ਜੈਲਦਾਰ ਬੰਤ ਸਿੰਘ ਨੂੰ ਸਰਧਾਂਜ਼ਲੀ ਭੇਂਟ

ss1

ਜੈਲਦਾਰ ਬੰਤ ਸਿੰਘ ਨੂੰ ਸਰਧਾਂਜ਼ਲੀ ਭੇਂਟ

5-25

ਬਨੂੜ, 5 ਅਗਸਤ (ਰਣਜੀਤ ਸਿੰਘ ਰਾਣਾ): ਬਲਾਕ ਕਾਂਗਰਸ ਦੇ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ ਦੇ ਪਿਤਾ ਨੰਬਰਦਾਰ ਬੰਤ ਸਿੰਘ, ਜਿਨਾਂ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ। ਉਨਾਂ ਦੀ ਅੰਤਿਮ ਅਰਦਾਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਵੱਖ-ਵੱਖ ਪਾਰਟੀਆ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਉਨਾਂ ਦੇ ਜੀਵਨ ਨੂੰ ਯਾਦ ਕਰਦਿਆ ਕਿਹਾ ਕਿ ਜੈਲਦਾਰ ਪਰਿਵਾਰ ਸਮਾਜ ਸੇਵਾ ਨੂੰ ਸਮਰਪਿੱਤ ਰਿਹਾ। ਜਿਨਾਂ ਦੀ ਆਪਣੀ ਇਲਾਕੇ ਵਿੱਚ ਵੱਖਰੀ ਪਹਿਚਾਣ ਹੈ। ਉਨਾਂ ਕਿਹਾ ਕਿ ਨੰਬਰਦਾਰ ਬੰਤ ਸਿੰਘ ਦੋ ਟਰਮ ਪਿੰਡ ਦੇ ਸਰਪੰਚ ਰਹੇ ਤੇ ਨੰਬਰਦਾਰੀ ਦੇ ਤੋਰ ਤੇ ਲੋਕਾ ਦੀ ਜੋ ਸੇਵਾ ਕੀਤੀ ਉਹ ਕਾਬਲੇ ਤਾਰੀਫ ਹੈ। ਸਮਾਜਸੇਵੀ ਬਾਬਾ ਦਿਲਬਾਗ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਾਧੂ ਸਿੰਘ ਖਲੋਰ, ਘਨੋਰ ਹਲਕੇ ਦੇ ਸਾਬਕਾ ਵਿਧਾਇਕ ਮਦਨ ਲਾਲਾ ਜਲਾਲਪੁਰ, ਸ਼ਿਕਾਇਤ ਕਮੇਟੀ ਪੰਜਾਬ ਦੇ ਚੇਅਰਮੈਨ ਐਸਐਮਐਸ ਸੰਧੂ, ਸੀਪੀਐਮ ਦੇ ਜਿਲਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ, ਚੌਧਰੀ ਮਹੁੰਮਦ ਸਦੀਕ, ਬਸਪਾ ਦੇ ਜਿਲਾ ਪ੍ਰਧਾਨ ਜਗਜੀਤ ਸਿੰਘ ਛੜਬੜ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ, ਬਨੂੜ ਕੌਸ਼ਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਲੱਖੀ ਭੰਗੂ, ਗੁਰਵਿੰਦਰ ਰਾਮਪੁਰ, ਗਗਨਦੀਪ ਸਿੰਘ, ਅਕਾਲੀ ਆਗੂ ਜਸਵੀਰ ਸੰਧੂ, ਜਗਤਾਰ ਕਨੌੜ, ਰਿੱਕੀ ਸ਼ਰਮਾਂ, ਜਸਵੰਤ ਖਟੜਾ, ਅਮਰੀਕ ਮਾਲਕਪੁਰ ਆਦਿ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾ ਨੇ ਸਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰ ਵੱਲੋਂ ਅਵਤਾਰ ਸਿੰਘ ਬਬਲਾ ਨੇ ਸਾਰਿਆ ਦਾ ਧੰਨਵਾਦ ਕੀਤਾ। ਸਾਬਕਾ ਕੇਦਰੀ ਮੰਤਰੀ ਤੇ ਵਿਧਾਇਕ ਪਰਨੀਤ ਕੌਰ, ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Share Button

Leave a Reply

Your email address will not be published. Required fields are marked *