ਜੈਕਲੀਨ ਅਤੇ ਸਲਮਾਨ ਖਾਨ ਨੇ “ਚਲਤੀ ਹੈ ਕੀਆ 9 ਸੇ 12 ” ਗੀਤ ਤੇ ਕੀਤਾ ਡਾਂਸ

ss1

ਜੈਕਲੀਨ ਅਤੇ ਸਲਮਾਨ ਖਾਨ ਨੇ “ਚਲਤੀ ਹੈ ਕੀਆ 9 ਸੇ 12 ” ਗੀਤ ਤੇ ਕੀਤਾ ਡਾਂਸ

 

ਜੈਕਲੀਨ ਨੇ ਆਪਣੀ ਆਉਣ ਵਾਲੀ ਫਿਲਮ “ਜੁੜਵਾ 2” ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ I ਜੁੜਵਾ 2 ਫਿਲਮ ਦੇ ਸਾਥੀ ਕਲਾਕਾਰ ਵਰੁਣ ਧਵਨ ਨਾਲ ਮੁੰਬਈ ‘ਚ ਪ੍ਰੈਸ ਕਾਨਫਰੰਸ ਤੋਂ ਬਾਅਦ ਜੈਕਲੀਨ ਨੇ ਸਲਮਾਨ ਖਾਨ ਦੇ ਨਾਲ ਦਬੰਗ ਦੌਰੇ ਲਈ ਬ੍ਰਿਟੇਨ ਲਈ ਉਡਾਨ ਭਰ ਲਈ ਹੈ I

ਇਸੇ ਸਫ਼ਰ ਦੌਰਾਨ ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ਤੇ ਸਲਮਾਨ ਖਾਨ ਨਾਲ “ਚਲਤੀ ਹੈ ਕੀਆ 9 ਸੇ 12” ਗੀਤ ਗਾਉਂਦੇ ਅਤੇ ਨੱਚਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ I ਜੈਕਲੀਨ ਅਤੇ ਸਲਮਾਨ ਖਾਨ ਇਸ ਵੀਡੀਓ ਅੰਦਰ ਦੋਨਾਂ ਦੀ ਵਧੀਆ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ I

ਸਾਜਿਦ ਨਾਦਿਆਵਾਲਾ ਦੀ”ਜੁੜਵਾ 2″ 1997 ‘ਚ ਆਈ ਸਲਮਾਨ ਖਾਨ ਦੀ “ਜੁੜਵਾ” ਦੀ ਤਰ੍ਹਾਂ ਐਕਸ਼ਨ, ਡਰਾਮਾ, ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਹੋਵੇਗੀ I ਫਿਲਮ 29 ਸਤੰਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ I

Share Button

Leave a Reply

Your email address will not be published. Required fields are marked *