Thu. Apr 25th, 2019

ਜੈਸਮੀਨ ਤੇ ਗੈਰੀ ਨੇ ਇਕੱਠੇ ਪਾਇਆ ਭੰਗੜਾ

ਜੈਸਮੀਨ ਤੇ ਗੈਰੀ ਨੇ ਇਕੱਠੇ ਪਾਇਆ ਭੰਗੜਾ

ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਆਏ ਦਿਨ ਕਿਸੇ ਨਾ ਕਿਸੇ ਗੱਲ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਹਾਲ ਹੀ ‘ਚ ਜੈਸਮੀਨ ਤੇ ਗੈਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਦੋਨਾਂ ‘ਚ ਬ੍ਰੇਕਅਪ ਨਹੀਂ ਹੋਇਆ ਹੈ।
ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੇ ਚਰਚੇ ਸ਼ੋਸ਼ਲ ਮੀਡੀਆ ‘ਤੇ ਛਾਏ ਹੀ ਰਹਿੰਦੇ ਹਨ। ਦੋਨਾਂ ਦੇ ਬ੍ਰੇਕਅੱਪ ਦੀਆਂ ਖਬਰਾਂ ‘ਤੇ ਇਹ ਲਾਈਵ ਸ਼ੋਅ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਕਈ ਲੋਕ ਤਾਂ ਕਹਿ ਰਹੇ ਹਨ ਕਿ ਦੋਨਾਂ ਦਾ ਬ੍ਰੇਕਅੱਪ ਸਿਰਫ ਪਬਲੀਸਿਟੀ ਸਟੰਟ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਰਾਜਸਥਾਨ ‘ਚ ਹੋਏ ਲੇਟੈਸਟ ਲਾਈਵ ਸ਼ੋਅ ਦਾ ਹੈ।
ਜਿੱਥੇ ਜੈਸਮੀਨ ਅਤੇ ਗੈਰੀ ਸੰਧੂ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਆਪਣੀ ਪ੍ਰਫਾਰਮੈਂਸ ਦਿੱਤੀ ਹੈ ਪਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਗੈਰੀ ਅਤੇ ਜੈਸਮੀਨ ਦੀ ਇਹ ਪ੍ਰਫਾਰਮੈਂਸ। ਜੈਸਮੀਨ ਸੈਂਡਲਾਸ ਇਸ ਪ੍ਰਫਾਰਮੈਂਸ ਦੌਰਾਨ ਕਾਫੀ ਖੁਸ਼ ਨਜ਼ਰ ਆ ਰਹੀ ਹੈ ਉੱਥੇ ਹੀ ਗੈਰੀ ਸੰਧੂ ਵੀ ਖੂਬ ਜੈਸਮੀਨ ਨਾਲ ਖੂਬ ਭੰਗੜਾ ਪਾ ਰਹੇ ਹਨ।
ਗੈਰੀ ਅਤੇ ਜੈਸਮੀਨ ਦੀ ਇਸ 10 ਮਿੰਟ ਦੀ ਪ੍ਰਫਾਰਮੈਂਸ ਨਾਲ ਦਰਸ਼ਕਾਂ ਨੇ ਵੀ ਬਹੁਤ ਆਨੰਦ ਮਾਣਿਆ ਹੈ। ਥੋੜੇ ਦਿਨ ਪਹਿਲਾਂ ਹੀ ਗੁਲਾਬੀ ਕੁਈਨ ਜੈਸਮੀਨ ਦਾ ਨਵਾਂ ਗੀਤ ‘ਬਗਾਵਤ’ ਵੀ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਜੈਸਮੀਨ ਨੇ ਬਾਖੂਬੀ ਨਿਭਾਇਆ ਹੈ। ਗੀਤ ਸੁਣ ਕੇ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਪੂਰੇ ਦਿਲ ਦਾ ਦਰਦ ਇਸ ਗੀਤ ਦੇ ਰਾਹੀਂ ਬਿਆਨ ਕਰ ਦਿੱਤਾ ਹੈ।
ਗੀਤ ਦੀ ਵੀਡੀਓ ਵੀ ਬਹੁਤ ਵਧੀਆ ਲੋਕੈਸ਼ਨ ਉੱਤੇ ਸ਼ੂਟ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗੈਰੀ ਅਤੇ ਜੈਸਮੀਨ ਦੋਨੋਂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਕਈ ਵਾਰ ਇਹਨਾਂ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੀਆ ਹੈ।

Share Button

Leave a Reply

Your email address will not be published. Required fields are marked *

%d bloggers like this: