Sun. Jun 16th, 2019

ਜੈੱਟ ਏਅਰਵੇਜ਼ ਦੇ ਵਿੱਤੀ ਸੰਕਟ ਤੋਂ ਤੰਗ ਕਰਮਚਾਰੀ ਸਪਾਇਸ ਜੈਟ ਵਿੱਚ ਜਾਣ ਲੱਗੇ

ਜੈੱਟ ਏਅਰਵੇਜ਼ ਦੇ ਵਿੱਤੀ ਸੰਕਟ ਤੋਂ ਤੰਗ ਕਰਮਚਾਰੀ ਸਪਾਇਸ ਜੈਟ ਵਿੱਚ ਜਾਣ ਲੱਗੇ

ਵਿੱਤੀ ਸੰਕਟ ਨਾਲ ਜੱਦੋਜਹਿਦ ਕਰ ਰਹੀ ਹਵਾਈ ਸੇਵਾਵਾਂ ਮੁਹੱਈਆਂ ਕਰਵਾਉਣ ਵਾਲੀ ਜੈੱਟ ਏਅਰਵੇਜ਼ ਦੀ ਮੁਕਾਬਲੇਬਾਜ਼ ਕੰਪਨੀ ਸਪਾਈਜ਼ ਜੈੱਟ ਹੁਣ ਜੈੱਟ ਏਅਰਵੇਜ਼ ਲਈ ਹੋਰ ਮੁਸੀਬਤ ਬਣ ਕੇ ਸਾਹਮਣੇ ਆਈ ਹੈ। ਉਸ ਨੇ ਜੈੱਟ ਦੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ 30 ਤੋਂ 50 ਫੀਸਦ ਘੱਟ ਤਨਖ਼ਾਹ ’ਤੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਦਯੋਗ ਸੂਤਰਾਂ ਮੁਤਾਬਕ ਸਸਤਾ ਸਫਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਸਪਾਈਜ਼ ਜੈੱਟ ਨੇ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ 30 ਫੀਸਦ ਘੱਟ ਤਨਖ਼ਾਹ ’ਤੇ ਭਰਤੀ ਹੋਣ ਦਾ ਸੱਦਾ ਦਿੱਤਾ ਹੈ ਜਦਕਿ ਇੰਜੀਨੀਅਰਾਂ ਨੂੰ 50 ਫ਼ੀਸਦ ਘੱਟ ਤਨਖ਼ਾਹ ’ਤੇ ਕੰਪਨੀ ਚ ਭਰਤੀ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਜੈੱਟ ਏਅਰਵੇਜ਼ ਦੇ ਬੰਦ ਹੋਣ ਦੇ ਖਦਸ਼ੇ ਕਾਰਨ ਪੇਸ਼ੇਵਰ ਤਨਖਾਹ ਘੱਟ ਲੈਣ ਲਈ ਰਾਜ਼ੀ ਹੋ ਗਏ ਹਨ ।
ਸਪਾਈਜ਼ ਜੈੱਟ ਨਾਲ ਜੁੜਣ ਵਾਲੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਹੋਮਲੋਨ ਲੈ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਸਾਡੇ ਕਈ ਹੋਰ ਖਰਚੇ ਵੀ ਹਨ। ਜਿਸ ਲਈ ਸਾਨੂੰ ਸਮੇਂ ਸਿਰ ਤਨਖ਼ਾਹ ਚਾਹੀਦੀ ਹੈ।
ਦੱਸਣਯੋਗ ਹੈ ਕਿ ਕਰਜ਼ੇ ਅਤੇ ਘਾਟੇ ਦੀ ਮਾਰ ਝੱਲ ਰਹੀ ਜੈੱਟ ਏਅਰਵੇਜ਼ ਆਪਣੇ ਵਜੂਦ ਲਈ ਸੰਘਰਸ਼ ਕਰ ਰਹੀ ਹੈ ਜਦਕਿ ਇਹ ਏਅਰਲਾਈਨ ਲਗਭਗ 90 ਫ਼ੀਸਦ ਉਡਾਨਾਂ ਰੱਦ ਕਰ ਚੁੱਕੀ ਹੈ।

Leave a Reply

Your email address will not be published. Required fields are marked *

%d bloggers like this: