Thu. Apr 18th, 2019

ਜੋਧਾ ਥਾਣੇ ‘ਚ ਮਹਿਲਾ ਪੁਲਿਸ ਮੁਲਾਜ਼ਮ ਖੁਦਕੁਸ਼ੀ ਮਾਮਲੇ ‘ਚ ਐਸਆਈਟੀ ਬਣਾਉਣ ਦੀ ਹਦਾਇਤ

ਜੋਧਾ ਥਾਣੇ ‘ਚ ਮਹਿਲਾ ਪੁਲਿਸ ਮੁਲਾਜ਼ਮ ਖੁਦਕੁਸ਼ੀ ਮਾਮਲੇ ‘ਚ ਐਸਆਈਟੀ ਬਣਾਉਣ ਦੀ ਹਦਾਇਤ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 11 ਜੂਨ ਦੇ ਅਖ਼ਬਾਰਾਂ ਵਿੱਚ ਲੁਧਿਆਣਾ ਜਿਲੇ ਅਧੀਨ ਜੋਧਾ ਥਾਣੇ ਚ ਮਹਿਲਾ ਪੁਲਿਸ ਮੁਲਾਜਮ ਵੱਲੋਂ ਖੁਦਕੁਸ਼ੀੌ ਦੇ ਸਿਰਲੇਖ ਤਹਿਤ ਪ੍ਰਕਾਸ਼ਿਤ ਖਬਰ ਦਾ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004 ਦੀ ਧਾਰਾ 10 ਤਹਿਤ (2) (h) suo-motto ਪੜਤਾਲ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਇਸ ਮਸਲੇ ਦੀ ਸੁਣਵਾਈ 22 ਜੁਲਾਈ, 2017 ਨੂੰ ਕੀਤੀ ਜਾਵੇਗੀ।  ਕਮਿਸ਼ਨ ਨੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਨੂੰ ਆਖਿਆ ਕਿ ਇਸ ਮਾਮਲੇ ਸਬੰਧੀ ਪੜਤਾਲ ਲਈ ਡਿਪਟੀ ਇਨਸਪੈਕਟਰ ਜਨਰਲ ਆਫ ਪੁਲਿਸ, ਕਪਤਾਨ ਪੁਲਿਸ ਅਤੇ ਸਬੰਧਤ ਉਪ ਕਪਤਾਨ ਪੁਲਿਸ ਨੂੰ ਸਾਮਲ ਕਰਕੇ ਤਿੰਨ ਮੈਂਬਰੀ ਸਪੈਸਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਬਣਾਈ ਜਾਵੇ ਅਤੇ ਇਸ ਟੀਮ ਦੁਆਰਾ ਪੜਤਾਲੀਆ ਰਿਪੋਰਟ ਦੋ ਪੜਤਾਂ ਵਿੱਚ ਸੁਣਵਾਈ ਵਾਲੀ ਮਿਤੀ 22-07-2017 ਨੂੰ ਕਮਿਸਨ ਦੇ ਸਨਮੁੱਖ ਪੇਸ਼ ਹੋ ਕੇ ਨਿੱਜੀ ਪੱਧਰ ‘ਤੇ ਦਾਇਰ ਕਰਨ ਲਈ ਪਾਬੰਦ ਕਰਨ ਲਈ ਆਖਿਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: