Sun. Jul 21st, 2019

ਜੋਗਿੰਦਰ ਸਿੰਘ ਮਾਨ ਨੇ ਕੀਤਾ ਡੁਮੇਲੀ-ਮੂਸਾਪੁਰ ਲਿੰਕ ਰੋਡ ਦੀ ਉਸਾਰੀ ਦੇ ਕੰਮ ਦਾ ਉਦਘਾਟਨ

ਜੋਗਿੰਦਰ ਸਿੰਘ ਮਾਨ ਨੇ ਕੀਤਾ ਡੁਮੇਲੀ-ਮੂਸਾਪੁਰ ਲਿੰਕ ਰੋਡ ਦੀ ਉਸਾਰੀ ਦੇ ਕੰਮ ਦਾ ਉਦਘਾਟਨ

ਫਗਵਾੜਾ 4 ਦਸੰਬਰ ਫਗਵਾੜਾ ਦੇ ਪਿੰਡ ਡੁਮੇਲੀ ਤੋਂ ਮੂਸਾਪੁਰ ਨੂੰ ਜਾਣ ਵਾਲੀ ਕਰੀਬ ਤਿੰਨ ਕਿਲੋਮੀਟਰ ਲੰਬੀ ਲਿੰਕ ਸੜਕ ਦੀ ਉਸਾਰੀ ਦੇ ਕੰਮ ਦਾ ਸ਼ੁਭ ਆਰੰਭ ਅੱਜ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵਲੋਂ ਰਿਬਨ ਕੱਟ ਕੇ ਕਰਵਾਇਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਸੜਕ ਦੀ ਉਸਾਰੀ ਤੇ ਕਰੀਬ 37.29 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਉਸਾਰੀ ਪਹਿਲ ਦੇ ਅਧਾਰ ਤੇ ਕਰਵਾ ਰਹੀ ਹੈ। ਫਗਵਾੜਾ ਦੇ ਅਨੇਕਾਂ ਹੀ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਉਸਾਰੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ। ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਕਾਫੀ ਸਾਲਾਂ ਤੋਂ ਖਸਤਾ ਬਣੀ ਹੋਈ ਹੈ। ਪਿਛਲੀ ਵਾਰ ਵੀ ਕਾਂਗਰਸ ਸਰਕਾਰ ਨੇ ਹੀ ਸੜਕ ਦੀ ਉਸਾਰੀ ਕਰਵਾਈ ਸੀ ਅਤੇ ਅਕਾਲੀ-ਭਾਜਪਾ ਗਠਜੋੜ ਦੇ 10 ਸਾਲ ਦੇ ਰਾਜ ਵਿਚ ਇਸ ਸੜਕ ਨੂੰ ਬਿਲਕੁਲ ਅੱਖੋਂ ਪਰੋਖੇ ਰੱਖਿਆ ਗਿਆ। ਜਿਸ ਨਾਲ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਸੀ ਅਤੇ ਹੁਣ ਜੋਗਿੰਦਰ ਸਿੰਘ ਮਾਨ ਦੇ ਯਤਨਾ ਸਦਕਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪ੍ਰਾਪਤ ਫੰਡ ਨਾਲ ਸੜਕ ਦੀ ਉਸਾਰੀ ਕਰਵਾਈ ਜਾ ਰਹੀ ਹੈ। ਪਿੰਡ ਡੁਮੇਲੀ ਅਤੇ ਮੂਸਾਪੁਰ ਤੋਂ ਇਲਾਵਾ ਮੌਜੂਦ ਹੋਰ ਪਿੰਡਾਂ ਦੇ ਵਸਨੀਕਾਂ ਨੇ ਵੀ ਇਸ ਸੜਕ ਦੀ ਉਸਾਰੀ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਇਲਾਵਾ ਖਾਸ ਤੋਰ ਤੇ ਮਾਨ ਅਤੇ ਰਾਜੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੇ.ਈ. ਪੀ.ਡਬਲਯੂ.ਡੀ. ਸਚਿਨ ਖੰਨਾ, ਪਰਵਿੰਦਰ ਕੁਮਾਰ, ਦਲਜੀਤ ਕੁਮਾਰ, ਗੁਰਸ਼ਰਨ ਸਿੰਘ, ਮਨਦੀਪ ਕੁਮਾਰ ਕਾਂਟ੍ਰੈਕਟ ਇੰਜੀਨੀਅਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਜਿਲ•ਾ ਪਰਿਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਹਰਨੇਕ ਸਿੰਘ ਨੇਕੀ ਡੁਮਲੀ, ਬਾਬਾ ਮਨਜੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਸਰਪੰਚ ਬੂਟਾ ਰਾਮ ਡੁਮੇਲੀ, ਤੀਰਥ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਗੁਜਰਾਤਾਂ, ਮਹਿੰਗਾ ਸਿੰਘ ਨੰਬਰਦਾਰ ਮੀਰਾਂਪੁਰ,  ਨੇੜਲੇ ਪਿੰਡਾਂ ਦੇ ਵਸਨੀਕ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।

ਤਸਵੀਰ — ਫਗਵਾੜਾ ਦੇ ਪਿੰਡ ਡੁਮੇਲੀ ਤੋਂ ਮੂਸਾਪੁਰ ਤੱਕ ਬਣਨ ਵਾਲੀ ਲਿੰਕ ਰੋਡ ਦੀ ਉਸਾਰੀ ਦੇ ਸ਼ੁਭ ਆਰੰਭ ਮੋਕੇ ਰਿਬਨ ਕੱਟਦੇ ਹੋਏ ਜੋਗਿੰਦਰ ਸਿੰਘ ਮਾਨ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ, ਸਾਬੀ ਵਾਲੀਆ ਅਤੇ ਹੋਰ।

Leave a Reply

Your email address will not be published. Required fields are marked *

%d bloggers like this: