Sat. Jul 20th, 2019

ਜੇਲ੍ਹ ‘ਚ ਦੋ ਧੜਿਆਂ ਵਿਚਾਲੇ ਕੋਈ ਝੜਪ ਨਹੀਂ ਹੋਈ ਬਲਕਿ ਕੈਦੀਆਂ ਵਲੋਂ ਬਗ਼ਾਵਤ ਕੀਤੀ ਗਈ ਸੀ : ਜੇਲ੍ਹ ਮੰਤਰੀ

ਜੇਲ੍ਹ ‘ਚ ਦੋ ਧੜਿਆਂ ਵਿਚਾਲੇ ਕੋਈ ਝੜਪ ਨਹੀਂ ਹੋਈ ਬਲਕਿ ਕੈਦੀਆਂ ਵਲੋਂ ਬਗ਼ਾਵਤ ਕੀਤੀ ਗਈ ਸੀ : ਜੇਲ੍ਹ ਮੰਤਰੀ

ਕੇਂਦਰੀ ਜੇਲ੍ਹ ‘ਚ ਹੋਈ ਹਿੰਸਾ ਮਾਮਲੇ ‘ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ਼ੁੱਕਰਵਾਰ ਦੁਪਹਿਰੇ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ। ਜੇਲ੍ਹ ਮੰਤਰੀ ਦੇ ਸਿਵਲ ਹਸਪਤਾਲ ਦਾਖਲ ਹੁੰਦੇ ਸਾਰ ਹੀ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਿਵਲ ਹਸਪਤਾਲ ਪਹੁੰਚੇ ਜੇਲ੍ਹ ਮੰਤਰੀ ਨੇ ਅਧਿਕਾਰੀਆਂ ਕੋਲੋਂ ਇਸ ਮਾਮਲੇ ਸਬੰਧੀ ਜਾਣਕਾਰੀ ਲਈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਇਸ ਕੇਸ ਵਿਚ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਹਾਲਾਤ ਨੂੰ ਦੇਖਦਿਆਂ ਲੁਧਿਆਣਾ ਪੁਲਿਸ ਨੇ ਸਿਵਲ ਹਸਪਤਾਲ ਦੀ ਸੁਰੱਖਿਆ ਵਧਾਉਂਦਿਆਂ ਹਸਪਤਾਲ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ ਤੇ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਹੈ। ਹਾਲ ਦੀ ਘੜੀ ਕੋਈ ਹਿੰਸਾ ਤਾਂ ਨਹੀਂ ਵਾਪਰੀ, ਪਰ ਸਥਿਤੀ ਤਣਾਅਪੂਰਨ ਕਹੀ ਜਾ ਸਕਦੀ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਦੀ ਸੁਰੱਖਿਆ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਲਈ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਦੋ ਧੜਿਆਂ ਵਿਚਕਾਰ ਕੋਈ ਝੜਪ ਨਹੀਂ ਹੋਈ ਸੀ ਬਲਕਿ ਕੈਦੀਆਂ ਵਲੋਂ ਬਗ਼ਾਵਤ ਕੀਤੀ ਗਈ ਸੀ। ਰੰਧਾਵਾ ਨੇ ਮੰਨਿਆ ਕਿ ਜੇਲ੍ਹ ‘ਚ ਮੁਲਾਜ਼ਮਾਂ ਦੀ ਭਾਰੀ ਕਮੀ ਹੈ। ਨਾਲ ਹੀ ਉਨ੍ਹਾਂ ਸਰਕਾਰ ‘ਤੇ ਜੇਲ੍ਹ ‘ਚ ਸਾਰੇ ਪ੍ਰਬੰਧ ਅਧੂਰੇ ਹੋਣ ਦੇ ਇਲਜ਼ਾਮ ਲਗਾਏ। ਜੇਲ੍ਹ ਤੋਂ ਹੋਏ ਫੇਸਬੁੱਕ ਲਾਈਵ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: