ਜੈਨ ਧਰਮ ਦੇ ਤੇਰਾਂ ਪੰਥ ਦੇ ਗੁਰੂ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਦਾ 20ਵਾਂ ਮਹਾਪ੍ਰਰਿਆਣ ਦਿਵਸ ਮਨਾਇਆ

ss1

ਜੈਨ ਧਰਮ ਦੇ ਤੇਰਾਂ ਪੰਥ ਦੇ ਗੁਰੂ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਦਾ 20ਵਾਂ ਮਹਾਪ੍ਰਰਿਆਣ ਦਿਵਸ ਮਨਾਇਆ

28-14
ਮੂਨਕ 27 ਜੂਨ (ਸੁਰਜੀਤ ਸਿੰਘ ਭੁਟਾਲ) ਜੈਨ ਧਰਮ ਦੇ ਤੇਰਾਂ ਪੰਥ ਦੇ ਗੁਰੂ ਅਚਾਰੀਆ ਸ਼੍ਰੀ ਤੁਲਸੀ ਜੀ ਮਹਾਰਾਜ ਦਾ 20ਵਾਂ ਮਹਾਪ੍ਰਰਿਆਣ ਦਿਵਸ ਸਥਾਨਕ ਅਪਨਾ ਘਰ (ਮਿੰਨੀ ਪੈਲੇਸ)ਵਿੱਖੇ ਮਨਾਇਆ ਗਿਆ ਜਿਸ ਵਿੱਚ ਜੈਨ ਸਾਧਵੀ ਸ਼੍ਰੀ ਉਜਵੱਲ ਕੁਮਾਰੀ ਜੀ, ਸ਼੍ਰੀ ਸੂਰਜ ਪ੍ਰਭਾ ਜੀ, ਡਾਂ ਲਾਵਨਿਆ ਯਸ਼ਾ ਜੀ ਅਤੇ ਸਾਧਵੀ ਨੈਤਿਕ ਪ੍ਰਭਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਸਾਧਵੀਆ ਮਹਾਰਾਜ ਨੇ ਸ਼੍ਰੀ ਗੁਰੂਦੇਵ ਤੁਲਸੀ ਜੀ ਦੇ ਜੀਵਨ ਕਾਲ ਤੇ ਪ੍ਰਸੰਗ ਸੁਣਾਏ ਅਤੇ ਗੁਰੂਦੇਵ ਤੁਲਸੀ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ।ਉਹਨਾ ਨੇ ਆਪਣੇ ਸਤਸੰਗ ਦੌਰਾਨ ਇਹ ਉਪਦੇਸ਼ ਦਿੱਤਾ ਕਿ ਆਪਣੇ ਮਾਂ-ਬਾਪ ਦੀ ਸੇਵਾ ਹਰ ਮਨੁੱਖ ਨੂੰ ਕਰਨੀ ਚਾਹੀਦੀ ਹੈ ਅਤੇ ਬੁੱਢੇ ਹੋਣ ਤੇ ਆਪਣੇ ਮਾਂ-ਬਾਪ ਦੀ ਸਾਂਭ ਸੰਭਾਲ ਅਤੇ ਆਪਣੇ ਕੋਲ ਰੱਖਣਾ ਚਾਹੀਦਾ ਹੈ।ਉਹਨਾ ਕਿਹਾ ਕਿ ਜੋ ਅੱਜ ਬਿਰਧ ਆਸ਼ਰਮ ਭਾਰਤ ਵਿੱਚ ਵੱਧ ਰਹੇ ਹਨ ਉਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਉਹਨਾ ਕਿਹਾ ਕਿ ਭਾਰਤ ਦੇਸ਼ ਵਿੱਚ ਜਿੱਥੇ ਮਾਂ-ਬਾਪ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਦਾ ਹੈ ਉੱਥੇ ਉਹਨਾ ਦਾ ਬੁਢਾਪਾ ਰੁਲਣਾ ਨਹੀ ਚਾਹੀਦਾ।ਇਸ ਮੋਕੇ ਸੰਗਤਾ ਵੱਲੋਂ ਮਾਂ-ਬਾਪ ਤੇ ਅਧਾਰਿਤ ਨਾਟਕ ਕਲਯੁੱਗ ਨੂੰ ਬਹੁਤ ਸਰਾਹਿਆ ਗਿਆ।ਪੰਜਾਬ ਪ੍ਰਧਾਨ ਸ਼੍ਰੀ ਸੁਰਿੰਦਰ ਮਿੱਤਲ ਦੀ ਪ੍ਰਧਾਨਗੀ ਅਤੇ ਅਸ਼ੋਕ ਜੈਨ ਦੀ ਯੋਗ ਅਗਵਾਈ ਵਿੱਚ ਮੂਨਕ ਦੇ ਇਤਿਹਾਸ ਦਾ ਤੇਰਾਂ ਪੰਥ ਧਰਮ ਸੰਘ ਦਾ ਸਭ ਤੋ ਵੱਡਾ ਤੇ ਅਨੋਖਾ ਪਹਿਲਾ ਪ੍ਰੌਗਰਾਮ ਸੀ। ਇਸ ਮੌਕੇ ਪਾਤੜਾ, ਉਕਲਾਣਾ, ਮੂਨਕ ਮਹਿਲਾ ਮੰਡਲ, ਰਜੇਸ਼ ਜੈਨ ਟੋਹਾਣਾ, ਸੁਨੀਤਾ, ਵਿਪਾਸ਼ਾ, ਰੁੱਚੀ ਪਟਿਆਲਾ, ਰਾਜ ਬਾਂਸਲ ਪ੍ਰਧਾਨ, ਰਤਨ ਲਾਲ, ਮੁਕੇਸ਼ ਕੁਮਾਰ, ਏਕਤਾ, ਯਸ਼ ਕੁਮਾਰ, ਮਹੇਸ਼ ਚੱਡਾ, ਨੇ ਜਿੱਥੇ ਗੀਤਾਂ ਨਾਲ ਲੋਕਾ ਦਾ ਮਨ ਮੋਹਿਆ ਉੱਥੇ ਹੀ ਭਾਵਨਾ, ਕਾਮਕਸ਼ੀ, ਕਸ਼ਿਸ਼, ਨੇ ਕਵਿਤਾ ਪਾਠ ਕਰਕੇ ਗੁਰੂ ਚਰਨਾ ਵਿੱਚ ਹਾਜਰੀ ਲਗਾਈ। ਇਸ ਮੌਕੇ ਅਸ਼ੋਕ ਮੰਤਰੀ ਜਾਖਲ, ਸੁਰਿੰਦਰ ਪ੍ਰਧਾਨ , ਰਮੇਸ਼ ਮੰਤਰੀ ਪਾਤੜਾ, ਦਿਨੇਸ਼ ਜੈਨ ਕਾਲਿਆਵਾਲੀ, ਬਸਾਓ ਜੈਨ, ਬੀ.ਜੇ.ਪੀ. ਦੇ ਆਗੂ ਗੋਰਵ ਗੋਇਲ, ਪਰਮਜੀਤ ਸਿੰਘ ਤੂਰ, ਪਵਨ ਕੁਮਾਰ ਉਕਲਾਨਾ, ਪ੍ਰਮੋਦ ਜੈਨ, ਰਤਨ ਲਾਲ ਜੈਨ ਪਟਿਆਲਾ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਜੈਨ ਸ਼ਰਧਾਲੂ ਮੋਜੂਦ ਸਨ।

Share Button

Leave a Reply

Your email address will not be published. Required fields are marked *