ਜੈਕਲੀਨ ਤੇ ਤਾਪਸੀ ਵਿੱਚ ਅਣਬਣ ?

ss1

ਮੁੰਬਈ: ਫਿਲਮ ‘ਜੁੜਵਾ 2’ ਦੀਆਂ ਦੋ ਮੁੱਖ ਅਦਾਕਾਰਾਂ ਤਾਪਸੀ ਪੰਨੂ ਤੇ ਜੈਕਲੀਨ ਫਰਨੈਂਡੀਸ ਵਿੱਚ ਆਪਸੀ ਅਣਬਣ ਦੀਆਂ ਖਬਰਾਂ ਹਨ। ਸੁਣਨ ਵਿੱਚ ਆਇਆ ਹੈ ਕਿ ਫਿਲਮ ਦੇ ਸੈੱਟਸ ‘ਤੇ ਦੋਵੇਂ ਇੱਕ-ਦੂਜੇ ਨਾਲ ਗੱਲ ਵੀ ਨਹੀਂ ਕਰਦੀਆਂ। ਹਾਲਾਂਕਿ ਖੁੱਲ੍ਹੇਆਮ ਦੋਹਾਂ ਦਾ ਕੋਈ ਝਗੜਾ ਨਹੀਂ ਹੋਇਆ।

ਇਸ ਗੱਲ ਤੋਂ ਫਿਲਮ ਦੀ ਟੀਮ ਵੀ ਵਾਕਫ ਹੈ। ਇਸ ਲਈ ਦੋਹਾਂ ਨੂੰ ਇੱਕ-ਦੂਜੇ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਲੰਡਨ ਵਿੱਚ ਵੀ ਬਹੁਤ ਘੱਟ ਸੀਨ ਸੀ ਜਿਸ ਵਿੱਚ ਦੋਹਾਂ ਨੂੰ ਇਕੱਠੇ ਸ਼ੂਟ ਕਰਨਾ ਸੀ। ਆਉਣ ਵਾਲੇ ਸ਼ੈਡਿਊਲ ਵਿੱਚ ਵੀ ਇਹੀ ਹੋਣ ਵਾਲਾ ਹੈ।

ਫਿਲਮ ਵਿੱਚ ਵਰੁਨ ਧਵਨ ਡਬਲ ਰੋਲ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਡੇਵਿਡ ਧਵਨ ਹੀ ਮੁੜ ਤੋਂ ਫਿਲਮ ਦੀ ਰੀਮੇਕ ਬਣਾ ਰਹੇ ਹਨ। ਸਲਮਾਨ ਖਾਨ ਵੀ ਫਿਲਮ ਵਿੱਚ ਇੱਕ ਖਾਸ ਰੋਲ ਅਦਾ ਕਰਨਗੇ।

Share Button

Leave a Reply

Your email address will not be published. Required fields are marked *