Wed. Jun 19th, 2019

ਜੋਗਾ ਮੰਦਰ `ਚ ਕਰਵਾਇਆ ਗਿਆ ਜਾਗਰਣ

ਜੋਗਾ ਮੰਦਰ `ਚ ਕਰਵਾਇਆ ਗਿਆ ਜਾਗਰਣ

untitled-1ਜੋਗਾ (ਬਾਵਾ) ਸ਼੍ਰੀ ਨਵ ਦੁਰਗਾ ਮੰਦਰ ਜੋਗਾ ਵਿਖੇ ਮੰਦਰ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਬਿਮਲਾ ਦੇਵੀ ਜੀ ਉੱਭੇ ਵਾਲਿਆਂ ਦੀ ਅਗਵਾਈ ਹੇਠ 28ਵਾਂ ਸਾਲਾਨਾ ਸੰਮੇਲਨ ਕਰਵਾਇਆ ਗਿਆ। ਵਿਜੈ ਗੋਇਲ ਜੋਗਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਝੰਡਾ ਰਸਮ ਧਰਮਪਾਲ ਅਤੇ ਸਿਵਜੀ ਰਾਮ ਵੱਲੋਂ ਨਿਭਾਉਣ ਤੋਂ ਬਾਅਦ ਜਗਜੀਤ ਜੀਤਾ ਵੱਲੋਂ ਹਵਨ ਪੂਜਾ ਅਤੇ ਕੰਜਕ ਪੂਜਨ ਕੁਲਦੀਪ ਸਿੰਘ ਬਰੈਟੀ ਵੱਲੋਂ ਕੀਤਾ ਗਿਆ। ਇਸ ਮੌਕੇ ਮਾਤਾ ਬਿਮਲਾ ਦੇਵੀ ਜੀ ਉੱਭੇ ਵਾਲਿਆਂ ਨੇ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਤੋਂ ਬਾਅਦ ਕਮੇਟੀ ਵੱਲੋਂ ਦਿਨ ਭਰ ਭੰਡਾਰਾ ਚਲਾਇਆ ਗਿਆ। ਜਾਗਰਣ ਪੂਜਾ ਦੀ ਰਸਮ ਵਿਨੋਦ ਕੁਮਾਰ ਜੋਗਾ ਵੱਲੋਂ ਨਿਭਾਈ ਗਈ। ਇਸ ਦੌਰਾਨ ਜੈ ਨਵ ਦੁਰਗਾ ਵੈਸ਼ਨੂੰ ਕੀਰਤਨ ਮੰਡਲ ਮਾਨਸਾ ਵੱਲੋਂ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਮਾਤਾ ਦੀਆਂ ਭੇਟਾਂ ਰਾਹੀ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਮੰਦਰ ਕਮੇਟੀ ਵੱਲੋ ਪਹੁੰਚੇ ਮੇਘਾ ਸਿੰਘ ਪ੍ਰਧਾਨ ਨਗਰ ਪੰਚਾਇਤ ਜੋਗਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਸਮੂਹ ਕਮੇਟੀ ਅਤੇ ਨਗਰ ਨਿਵਾਸੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: