ਜੋਨਲ ਟੂਰਨਾਮੈਂਟ ਵਿੱਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੀ ਰਹੀ ਝੰਡੀ

ss1

ਜੋਨਲ ਟੂਰਨਾਮੈਂਟ ਵਿੱਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੀ ਰਹੀ ਝੰਡੀ
ਜ਼ਿਲ੍ਹੇ ਲਈ ਚੁਣੇ ਗਏ ਸਕੂਲ ਦੇ 50 ਵਿਦਿਆਰਥੀ

1-1

ਤਲਵੰਡੀ ਸਾਬੋ, 01 ਅਗਸਤ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਗਰਮ ਰੁੱਤ ਦੀਆਂ ਖੇਡਾਂ ਦੇ ਚਲਦਿਆਂ ਜੋਨਲ ਪੱਧਰ ‘ਤੇ ਤਲਵੰਡੀ ਸਾਬੋ ਜੋਨ ਅੰਦਰ ਕਰਵਾਏ ਮੁਕਾਬਲਿਆਂ ਵਿੱਚ ਗੁਰੂ ਹਰਗੋਬਿੰਦ ਪਬਲਿਕ ਸੀਨੀਆਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਸੰਬੰਧੀ ਦਸਦੇ ਹੋਏ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੰਡਰ-17 ਰੱਸਾਕਸ਼ੀ ਦੇ ਮੁਕਾਬਲਿਆਂ ‘ਚ ਲੜਕਿਆਂ ਨੇ ਪਹਿਲਾ, ਅੰਡਰ-19 ਰੱਸਾਕਸ਼ੀ ਲੜਕੀਆਂ ਨੇ ਪਹਿਲਾ, ਅੰਡਰ-19 ਡਾੱਜ ਬਾਲ ਲੜਕੇ ਜੋਨ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਤੇ 17 ਯੋਗ ਆਸਣ ਅਤੇ ਅੰਡਰ-17 ਚੈਸ ‘ਚ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤ ਦੇ ਝੰਡੇ ਗੱਡੇ। ਇਸੇ ਤਰ੍ਹਾਂ ਅੰਡਰ-17 ਤੇ ਅੰਡਰ-19 ਬਾਲ ਬੈਡਮਿੰਟਨ (ਲੜਕੇ) ਨੇ ਦੂਜੀ ਪੁਜੀਸ਼ਨ ਅਤੇ ਮਾਰਸ਼ਲ ਖੇਡ ਗੱਤਕਾ ਅੰਡਰ-19 ਕੁੜੀਆਂ ਨੇ ਜੋਨ ‘ਚੋਂ ਦੂਜਾ ਅਤੇ ਅੰਡਰ-19 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਗੱਤਕੇ ‘ਚੋਂ ਇੱਕ ਲੜਕੇ ਅਤੇ ਦੋ ਲੜਕੀਆਂ ਨੂੰ ਜ਼ਿਲ੍ਹੇ ਲਈ ਚੁਣਿਆ ਗਿਆ ਹੈ।
ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਿਹਨਤੀ ਡੀਪੀਆਈ ਜਸਪਾਲ ਸਿੰਘ ਗਿੱਲ ਅਤੇ ਸਮੁੱਚੇ ਸਟਾਫ ਨੂੰ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਮੈਡਮ ਪਰਮਜੀਤ ਕੌਰ ਨੇ ਉਨ੍ਹਾਂ ਦੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ।

Share Button

Leave a Reply

Your email address will not be published. Required fields are marked *