ਜੇਹਲਮ ਐਕਸਪ੍ਰੈੱਸ ਫਿਲੌਰ ਨੇੜੇ ਹੋਈ ਹਾਦਸੇ ਦਾ ਸ਼ਿਕਾਰ

ss1

ਜੇਹਲਮ ਐਕਸਪ੍ਰੈੱਸ ਫਿਲੌਰ ਨੇੜੇ ਹੋਈ ਹਾਦਸੇ ਦਾ ਸ਼ਿਕਾਰ

jehlam-f-580x346

ਲੁਧਿਆਣਾ: ਜੰਮੂ ਤੋਂ ਦਿੱਲੀ ਜਾ ਰਹੀ ਜੇਹਲਮ ਐਕਸਪ੍ਰੈੱਸ ਰੇਲਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਇੱਥੇ ਫਿਲੌਰ ਨੇੜੇ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 4 ਯਾਤਰੀ ਜ਼ਖਮੀ ਹੋਏ ਹਨ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਜਲੰਧਰ ਤੋਂ ਲੁਧਿਆਣਾ ਦੇ ਵਿਚਕਾਰ ਫਿਲੌਰ ਨੇੜੇ ਸਵੇਰੇ ਕਰੀਬ 3 ਵਜੇ ਇਹ ਹਾਦਸਾ ਵਾਪਰਿਆ ਹੈ। ਜੇਹਲਮ ਐਕਸਪ੍ਰੈੱਸ ਅਚਾਨਕ ਡੀਰੇਲ ਹੋ ਗਈ। ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ‘ਚ 4 ਯਾਤਰੀ ਜ਼ਖਮੀ ਹੋਏ। ਜ਼ਖਮੀਆਂ ਨੂੰ ਤੁਰੰਤ ਫਿਲੌਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇੱਥੋਂ ਤਿੰਨ ਯਾਤਰੀਆਂ ਨੂੰ ਲੁਧਿਆਣਾ ਦੇ ਸਿਵਿਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਰੇਲਵੇ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਇਸ ਹਾਦਸੇ ਦੇ ਚੱਲਦਿਆਂ 4 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਟ੍ਰੇਨਾਂ ‘ਚ 12242 ਅੰਮ੍ਰਿਤਸਰ- ਚੰਡੀਗੜ੍ਹ ਟ੍ਰੇਨ, 14682 ਜਲੰਧਰ- ਨਵੀਂ ਦਿੱਲੀ, 12640 ਅੰਮ੍ਰਿਤਸਰ- ਨਵੀਂ ਦਿੱਲੀ,  12054 ਅੰਮ੍ਰਿਤਸਰ-ਹਰਿਦੁਆਰ ਟ੍ਰੇਨ ਸ਼ਾਮਲ ਹਨ।

Share Button

Leave a Reply

Your email address will not be published. Required fields are marked *