ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਜੇਲ੍ਹ ਵਿਚ ਜੂਲੀਅਨ ਅਸਾਂਜੇ ਦੀ ਤਬੀਅਤ ਵਿਗੜੀ, ਡਾਕਟਰਾਂ ਨੇ ਕਿਹਾ – ਹੋ ਸਕਦੀ ਹੈ ਮੌਤ

ਜੇਲ੍ਹ ਵਿਚ ਜੂਲੀਅਨ ਅਸਾਂਜੇ ਦੀ ਤਬੀਅਤ ਵਿਗੜੀ, ਡਾਕਟਰਾਂ ਨੇ ਕਿਹਾ – ਹੋ ਸਕਦੀ ਹੈ ਮੌਤ

ਲੰਡਨ, 25 ਨਵੰਬਰ: ਲੰਡਨ ਦੇ 60 ਡਾਕਟਰਾਂ ਨੇ ਯੂਕੇ ਦੇ ਗ੍ਰਹਿ ਸਕੱਤਰ ਨੂੰ ਚਿੱਠੀ ਲਿੱਖ ਕੇ ਜਾਣਕਾਰੀ ਦਿੱਤੀ ਹੈ ਕਿ ਵਿਕੀਲੀਕਸ ਦੇ ਫਾਉਂਡਰ ਜੂਲੀਅਨ ਅਸਾਂਜੇ ਦੀ ਹਾਲਤ ਇਨ੍ਹੀ ਖਰਾਬ ਹੈ ਕਿ ਉਹ ਜੇਲ੍ਹ ਵਿਚ ਮਰ ਵੀ ਸਕਦੇ ਹਨ। ਅਮਰੀਕਾ ਬ੍ਰਿਟੇਨ ਕੋਲੋਂ ਅਸਾਂਜੇ ਦੀ ਸਪੁਰਦਗੀ ਚਾਹੁੰਦਾ ਹੈ ਅਤੇ ਉਹ ਇਸ ਖਿਲਾਫ ਲੜਾਈ ਲੜ ਰਹੇ ਹਨ।

ਡਾਕਟਰਾਂ ਨੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸਮੇਤ ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਪੱਤਰ ਲਿੱਖਿਆ ਹੈ ਅਤੇ ਜਾਣਕਾਰੀ ਦਿੱਤੀ ਹੈ ਕਿ ਅਸਾਂਜੇ ਦੀ ਹਾਲਤ ਕਾਫੀ ਖਰਾਬ ਹੈ ਅਤੇ ਉਨ੍ਹਾਂ ਨੂੰ ਬੇਲਮਾਰਸ਼ ਜੇਲ੍ਹ ਤੋਂ ਕੱਢ ਕੇ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਭਰਤੀ ਕਰਵਾਇਆ ਜਾਵੇ।

ਡਾਕਟਰਾਂ ਨੇ ਚਸ਼ਮਦੀਦਾਂ ਦੇ ਬਿਆਨਾਂ ਅਤੇ ਸੰਯੁਕਤ ਰਾਸ਼ਟਰ ਵੱਲੋਂ ਨਿਯੁਕਤ ਸਪੇਸ਼ਲ ਰਿਪੋਰਟਰ ਨੀਲਸ ਮੇਲਜਰ ਦੀ ਰਿਪੋਰਟ ਨੂੰ ਆਧਾਰ ਬਣਾਇਆ ਹੈ। ਲੰਡਨ ਦੀ ਅਦਾਲਤ ਵਿਚ 21 ਨਵੰਬਰ ਨੂੰ ਚਸ਼ਮਦੀਦਾਂ ਨੇ ਅਸਾਂਜੇ ਨੂੰ ਲੈ ਕੇ ਬਿਆਨ ਦਿੱਤੇ ਸਨ। ਉੱਥੇ ਹੀ, 1 ਨਵੰਬਰ ਨੂੰ ਕੋਰਟ ਵਿਚ ਮੇਲਜਰ ਨੇ ਬਿਆਨ ਦਿੱਤਾ ਸੀ।

ਜਿਕਰਯੋਗ ਹੈ ਕਿ ਅਸਾਂਜੇ ਨੇ ਵਿਕੀਲੀਕਸ ਦੇ ਜਰੀਏ 2010 ਵਿਚ ਅਮਰੀਕੀ ਫੋਜ ਅਤੇ ਡਿਪਲੋਮੇਟਿਕ ਫਾਈਲਾਂ ਨੂੰ ਜਨਤੱਕ ਕੀਤਾ ਸੀ। ਇਹ ਸਭ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: