Sun. Jun 16th, 2019

ਜੋਨਲ ਅਥਲੈਟਿਕਸ ਮੀਟ ਵਿੱਚ ਭਾਈ ਨੰਦ ਲਾਲ ਪਬਲਿਕ ਸਕੂਲ ਬਣਿਆ ਜੋਨਲ ਚੈਪਿਅਨ

ਜੋਨਲ ਅਥਲੈਟਿਕਸ ਮੀਟ ਵਿੱਚ ਭਾਈ ਨੰਦ ਲਾਲ ਪਬਲਿਕ ਸਕੂਲ ਬਣਿਆ ਜੋਨਲ ਚੈਪਿਅਨ
ਵੱਖ ਵੱਖ ਮੁਕਾਬਲਿਆਂ ਵਿੱਚ 51 ਪੁਜੀਸ਼ਨਾ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਪ੍ਰਿੰ:ਹਰਜੀਤ ਕੌਰ ਸਿੱਧੂ ਨੇ ਦਿੱਤੀ ਵਧਾਈ

khedanਸ਼੍ਰੀ ਅਨੰਦਪੁਰ ਸਾਹਿਬ, 4 ਨਵੰਬਰ(ਦਵਿੰਦਰਪਾਲ ਸਿੰਘ/ ਅੰਕੁਸ਼): ਐਸ.ਜੀ.ਐਸ.ਖਾਲਸਾ ਸੀ.ਸਕੈ. ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਜੋਨਲ ਅਥਲੈਟਿਕ ਮੀਟ ਵਿੱਚ 51 ਪੁਜੀਸ਼ਨਾ ਹਾਸਿਲ ਕਰਕੇ ਭਾਈ ਨੰਦ ਲਾਲ ਪਬਲਿਕ ਸਕੂਲ਼ ਬਣਿਆਂ ਜੋਨਲ ਚੈਪਿਅਨ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਸਿੱਧੂ ਨੇ ਦਿਤੀ। ਇਸ ਮੋਕੇ ਮੈਡਮ ਵੱਲੋ ਜੇਤੂ ਬਚਿਆਂ ਨੂੰ ਵਧਾਈ ਦਿਤੀ ਗਈ ਅਤੇ ਜਿਲਾ ਅਥਲੈਟਿਕ ਮੀਟ ਵਿੱਚ ਹੋਰ ਮਿਹਨਤ ਕਰਕੇ ਪੁਜੀਸ਼ਨਾ ਹਾਸਿਕ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਹਨਾਂ ਮੁਕਾਬਲਿਆਂ ਵਿਚ ਲੜਕੀਆਂ ਅੰਡਰ 14 ਵਿਚੋਂ.ਤਨਵੀਰ ਕੌਰ ਨੇ 400 ਮੀਟਰ ਵਿਚੋਂ ਪਹਿਲਾ ਸਥਾਨ , ਹਾਈ ਜੰਪ ਵਿਚੋਂ ਤੀਜਾ, ਅਨੁਰਾਧਾ ਨੇ ਲੋਗ ਜੰਪ ਅਤੇ ਸ਼ੋਟਪੁਟ ਵਿਚੋਂ ਪਹਿਲਾ 100ਮੀਟਰ ਵਿਚੋਂ ਤੀਜਾ, ਗਗਨਪ੍ਰੀਤ ਕੌਰ ਨੇ ਸ਼ੋਟਪੁਟ ਅਤੇ ਡਿਸਕਸ ਥਰੋ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕੀਆਂ ਅੰਡਰ 17 ਵਿਚ ਮੁਸਕਾਨ ਨੇ 200 ਮੀਟਰ ਵਿਚ ਦੂਜਾ 3000 ਮੀਟਰ ਵਿਚ ਵੀ ਦੂਜਾ, ਸਿਮਰਨਜੀਤ ਕੌਰ ਨੇ ਸ਼ੋਟਪੁਟ ਵਿਚ ਦੂਜਾ, ਨਵਨੀਤ ਕੌਰ ਨੇ ਸ਼ੋਟਪੁਟ ਵਿਚ ਪਹਿਲਾ ,ਅੰਕਿਤਾ ਨੇ ਡਿਸਕਸ ਵਿਚ ਪਹਿਲਾ ਅਤੇ ਸਿਮਰਨਜੀਤ ਕੌਰ ਨੇ 100ਮੀਟਰ ਵਿਚ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਅੰਡਰ 19 ਵਿਚ ਕੋਮਲਪ੍ਰੀਤ ਕੌਰ ਨੇ 100ਮੀਟਰ ਵਿਚ ਦੂਜਾ ਲੋਗਂਜੰਪ ਵਿਚ ਤੀਜਾ ਸਥਾਨ ਹਾਸਲ ਕੀਤਾ। ਲੜਕੇ ਅੰਡਰ 14 ਵਿਚ ਕਮਲਜੀਤ ਸਿੰਘ ਨੇ ਲੋਗਂਜੰਪ, ਹਾਈਜੰਪ ਅਤੇ 200 ਮੀਟਰ ਵਿਚ ਪਹਿਲਾ ਸਥਾਨ, ਸਾਹਿਲ ਚੋਹਾਨ ਨੇ 400ਮੀਟਰ ਵਿਚ ਦੂਜਾ, ਪਰਮਿਦਰ ਸਿੰਘ ਨੇ 400ਮੀਟਰ ਵਿਚ ਪਹਿਲਾ 600ਮੀਟਰ ਵਿਚ ਦੂਜਾ, ਮਨਜੋਸ਼ ਸਿੰਘ ਨੇ ਸ਼ੋਟਪੁਟ ਵਿਚ ਪਹਿਲਾ ਅਤੇ ਕੁਲਜੀਤ ਸਿੰਘ ਨੇ ਡਿਸਕਸ ਥਰੋ ਵਿਚ ਦੂਜਾ ਸਥਾਨ ਹਾਸਲ ਕੀਤਾ। ਲੜਕੇ ਅੰਡਰ 17 ਵਿਚ ਦਵਿੰਦਰ ਸਿੰਘ ਨੇ ਟ੍ਰੀਪਲ ਜੰਪ,ਜੈਵਲਿਨ ਥਰੋ ਵਿਚ ਪਹਿਲਾ, ਗੁਰਪ੍ਰੀਤ ਸਿੰਘ ਨੇ 200ਮੀਟਰ ਵਿਚ ਪਹਿਲਾ, ਅਰਸ਼ਦੀਪ ਵਾਲੀਆ 200ਮੀਟਰ ਵਿਚ ਤੀਜਾ , ਨਵਜੋਤ ਸਿੰਘ ਨੇ 100ਮੀਟਰ ਵਿਚ ਪਹਿਲਾ, ਗੁਰਪੀ੍ਰਤ ਸਿੰਘ ਨੇ ਟ੍ਰੀਪਲ ਜੰਪ ਵਿਚ ਦੂਜਾ, ਸੋਰਵ ਸ਼ਰਮਾ ਨੇ 5ਕਿ.ਮੀ ਵਿਚ ਤੀਜਾ, ਸੋਰਵ 1500 ਮੀਟਰ ਵਿਚ ਦੂਜਾ, ਅਦਰਸ਼ਪ੍ਰੀਤ ਨੇ ਲੋਗਂਜੰਪ ਵਿਚ ਪਹਿਲਾ ਅਤੇ ਹਾਈ ਜੰਪ ਤੀਜਾ, ਕਰਨਜੀਤ ਸਿੰਘ ਨੇ ਸ਼ੋਟਪੁਟ ਅਤੇ ਡਿਸਕਸ ਥਰੋ ਵਿਚ ਪਹਿਲਾ, ਗਗਨਦੀਪ ਸਿੰਘ ਨੇ ਸ਼ੋਟਪੁਟ ਵਿਚ ਦੂਜਾ ਸਥਾਨ ਹਾਸਲ ਕੀਤਾ। ਲੜਕੇ ਅੰਡਰ 19 ਵਿਚ ਹਰਸ਼ਦੀਪ ਸਿੰਘ ਨੇ 200ਮੀਟਰ ਅਤੇ ਜੈਵਲਿਨ ਵਿਚ ਪਹਿਲਾ ਅਤੇ 100ਮੀਟਰ ਵਿਚ ਤੀਜਾ, ਜਸਪ੍ਰੀਤ ਸਿੰਘ ਨੇ ਡਿਸਕਸ ਵਿਚ ਪਹਿਲਾ ਅਤੇ 800 ਮੀਟਰ ਵਿਚ ਦੂਜਾ ਅਤੇ ਟ੍ਰੀਪਲ ਜੰਪ ਵਿਚ ਤੀਜਾ ਸਥਾਨ ਹਾਸਲ ਕੀਤਾ, ਕਰਨਜੋਤ ਸਿੰਘ ਨੇ 200 ਮੀਟਰ ਵਿਚ ਤੀਜਾ ਅਤੇ ਜੈਵਲਿਨ ਥਰੋ ਦੂਜਾ, ਧਨੇਸ਼ ਕੁਮਾਰ ਨੇ ਹਾਈ ਜੰਪ ਵਿਚ ਪਹਿਲਾ ਅਤੇ ਲੋੰਗ ਜੰਪ ਵਿਚ ਦੂਜਾ, ਪਰਮਜੋਤ ਸਿੰਘ ਨੇ ਸੋਟਪੁਟ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੋਕੇ ਸਰਬਜੀਤ ਸਿੰਘ ਡੀ.ਪੀ.ਈ, ਅਮਰਜੀਤ ਸਿੰਘ ਅਤੇ ਮਨਦੀਪ ਕੁਮਾਰ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: