Thu. Jun 20th, 2019

ਜੋਰਾ ਸਿੰਘ ਕਮਿਸ਼ਨ : ਗ੍ਰੰਥ ਬੇਅਦਬੀ ਕਾਂਡ ਰਿਪੋਰਟ ‘ਚ ਬਾਦਲ, ਸੁਖਬੀਰ ਅਤੇ ਸੈਣੀ ਨੂੰ ਕਲੀਨ-ਚਿੱਟ

ਜੋਰਾ ਸਿੰਘ ਕਮਿਸ਼ਨ : ਗ੍ਰੰਥ ਬੇਅਦਬੀ ਕਾਂਡ ਰਿਪੋਰਟ ‘ਚ ਬਾਦਲ, ਸੁਖਬੀਰ ਅਤੇ ਸੈਣੀ ਨੂੰ ਕਲੀਨ-ਚਿੱਟ

ਚੰਡੀਗੜ, 9 ਜਨਵਰੀ: ਪਿਛਲੀ ਅਕਾਲੀ ਦਲ ਦੀ ਸਰਕਾਰ ਦੀ ਬਲੀਂ ਦਾ ਕਾਰਣ ਬਣੀਆਂ ਗੁਰੂ ਗੰ•ਥ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਪਹਿਲੇ ਜਾਂਚ ਆਯੋਗ ਦੇ ਸਾਬਕਾ ਚੇਅਰਮੈਨ ਜਸਟਿਸ ਜੋਰਾ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਜਾਂਚ ਰਿਪੋਰਟ ਵਿਚ ਦੋਸ਼ੀ ਜਾਂ ਸ਼ੱਕੀ ਲੋਕਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁੱਖੀ ਸਮੇਧ ਸੈਣੀ ਦਾ ਨਾਮ ਨਹੀਂ ਹੈ। ਜਸਟਿਸ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ। ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿਚ ਜਸਟਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਬਰਗਾੜੀ ਬੇਅਦਬੀ ਕਾਂਡ ਵਿਚ ਜੇਕਰ ਛੇ ਸ਼ੱਕੀ ਲੋਕਾਂ ਤੋਂ ਇਲਾਵਾ ਗੁਰਦੁਆਰੇ ਦੇ ਗ੍ਰੰਥੀ ਅਤੇ ਜਾਂਚ ਕਰ ਰਹੇ ਦੋ ਪੁਲਿਸ ਅਫਸਰਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਤਾਂ ਬੇਅਦਬੀ ਘਟਨਾਵਾਂ ਦਾ ਸੱਚ ਬਾਹਰ ਆ ਸਕਦਾ ਸੀ। ਖਾਸ ਗੱਲ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਗਠਿਤ ਜਸਟਿਸ ਰਣਜੀਤ ਸਿੰਘ ਆਯੋਗ ਨੇ ਗੁਰਦੁਆਰਾ ਦੇ ਗ੍ਰੰਥੀ ਨੂੰ ਇਸ ਮਾਮਲੇ ਵਿਚ ਇਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਦਿੱਤੀ ਸੀ। ਸੇਵਾ ਮੁਕਤ ਜਸਟਿਸ ਜੋਰਾ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਸ਼ਾਇਦ ਜੋਰਾ ਸਿੰਘ ਕਮੀਸ਼ਨ ਦੀ ਰਿਪੋਰਟ ਦਾ ਸਿਆਸੀ ਲਾਹਾ ਲੇਣ ਦੇ ਇਰਾਦੇ ਵਿਚ ਸੀ। ਜਸਟਿਸ ਆਪਣੀ ਰਿਪੋਰਟ ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਹੀ ਸੌਂਪ ਚੁੱਕੇ ਹਨ। ਪਰ ਇਸ ਰਿਪੋਰਟ ਨੂੰ ਹਾਲੇ ਤਕ ਜਨਤਕ ਨਹੀਂ ਕੀਤਾ ਗਿਆ। ਪਿਛਲੇ ਚਾਰ ਦਿਨਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਇਸ ਗੱਲ ਨੂੰ ਜੋਰ ਸ਼ੋਰ ਨਾਲ ਪ੍ਰਚਾਰਿਤ ਕੀਤਾ ਜਾ ਰਿਹਾ ਸੀ ਕਿ 9 ਜਨਵਰੀ ਨੂੰ ਜਸਟਿਸ ਬਰਗਾੜੀ ਕਾਂਡ ਬਾਰੇ ਅਹਿਮ ਖੁਲਾਸੇ ਕਰਣਗੇਂ। ਹਾਲਾਂਕਿ ਪ੍ਰੈਸ ਕਾਨਫਰੰਸ ਦੌਰਾਨ ਜਸਟਿਸ ਜੋਰਾ ਸਿੰਘ ਪੱਤਰਕਾਰਾਂ ਦੇ ਜੁਆਬ ਦੇਣ ਤੋਂ ਕਿਨਾਰਾ ਕਰਕੇ ਕਾਨਫਰੰਸ ਛੱਡ ਕੇ ਜਾਣ ਲੱਗੇ।
ਪਰ ਪੱਤਰਕਾਰਾਂ ਦੇ ਵਿਰੋਧ ਕਾਰਣ ਜਸਟਿਸ ਅਤੇ ਆਮ ਆਦਮੀ ਪਾਰਟੀ ਦੇ ਆਗੂਆ ਨੂੰ ਵਾਪਿਸ ਬੈਠਣਾ ਪਿਆ। ਜਸਟਿਸ ਨੇ ਰਿਪੋਰਟ ਦੇ ਇਹ ਅੰਸ਼ ਤਾਂ ਦੱਸੇ ਕਿ ਤੱਤਕਾਲੀ ਸਰਕਾਰ ਦੇ ਸਮੇਂ ਬੇਅਦਬੀ ਘਟਨਾਵਾਂ ਦੀ ਜਾਂਚ ਲਈ ਲੋੜੀਦੀਆਂ ਰਸਮਾਂ ਨੂੰ ਇਸਤੇਮਾਲ ਹੀ ਨਹੀ ਕਰ ਸਕੇ, ਪਰ ਇਸਨੂੰ ਕਿਸਦੇ ਕਹਿਣ ਤੇ ਰੋਕਿਆ ਗਿਆ, ਇਸਦਾ ਜੁਆਬ ਜਸਟਿਸ ਨਹੀਂ ਸਕੇ। ਜਸਟਿਸ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਜੇਕਰ ਬੇਅਦਬੀ ਦੀਆਂ ਘਟਨਾਵਾਂ ਵਾਲੇ ਛੇ ਸ਼ੱਕੀ ਲੋਕਾਂ, ਗੁਰਦੁਆਰੇ ਦੇ ਗ੍ਰੰਥੀ ਅਤੇ ਜਾਂਚ ਕਰਨ ਵਾਲੇ ਦੋ ਪੁਲਿਸ ਅਫਸਰਾਂ ਤੋਂ ਡੂੰਘੀ ਪੜਤਾਲ ਕੀਤੀ ਜਾਣੀ ਚਾਹੀਦੀ ਸੀ। ਪਰ ਜਾਂਚ ਰਿਪੋਰਟ ਇਸ ਗੱਲ ਤੇ ਵੀ ਚੁੱਪ ਹੈ ਕਿ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ ਸਨ, ਪਰ ਉਨ੍ਹਾਂ ਇਹ ਕਿਹਾ ਕਿ ਬਿਨ੍ਹਾਂ ਸ਼ੱਕ ਗੋਲੀ ਜਰੂਰਤ ਤੋਂ ਬਗੈਰ ਹੀ ਚਲਾ ਦਿੱਤੀ ਗਈ ਸੀ। ਜਸਟਿਸ ਜੋਰਾ ਸਿੰਘ ਨੇ ਦਾਅਵਾ ਕੀਤਾ ਕਿ ਪਿਛਲੀ ਬਾਦਲ ਸਰਕਾਰ ਨੇ ਉਨ੍ਹਾਂ ਦੀ ਰਿਪੋਰਟ ਨੂੰ ਇਸ ਲਈ ਲਾਗੂ ਨਹੀਂ ਕੀਤਾ ਕਿਉਂਕੀ ਰਿਪੋਰਟ ਵਿਚ ਕਈ ਲੋਕਾਂ ਵੱਲ ਇਸ਼ਾਰਾ ਸੀ। ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਰੋਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁੱਖੀ ਸਮੈਧ ਸੈਣੀ ਦਾ ਨਾਮ ਸ਼ਾਮਲ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੇ ਆਸ ਕੀਤੀ ਗਈ ਸੀ ਕਿ ਜੇਕਰ ਸਰਕਾਰ ਉਨ੍ਹਾਂ ਦੀ ਰਿਪੋਰਟ ਤੇ ਕਾਰਵਾਈ ਕਰਦੀ ਤਾਂ ਦਾ ਬੇਅਦਬੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਪਕੜਿਆ ਜਾ ਸਕਦਾ ਸੀ। ਜਸਟਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਰਿਪੋਰਟ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਕੋਈ ਜਿਆਦਾ ਫ਼ਰਕ ਨਹੀਂ ਹੈ। ਪਰ ਇਸ ਖੁਲਾਸੇ ਨੇ ਸੂਬੇ ਦੀ ਸਿਆਸਤ ਵਿਚ ਹਲਚਲ ਪੈਦਾ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: