ਜੇ ਆ ਗਈ ਮਿਸ ਪੂਜਾ ਫੇਰ ਨਹੀਂ ਟਿਕਣਾ ਹੋਰ ਦੂਜਾ

ss1

ਜੇ ਆ ਗਈ ਮਿਸ ਪੂਜਾ ਫੇਰ ਨਹੀਂ ਟਿਕਣਾ ਹੋਰ ਦੂਜਾ
ਹਲਕਾ ਭਦੌੜ ਤੋਂ ਮਿਸ ਪੂਜਾ ਦੇ ਐਲਾਣ ਨੇ ਉਡਾਈ ਦੂਜੇ ਦਾਅਵੇਦਾਰਾਂ ਦੀ ਨੀਂਦ

7-6 (1)
ਬਰਨਾਲਾ, 6 ਜੂਨ (ਨਰੇਸ਼ ਗਰਗ) ਬਰਨਾਲਾ ਜ਼ਿਲੇ ਦੇ ਚਰਚਿਤ ਹਲਕਾ ਭਦੌੜ (ਰਿਜ:) ਅੱਜ ਕੱਲ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ। ਕਾਰਨ ਸਾਫ ਹੈ ਕਿ ਪਿਛਲੇ ਦਿਨੀਂ ਅਕਾਲੀ ਸੁਪ੍ਰੀਮੋ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਉੱਘੀ ਗਾਇਕਾ ਤੇ ਨੌਜਵਾਨ ਚਿਹਰੇ ਮਿਸ ਪੂਜਾ ਨੂੰ ਭਦੌੜ ਹਲਕੇ ਤੋਂ ਮੈਦਾਨ ‘ਚ ਉਤਾਰਣ ਲਈ ਦਿੱਤਾ ਥਾਪੜਾ ਹਲਕੇ ਸੰਜੀਦਾ ਵਿਅਕਤੀ ਨੂੰ ਸੋਚਣ ਲਈ ਮਜ਼ਬੂਰ ਕਰ ਗਿਆ ਹੈ। ਪਿਛੋਕੜ ‘ਚ ਵੇਖਿਆ ਤਾਂ ਪਤਾ ਲਗਦਾ ਹੈ ਕਿ 5-6 ਵਾਰ ਇਸ ਹਲਕੇ ਤੋਂ ਗਿਆਨੀ ਕੁੰਦਨ ਸਿੰਘ ਪਤੰਗ ਲਗਾਤਾਰ ਜਿੱਤਦੇ ਰਹੇ ਤੇ ਉਹ ਅਕਾਲੀ ਦਲ ਦੀ ਬਰਨਾਲਾ ਸਰਕਾਰ ‘ਚ ਸਿੱਖਿਆ ਮੰਤਰੀ ਵੀ ਰਹੇ। ਉਨਾਂ ਦੀ ਮੌਤ ਤੋਂ ਬਾਅਦ ਇੱਥੇ ਦਰਵੇਸ਼ ਤੇ ਸਾਹਿਤਕ ਪ੍ਰੇੇਮੀ ਜਾਣੇ ਜਾਂਦੇ ਸੰਤ ਬਲਵੀਰ ਸਿੰਘ ਘੁੰਨਸ ਨੇ ਲਗਾਤਾਰ ਤਿੰਨ ਵਾਰ ਜਿੱਤ ਦਰਜ ਕਰਕੇ ਆਪਣਾ ਕਬਜਾ ਬਰਕਰਾਰ ਰੱਖਿਆ ਹੋਇਆ ਸੀ ਕਿ ਪਾਰਟੀ ਨੀਤੀਆਂ ਮੁਤਾਬਕ ਸੰਤ ਬਲਵੀਰ ਸਿੰਘ ਘੁੰਨਸ ਨੂੰ ਹਲਕਾ ਭਦੌੜ ਤੋਂ ਦਿੜਬੇ ਭੇਜ ਦਿੱਤਾ। ਜਿੱਥੇ ਉਨਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਕੇ ਜਿੱਤ ਪ੍ਰਾਪਤ ਕੀਤੀ। ਦੂਸਰੀ ਤਰਫ ਭਦੌੜ ਹਲਕੇ ਤੋਂ ਸ੍ਰ ਬਾਦਲ ਨੇ ਆਪਣੇ ਖਾਸਮਖਾਸ ਤੇ ਸਭ ਤੋਂ ਵੱਧ ਵਿਸ਼ਵਾਸਪਾਤਰ ਜਾਣੇ ਜਾਂਦੇ ਤੇ ਸੈਕਟਰੀਏਟ ‘ਚ ਪ੍ਰਮੁੱਖ ਸਕੱਤਰ ਅਹੁਦੇ ਤੋਂ ਫਾਰਗ ਹੋਏ ਸ੍ਰ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਨਾਲ ਨਿਵਾਜਿਆ।
ਸ਼ੁਰੂ ਤੋਂ ਹੀ ਉਚ ਅਹੁਦਿਆਂ ਤੇ ਰਹੇ ਸ੍ਰ ਦਰਬਾਰਾ ਸਿੰਘ ਗੁਰੂ ਲਈ ਅਫਸਰਸ਼ਾਹੀ ਤੇ ਸਿਆਸਤਦਾਨਾਂ ਵਾਲਾ ਪਾੜਾ ਕਦੇ ਨਾ ਮਿਟ ਸਕਿਆ ਤੇ ਉਹ ਆਪਣੇ ਮੁਕਾਬਲੇ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪ੍ਰਸਿੱਧ ਗਾਇਕ ਜਨਾਬ ਮੁਹੰਮਦ ਸਦੀਕ ਹੱਥੋਂ ਹਾਰ ਗਏ। ਪਰ ਗੁਰੂ ਦੀ ਖੁਸ਼ ਕਿਸਮਤੀ ਇਹ ਰਹੀ ਕਿ ਪੰਜਾਬ ਵਿੱਚ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਕਰਕੇ ਉਨਾਂ ਦਾ ਹੱਥ ਜਿੱਤੇ ਹੋਏ ਵਿਧਾਇਕ ਤੋਂ ਉਪਰ ਰਿਹਾ। ਉਹ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ‘ਚ ਬਰਾਬਰ ਸਰੀਕ ਹੋਣ ਦੇ ਨਾਲ-ਨਾਲ ਆਪਣੇ ਤਜਰਬੇ ਦੇ ਅਧਾਰ ਤੇ ਭਦੌੜ ਹਲਕੇ ਲਈ ਵੱਧ ਤੋਂ ਵੱਧ ਗ੍ਰਾਂਟਾਂ ਲਿਆਉਣ ‘ਚ ਸਫਲ ਰਹੇ। ਪਿਛਲੇ ਸਮਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਰਦਾ ਆਗੂ ਸ੍ਰ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਿਲੇ ਥਾਪੜੇ ਕਾਰਨ ਇਥੋਂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਵੀ ਤੇਜੀ ਨਾਲ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਇਸ ਤਰਾਂ ਭਦੌੜ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਉਕਤ ਤਿੰਨ ਆਗੂ ਆਪੋ -ਆਪਣੀ ਟਿਕਟ ਪੱਕੀ ਸਮਝੀ ਬੈਠੇ ਸਨ ਕਿ ਅਚਾਨਕ ਹੀ ਸ੍ਰ ਬਾਦਲ ਵੱਲੋਂ ਮਿਸ ਪੂਜਾ ਵਾਲਾ ਸਿਆਸੀ ਤੀਰ ਛੱੜਣ ਨਾਲ ਇਨਾਂ ਆਗੂਆਂ ਦੀ ਨੀਂਦ ਉੱਡ ਗਈ ਹੈ।
ਹੁਣ ਵੇਖਣਾ ਬਣਦਾ ਹੈ ਕਿ ਸੱਤਾ ਵਿਰੋਧ ਦੇ ਚਲਦਿਆਂ ਭਦੌੜ ਹਲਕੇ ਦੇ ਚਾਰ ਦਾਅਵੇਦਾਰਾਂ ‘ਚ ਕਿਸ ਦਾ ਦਾਅ ਲੱਗਦਾ ਹੈ। ਲੋਕਾਂ ਵਿੱਚ ਚਰਚਾ ਹੈ ਕਿ ਹਲਕਾ ਭਦੌੜ ਵਿੱਚ ਜਿੰਨਾ ਵਿਕਾਸ ਦਾ ਕੰਮ ਸੰਤ ਬਲਵੀਰ ਸਿੰਘ ਘੁੰਨਸ ਦੇ ਕਾਰਜਕਾਲ ‘ਚ ਕਰਵਾਇਆ ਹੈ, ਉਥੇ ਮੁੜਕੇ ਨਹੀਂ ਹੋਇਆ। ਅੱਜ ਵੀ ਹਲਕੇ ਦੇ ਲੋਕ ਸੰਤ ਘੁੰਨਸ ਨੂੰ ਪੂਰੀ ਤੀਬਰਤਾ ਨਾਲ ਉਡੀਕਦੇ ਹਨ। ਜਿੱਥੋਂ ਤੱਕ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਦੀ ਗੱਲ ਹੈ, ਉਹ ਸਖਤ ਮੇਹਨਤ ਕਰਕੇ ਲੋਕਾਂ ਵਿੱਚ ਆਪਣਾ ਤਕੜਾ ਰਸੂਕ ਕਾਇਮ ਕਰਨ ਵਿੱਚ ਸਫਲ ਹੋ ਗਈ ਹੈ। ਰਿਕਾਰਡਤੋੜ ਕੰਮ ਕਰਵਾਉਣ ਦੇ ਬਾਵਜੂਦ ਸ੍ਰ ਦਰਬਾਰਾ ਸਿੰਘ ਗੁਰੂ ਨੂੰਹਲਕੇ ਦੇ ਵੱਡੇ ਪਿੰਡਾਂ ਧੌਲਾ, ਹੰਡਿਆਇਆ, ਘੁੰਨਸ, ਜਗਜੀਤ ਪੁਰਾ, ਕਾਲੇਕੇ, ਉਗੋਕੇ ਆਦਿ ਪਿੰਡਾਂ ਵਿੱਚ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *