ਜੇ ਕੈਪਟਨ ਆ ਗਿਆ ਤਾਂ ਲੋਕੋ ਬਾਦਲ ਸਰਕਾਰ ਵਾਲੀਆਂ ਸਹੂਲਤਾਂ ਨਹੀ ਮਿਲਣੀਆਂ-ਗਾਬੜੀਆ

ss1

ਜੇ ਕੈਪਟਨ ਆ ਗਿਆ ਤਾਂ ਲੋਕੋ ਬਾਦਲ ਸਰਕਾਰ ਵਾਲੀਆਂ ਸਹੂਲਤਾਂ ਨਹੀ ਮਿਲਣੀਆਂ-ਗਾਬੜੀਆ
ਪੰਜਾਬ ਵਿੱਚ ਵੀ ਲਾਗੂ ਹੋਣਗੀਆਂ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ: ਗਾਬੜੀਆ
ਬਿਜਲੀ ਯੁਨਿਟ ਮਾਫ਼ੀ ਦਾ ਨੋਟੀਫਿਕੇਸ਼ਨ ਅੱਜ: ਗਾਬੜੀਆ

ਰਾਮਪੁਰਾ ਫੂਲ, 14 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਸਵਰਨਕਾਰ ਸੰਘ ਵੱਲੋਂ ਪਛੜੀਆਂ ਸ਼੍ਰੇਣੀਆਂ ਕੌਮੀ ਪ੍ਰਧਾਨ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆਂ ਦੀ ਆਮਦ ਤੇ ਰਾਮ ਬਾਗ ਵਿਖੇ ਸ਼ਾਨਦਾਰ ਸਮਾਗਮ ਕੀਤਾ ਗਿਆ। ਜਿਸ ਵਿੱਚ ਜਿਲਾ ਬੀ ਸੀ ਵਿੰਗ ਦੇ ਪ੍ਰਧਾਨ ਸੁਰਿੰਦਰ ਜੌੜਾ ਨੇ ਵਿਸ਼ੇਸ਼ ਤੌਰ ਤੇ ਅਕਾਲੀ ਭਾਜਪਾ ਸਰਕਾਰ ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ,ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆਂ ਤੇ ਇਲਾਕੇ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਵਰਨਕਾਰ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਕਰਨ ਤੇ ਧੰਨਵਾਦ ਕੀਤਾ। ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਪੰਜਾਬ ਵਿੱਚ ਵੀ ਲਾਗੂ ਹੋਣਗੀਆਂ। ਅੱਜ ਇੱਥੇ ਵਿੰਗ ਦੀ ਜ਼ਿਲਾ ਪੱਧਰੀ ਮੀਟਿੰਗ ਵਿੱਚ ਸ਼ਾਮਿਲ ਹੋਣ ਆਏ ਸ਼੍ਰੀ ਗਾਬੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੀ.ਸੀ. ਸ਼੍ਰੇਣੀ ਨੂੰ ਬਿਜਲੀ ਯੁਨਿਟ ਮਾਫ਼ ਕਰਨ ਦੀ ਯੋਜਨਾ ਦਾ ਅੱਜ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। ਉਨਾਂ ਕਿਹਾ ਕਿ ਬੀ.ਸੀ. ਵਰਗ ਲਈ ਪੰਜਾਬ ਸਰਕਾਰ ਨੇ ਵੱਡੀ ਸਹੂਲਤ ਦਿੰਦਿਆਂ ਉਨਾਂ ਦਾ ਜਾਤੀ ਸਰਟੀਫਿਕੇਟ ਸਦਾ ਲਈ ਮੰਨਿਆ ਜਾਣ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਜ਼ਿਲਾ ਫਤਿਹਗੜ ਸਾਹਿਬ ਦੀ ਤਰਜ਼ ‘ਤੇ ਪੱਛੜੀਆਂ ਸ਼੍ਰੇਣੀਆਂ ਦੇ ਬੇਘਰੇ ਲੋਕਾਂ ਲਈ ਸੂਬੇ ਭਰ ਵਿੱਚ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ।
ਸ਼੍ਰੀ ਗਾਬੜੀਆ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਨੇ ਹਰ ਵਰਗ ਦੀ ਸਹੂਲਤ ਲਈ ਵੱਡੀਆਂ ਯੋਜਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਉਨਾਂ ਕਿਹਾ ਕਿ ਕਿ ਜਿਸ ਵੀ ਪਿੰਡ ਵਿੱਚ ਪੱਛੜੀਆਂ ਸ਼ੇ੍ਰਣੀਆਂ ਨਾਲ ਸਬੰਧਿਤ ਸਰਪੰਚ ਜਾਂ ਪੰਚ ਨਹੀਂ ਹੋਵੇਗਾ, ਉਸ ਦਾ ਨੰਬਰਦਾਰ ਪੱਛੜੀਆਂ ਸ਼੍ਰੇਣੀਆਂ ਵਿੱਚੋਂ ਬਣਾਇਆ ਜਾਵੇਗਾ। ਸ਼੍ਰੀ ਗਾਬੜੀਆ ਨੇ ਕਿਹਾ ਕਿ ਬੀ.ਸੀ. ਵਰਗ ਦੇ ਆਮਦਨ ਸਰਟੀਫਿਕੇਟ ਲਈ ਵੀ ਢਾਈ ਲੱਖ ਤੋਂ 10 ਲੱਖ ਰੁਪਏ ਦੀ ਸਲਾਨਾ ਆਮਦਨ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਦੀ ਯੋਜਨਾ ਦੀ ਬਦੌਲਤ ਸੂਬੇ ਵਿੱਚ ਕੋਈ ਵੀ ਹੱਕਾਂ ਪੱਖੋਂ ਪੱਛੜਿਆ ਨਹੀਂ ਰਹੇਗਾ। ਉਨਾਂ ਦਾਅਵਾ ਕੀਤਾ ਕਿ ਪੱਛੜੀਆਂ ਸ਼ੇ੍ਰਣੀਆਂ ਸੂਬੇ ਵਿੱਚ ਅਕਾਲੀ ਭਾਜਪਾ ਸਰਕਾਰ ਦੀ ਹੈਟ੍ਰਿਕ ਬਣਾਉਣ ਲਈ ਵੱਡੀ ਭੂਮਿਕਾ ਨਿਭਾਉਣਗੀਆਂ। ਉਨਾ ਕਿਹਾ ਕਿ ਕੈਪਟਨ ਸਰਕਾਰ ਆਉਣ ਤੇ ਬਾਦਲ ਸਰਕਾਰ ਵਾਲੀਆਂ ਸਹੂਲਤਾਂ ਨਹੀ ਮਿਲਣੀਆਂ। ਉਨਾਂ ਹਲਕੇ ਦੇ ਲੋਕਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਨੂੰ ਵੱਡੀ ਜਿੱਤ ਦਵਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬੋਲਦਿਆਂ ਜਿਲਾਂ ਪਰਿਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਉਨਾਂ ਨੂੰ ਰਾਜਨੀਤੀ ਵਿੱਚ ਸਬਜਵਾਗ ਦਿਖਾ ਕੇ ਗੱਪ ਮਾਰਨ ਵਾਲੇ ਲੋਕਾਂ ਤੋ ਸਾਵਧਾਨ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਵਰਨਕਾਰ ਸੰਘ ਵੱਲੋਂ ਕੈਬਨਿਟ ਮੰਤਰੀ ਗਾਬੜੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੀਸੀ ਸੈਲ ਦੇ ਜਿਲਾ ਪ੍ਰਧਾਨ ਸੁਰਿੰਦਰ ਜੌੜਾ, ਬੀਸੀ ਸੈਲ ਦੇ ਹਲਕਾ ਪ੍ਰਧਾਨ ਮਨਜੀਤ ਧੁੰਨਾ, ਸੀਨੀਅਰ ਆਗੂ ਜਰਨੈਲ ਸਿੰਘ ਕਲਸੀ,ਸ੍ਰੋਮਣੀ ਅਕਾਲੀ ਦਲ ਰਾਮਪੁਰਾ ਦੇ ਚੀਫ ਕੁਆਡੀਨੇਟਰ ਸੁਭਾਸ ਮੰਗਲਾ, ਕੌਸਲਰ ਬਿੰਦੂ ਬਾਲਾ, ਕਰਮਜੀਤ ਸਿੰਘ ਰਾਮਗੜੀਆਂ, ਯੂਥ ਆਗੂ ਜੱਸ ਪਿਪਲੀ, ਖੂਨਦਾਨੀ ਸੁਰਿੰਦਰ ਗਰਗ, ਕੌਂਸਲਰ ਪ੍ਰਿੰਸ ਨੰਦਾ, ਸ਼ਹਿਰੀ ਪ੍ਰਧਾਨ ਗੁਰਤੇਜ ਸਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਡਾਂ ਧਰਮਪਾਲ ਸ਼ਰਮਾ, ਸੀਨੀਅਰ ਅਕਾਲੀ ਆਗੂ ਜਸਵੰਤ ਭਾਈਰੂਪਾ, ਡਾਂ ਗੁਲਸ਼ਨ ਕੋਹਲੀ, ਪ੍ਰਸ਼ੋਤਮ ਗਰਗ ਰਾਈਸ ਮਿਲਰਜ, ਅਸੋਕ ਅਰੋੜਾ, ਮਨੋਹਰ ਸਿੰਘ ਤੋਂ ਇਲਾਵਾ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *