ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਜੋਸ਼, ਕੁਚੱਜਾ ਜਾਂ ਸੁਚੱਜਾ

ਜੋਸ਼, ਕੁਚੱਜਾ ਜਾਂ ਸੁਚੱਜਾ

ਪੰਜਾਬੀ ਲੋਕ ਪੰਜਾਬ ਦੇ ਹਾਲਾਤ ਬਾਰੇ ਬੜੇ ਗਹੁ ਨਾਲ ਬੁੱਧੀ ਜੀਵੀਆਂ ਦੀਆਂ ਲਿਖਤਾਂ ਅਖਬਾਰਾਂ ਵਿੱਚ ਪੜ੍ਹਦੇ ਹਨ ਤੇ ਉਹਨਾਂ ਨਾਲ ਸਹਿਮਤੀ ‘ਚ ਸਿਰ ਵੀ ਹਿਲਾਉਂਦੇ ਹਨ, ਪਰ ਕਿਸੇ ਬੁੱਧੀ ਜੀਵੀ ਨੂੰ ਜ਼ੋਰ ਪਾਕੇ ਲੀਡਰ ਬਣਾਉਣ ਲਈ ਤਿਆਰ ਨਹੀ, ਪੰਜਾਬੀ ਲੋਕ ਜਿੰਨਾਂ ਜੋਸ਼ ਕਬੱਡੀਆਂ, ਟਰੈਕਟਰਾਂ ਦੇ ਟੋਚਨ, ਜਾਂ ਰੱਸਾ ਖਿੱਚਣ ਆਦਿ ਮੁਕਾਬਲਿਆਂ ਵਿੱਚ ਵਿਖਾਉਂਦੇ ਹਨ ਜੇ ਇੰਨਾ ਜੋਸ਼ ਸੁਹਿਰਦ ਲੀਡਰਾਂ ਨੂੰ ਚੁਣਨ (ਸਿਆਸਤ ਵੱਲ ਖਿੱਚਣ) ਲਈ ਵਿਖਾਉਣ ਤਾਂ ਗੱਲ ਕੁਝ ਹੋਰ ਹੀ ਬਣੇ।

ਪਰ ਪੰਜਾਬ ਦੀ ਬਦਕਿਸਮਤੀ ਹੈ ਕਿ ਵੱਡੇ ਘਰਾਣਿਆਂ ਨੇ ਉਹਨਾਂ ਦੀ ਗੁਲਾਮ ਅਤੇ ਜਜ਼ਬਾਤੀ ਜ਼ਹਿਨੀਅਤ ਨੂੰ ਪਛਾਣ ਕੇ ਪੰਜਾਬੀਆਂ ਦੇ ਜੋਸ਼ ਨੂੰ ਆਪਣੇ ਮਗਰ ਦੂਹਰੇ ਹੋ ਹੋ ਜੈਕਾਰੇ ਛੱਡਣ ਲਈ ਹੀ ਵਰਤਿਆ ਹੈ। ਉਹ ਭੀੜ ਵਿੱਚ ਭੱਜ-ਭੱਜਕੇ ਆਪਣੇ ਨਾਲ ਖਹਿੰਦੇ ਲੋਕਾਂ ਤੋਂ ਸਮਝ ਗਏ ਹਨ ਕਿ ਪੰਜਾਬੀ ਲੋਕਾਂ ਦੀ ਮੰਗ ਲੀਡਰ ਨਾਲ ਫੋਟੋ ਖਿਚਵਾਉਣ ਜਾਂ ਹੱਥ ਮਿਲਾਉਣ ਤੱਕ ਹੀ ਹੈ।

ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੋਟਾਂ ਦਾ ਰਾਜ ਹੈ ਨਾ ਕਿ ਘਰਾਣਿਆਂ ਦਾ..!

ਲੋਕੋ, ਕੰਮ ਅਫਸਰਾਂ ਨੇ ਕਰਨਾਂ ਹੁੰਦਾ ਹੈ ਨਾ ਕਿ ਘਰਾਣਿਆਂ ‘ਚ ਜੰਮਿਆ ਨੇ..! ਅਫਸਰਾਂ ਨੂੰ ਤਾਂ ਹੁਕਮ ਦੀ ਲੋੜ ਹੁੰਦੀ ਹੈ ਜੋ ਬੁੱਧੀ ਜੀਵੀ ਵੀ ਦੇ ਸਕਦੇ ਹਨ। ਘਰਾਣਿਆਂ ਦੀ ਉਪਜ ਦੇ ਲਾਏ ਲੱਲ੍ਹਰ ਤਾਂ ਤੁਸੀ ਵੇਖ ਹੀ ਲਏ ਹਨ ਹੁਣ ਅਖ਼ਬਾਰਾਂ ਵਿੱਚ ਹਾਲ ਪਾਹਰਿਆ ਕਰਨ ਵਾਲੇ ਬੁੱਧੀ ਜੀਵੀਆਂ ਨੂੰ ਕਿਵੇ ਨਾਂ ਕਿਵੇਂ ਇੱਧਰ ਖਿੱਚ ਕੇ ਵੇਖ ਲਓ ਸ਼ਾਿੲਦ ਪੰਜਾਬ ਦੀ ਸੁਣੀ ਜਾਵੇ।

ਇਹ ਠੀਕ ਹੈ ਕਿ ਬੁੱਧੀ ਜੀਵੀ ਲੋਕ ਆਰਥਿਕ ਪੱਖੋਂ ਰਾਜੇ ਮਹਾਰਾਜਿਆਂ ਦਾ ਮੁਕਾਬਲਾ ਨਹੀ ਕਰ ਸੱਕਣਗੇ ਪਰ ਜਦੋਂ ਤੁਹਾਡੇ ਜੋਸ਼ ਦਾ ਲਲਕਾਰਾ ਤੇ ਸ਼ਾਬਾਸ਼ੀ ਖੇਡ ਮੈਦਾਨ ਵਿੱਚ ਮਾੜੇ ਖਿਡਾਰੀ ਨੂੰ ਵੀ ਜਿਤਵਾ ਦਿੰਦੀ ਹੈ ਫਿਰ ਇਸ ਸੁਚੱਜੇ ਕੰਮ ਲਈ ਤੁਹਾਡਾ ਜੋਸ਼ ਕਿਉ ਨਹੀ ਕੰਮ ਕਰੇਗਾ। ਦਿਨ ਰਾਤ ਜਗਾਹ ਜਗਾਹ ਲੰਗਰ ਲਾਉਣ ਵਾਲੀ ਕੌਮ ਇਸ ਨੇਕ ਕੰਮ ਲਈ ਅੱਗੇ ਆਉਣ ਵਾਲੇ ਬੁੱਧੀ ਜੀਵੀਆਂ ਦੀ ਤੇਲ ਪਾਣੀ ਦੀ ਮਦਦ ਤੋਂ ਕਿਵੇਂ ਪਿੱਛੇ ਰਹਿ ਸਕਦੀ ਹੈ। ਲੋੜ ਹੈ ਤਾਂ ਬੱਸ ਇਰਾਦਾ ਬਣਾਉਣ ਦੀ। ਵੱਡੇ ਘਰਾਣਿਆਂ ਦੇ ਜੂਲ਼ੇ ਹੇਠੋਂ ਨਿਕਲਣ ਲਈ ਅਜ਼ਾਦੀ ਘੁਲਾਟੀਆ ਵਾਂਗ ਜੇਲ੍ਹਾਂ ਕੱਟਣ ਜਾਂ ਰੱਸੇ ਚੁੰਮਣ ਦੀ ਲੋੜ ਨਹੀ, ਬੱਸ ਵੋਟ ਨਾਲ ਹੀ ਕੰਮ ਚਲ ਸਕਦਾ ਹੈ।

ਪੰਜਾਬੀਓ ਬਣਾਓ ਇਰਾਦੇ, ਅਤੇ ਆਪਣੇ ਜੋਸ਼ ਨੂੰ ਸੁਚੱਜੇ ਰਾਹ ਵੱਲ ਮੋੜੋ ਜੀ।

ਪਰ ਹਾਂ.., ਜੇ ਤੁਹਾਡਾ ਵੱਡੇ ਘਰਾਣਿਆਂ ਦੀ ਪੰਜਾਲੀ ਵਿੱਚ ਸਿਰ ਦੇਈ ਰੱਖਣ ਨੂੰ ਹੀ ਦਿਲ ਕਰਦਾ ਹੈ ਤਾਂ ਫਿਰ ਗੱਲ ਵੱਖਰੀ ਹੈ।

ਪੰਜਾਬੀਓ ਗੱਲ ਵਿਚਾਰਨਾਂ, ਜੇ ਮਨ ਲੱਗੇ ..!

“ਜਸਬੀਰ ਸਾਹੀ”
94169 54454

Leave a Reply

Your email address will not be published. Required fields are marked *

%d bloggers like this: