Sun. Apr 21st, 2019

ਜੇਲ੍ਹ ਅੰਦਰੋਂ ਮੋਬਾਈਲ ਤੋਂ ਮੁੱਖ ਮੰਤਰੀ ਖ਼ਿਲਾਫ ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਕੈਦੀ ਖਿਲਾਫ ਮਾਮਲਾ ਦਰਜ

ਜੇਲ੍ਹ ਅੰਦਰੋਂ ਮੋਬਾਈਲ ਤੋਂ ਮੁੱਖ ਮੰਤਰੀ ਖ਼ਿਲਾਫ ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਕੈਦੀ ਖਿਲਾਫ ਮਾਮਲਾ ਦਰਜ

ਫਰੀਦਕੋਟ ਜੇਲ੍ਹ ‘ਚੋਂ ਇਕ ਕੈਦੀ ਵੱਲੋਂ ਬਣਾਇਆ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਵੀਡੀਓ ਵਿਚ ਖੁਦ ਨੂੰ ਫਰੀਦਕੋਟ ਜੇਲ੍ਹ ਦਾ ਕੈਦੀ ਦੱਸ ਰਹੇ ਸ਼ਖਸ ਦਾ ਖੁਲਾਸਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਡੀਜੀਪੀ ਅਤੇ ਜੇਲ੍ਹ ਮੰਤਰੀ ਨੂੰ ਸ਼ਰ੍ਹੇਆਮ ਧਮਕੀ ਦੇਣ ਵਾਲਾ ਇਹ ਸ਼ਖਸ ਫਰੀਦਕੋਟ ਦੀ ਸੈਂਟਰਲ ਜੇਲ੍ਹ ਵਿਚ ਅੰਡਰ ਟਰਾਇਲ ਹੈ।

ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਉਕਤ ਕੈਦੀ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਜਿਸ ਕਾਰਨ ਉਹ ਪੰਜਾਬ ਮੁੱਖ ਮੰਤਰੀ ਖਿਲਾਫ ਅਣਉਚਿਤ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਮੁਲਜ਼ਮ ਆਈਪੀਸੀ ਦੀ ਧਾਰਾ 302 ਤੇ 307 ਦੇ ਤਹਿਤ ਅਪਰਾਧਿਕ ਮਾਮਲੇ ‘ਚ ਅੰਡਰ ਟਰਾਇਲ ‘ਤੇ ਹੈ। ਬੀਤੇ ਐਤਵਾਰ ਜੇਲ੍ਹ ਸੁਪਰਡੰਟ ਵੱਲੋਂ ਚੈਕਿੰਗ ਦੌਰਾਨ ਇਕ ਸੈਮਸੰਗ ਦਾ ਮੋਬਾਈਲ ਰਿਕਵਰ ਕੀਤਾ ਗਿਆ ਹੈ। ਜੇਲ੍ਹ ਵਿਭਾਗ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਐਤਵਾਰ ਰਾਤ ਨੂੰ ਉਸ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਸੀ। ਮੁਲਜ਼ਮ ਨੇ ਜੇਲ੍ਹ ਅੰਦਰ ਨੌਜਵਾਨਾਂ ਨੂੰ ਨਸ਼‌ਿਆਂ ਦੀ ਤਸਕਰੀ ਬਾਰੇ ਬੋਲਦ‌ਿਆਂ ਜੇਲ੍ਹ ਪ੍ਰਸ਼ਾਸਨ ‘ਤੇ ਵੀ ਕਈ ਇਲਜ਼ਾਮ ਲਗਾਏ। ਉਸਨੇ ਮੁੱਖ ਮੰਤਰੀ ‘ਤੇ ਦੋਸ਼ ਲਗਾਏ ਕਿ ਉਹ ਆਪਣੇ ਕੀਤੇ ਵਾਅਦ‌ਿਆਂ ਨੂੰ ਪੂਰਾ ਨਾ ਕਰ ਸਕੇ ਅਤੇ ਨਸ਼ਾ ਤਸਕਰੀ ਨੂੰ ਰੋਕਣ ਵਿਚ ਅਸਫ਼ਲ ਰਹੇ। ਉਸਨੇ ਇਹ ਵੀ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੇ ਗੈਰ ਕਨੂੰਨੀ ਮਾਮਲਿਆਂ ਵਿਚ ਸ਼ਾਮਿਲ ਲੋਕਾਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ। ਫਿਲਹਾਲ ਪੁਲਿਸ ਨੇ ਇਸ ਵਿਅਕਤੀ ਵਿਰੁੱਧ ਜੇਲ੍ਹ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰਨ ਵਿਰੱਧ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਜੇਲ੍ਹ ਪ੍ਰਸ਼ਾਸਨ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ‘ਚ ਘਿਰਦਾ ਨਜ਼ਰ ਆ ਰਿਹੈ। ਜਿਥੇ ਜੇਲ੍ਹ ਮੰਤਰੀ ਵੱਲੋਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣ ‘ਤੇ ਸਖਤਾਈ ਵਰਤੀ ਜਾ ਰਹੀ ਹੈ ਉਥੇ ਹੀ ਦਿਨੋ ਦਿਨ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਈਲ ਫੋਨਾਂ ਦਾ ਮਿਲਣਾ ਤੇ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਸ਼ਾਸਕਾਂ ਖਿਲਾਫ ਸੋਸ਼ਲ ਮੀਡੀਆ ‘ਤੇ ਵੀਡੀਓ ਦਾ ਵਾਇਰਲ ਹੋਣਾ ਪ੍ਰਸ਼ਾਸਨ ਖਿਲਾਫ ਸਵਾਲ ਖੜ੍ਹੇ ਕਰ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: