Sat. Jul 13th, 2019

ਜੇਲ੍ਹ ‘ਚ ਆਈ.ਜੀ. ਉਮਰਾਨੰਗਲ ਦੀਆਂ ਮੁਲਾਕਾਤਾਂ ਕਰਵਾਉਣ ਦੇ ਦੋਸ਼ ‘ਚ ਜੇਲ੍ਹ ਸੁਪਰਡੈਂਟ ਮੁਅੱਤਲ

ਜੇਲ੍ਹ ‘ਚ ਆਈ.ਜੀ. ਉਮਰਾਨੰਗਲ ਦੀਆਂ ਮੁਲਾਕਾਤਾਂ ਕਰਵਾਉਣ ਦੇ ਦੋਸ਼ ‘ਚ ਜੇਲ੍ਹ ਸੁਪਰਡੈਂਟ ਮੁਅੱਤਲ

ਆਈ.ਜੀ. ਉਮਰਾਨੰਗਲ ਨੂੰ ਜੇਲ੍ਹ ‘ਚ ਮੁਲਾਕਾਤਾਂ ਕਰਨ ਦੀ ਆਗਿਆ ਦੇਣ ਦੇ ਦੋਸ਼ ਵਿਚ ਕੇਂਦਰੀ ਜੇਲ੍ਹ ਪਟਿਆਲਾ ਦਾ ਸੁਪਰਡੰਟ ਮੁਅੱਤਲ ਕਰ ਦਿੱਤਾ ਗਿਆ ਹੈ। ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਪਰਡੰਟ ਜਸਪਾਲ ਸਿੰਘ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ।
ਮੰਤਰੀ ਨੇ ਕਿਹਾ ਕਿ ਡਿਊਟੀ ਦੌਰਾਨ ਲਾਪ੍ਰਵਾਹੀ ਤੇ ਕੁਤਾਹੀ ਵਰਤਣ ਦੇ ਮੱਦੇਨਜ਼ਰ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੰਟ ਵਿਰੁੱਧ ਜਾਂਚ ਕੀਤੀ ਗਈ , ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ਼ੈਰ-ਵਾਜਬ ਢੰਗ ਨਾਲ ਜੇਲ੍ਹ ‘ਚ ਮੁਲਾਕਾਤਾਂ ਕਰਨ ਦੀ ਆਗਿਆ ਦੇਣ ਦੇ ਦੋਸ਼ਾਂ ਵਿੱਚ ਸ਼ਾਮਲ ਸੀ।

ਮੰਤਰੀ ਨੇ ਦੱਸਿਆ ਕਿ ਮੌਜੂਦਾ ਮਾਮਲੇ ਵਿੱਚ ਆਈ.ਜੀ, ਜੇਲ੍ਹਾਂ, ਸ੍ਰੀ ਰੂਪ ਕੁਮਾਰ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਜ਼ਿਆਦਾਤਰ ਮੁਲਾਕਾਤਾਂ ਸਬੰਧੀ ਕੋਈ ਵੀ ਇੰਦਰਾਜ (ਐਂਟਰੀ) ਰਜਿਸਟਰ ਵਿੱਚ ਦਰਜ ਨਹੀਂ ਕੀਤਾ ਗਿਆ ਜੋ ਕਿ ਸਿੱਧੇ ਰੂਪ ਵਿੱਚ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਜੇਲ੍ਹ ਸੁਪਰਡੰਟ ਜਸਪਾਲ ਸਿੰਘ ਆਪਣੀ ਮੁਅੱਤਲੀ ਦੌਰਾਨ ਵਧੀਕ ਡਾਇਰੈਕਟਰ ਜਨਰਲ ਪੁਲਿਸ, ਜੇਲ੍ਹਾਂ, ਪੰਜਾਬ, ਚੰਡੀਗੜ੍ਹ ਨੂੰ ਰਿਪੋਰਟ ਕਰਨਗੇ। ਕੇਂਦਰੀ ਜੇਲ੍ਹ, ਪਟਿਆਲਾ ਦੇ ਡਿਪਟੀ ਸੁਪਰਡੰਟ (ਰੱਖ-ਰਖਾਵ) ਸ੍ਰੀ ਗੁਰਚਰਨ ਸਿੰਘ ਆਪਣੀਆਂ ਮੌਜੂਦਾ ਸੇਵਾਵਾਂ ਦੇ ਨਾਲ-ਨਾਲ ਕੇਂਦਰੀ ਜੇਲ੍ਹ, ਪਟਿਆਲਾ ਦੇ ਸੁਪਰਡੰਟ ਦਾ ਕੰਮ-ਕਾਜ ਵੀ ਦੇਖਣਗੇ।

Leave a Reply

Your email address will not be published. Required fields are marked *

%d bloggers like this: