਕਾਂ ਨੂੰ ਕੰਮ ਦਿੰਦਾ ਹੈ। ਪਹਿਲਾਂ ਥੋੜੇ ਕੰਮ ਤੋਂ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਹੈ। ਖਿੰਡਾਉਣੇ, ਟਿੱਕੀਆਂ, ਗੋਲ ਗੱਪੇ ਵੇਚਣ ਵਾਲੇ ਚਾਰ ਬੰਦਿਆਂ ਦੀ ਰੋਜ਼ੀ ਰੋਟੀ ਕਮਾ ਲੈਂਦੇ ਹਨ। ਘਰਾਂ ਨੂੰ ਰੰਗ, ਬਿਜਲੀ ਠੀਕ ਕਰਨ ਦਾ ਕੰਮ ਖੋਲਿਆਂ ਜਾ ਸਕਦਾ ਹੈ। ਜਿਸ ਵਿੱਚ ਕੋਈ ਪੈਸਾ ਲਗਾਉਣ ਦੀ ਲੋੜ ਨਹੀਂ ਹੈ।

Share Button

Leave a Reply

Your email address will not be published. Required fields are marked *