ਜੇਲਾਂ ਨਵੀਆਂ,ਹਥਿਆਰ ਪੁਰਾਣੇ ‘ਤੇ ਗਾਰਦ ਬੁੱਢੀ ਦੇ ਸਹਾਰੇ ਰਾਖੀ ਜੇਲਾਂ ਦੀ

ss1

ਜੇਲਾਂ ਨਵੀਆਂ,ਹਥਿਆਰ ਪੁਰਾਣੇ ‘ਤੇ ਗਾਰਦ ਬੁੱਢੀ ਦੇ ਸਹਾਰੇ ਰਾਖੀ ਜੇਲਾਂ ਦੀ
ਅਨੇਂਕਾ ਮੁਲਾਜਮ ਸੇਵਾਮੁਕਤੀ ਦੇ ਨੇੜੇ-ਤੇੜੇ

fdk-2ਫ਼ਰੀਦਕੋਟ, 28 ਨਵੰਬਰ (ਜਗਦੀਸ਼ ਬਾਂਬਾ) ਪੰਜਾਬ ਅੰਦਰ ਫ਼ਰੀਦਕੋਟ,ਬਠਿੰਡਾ,’ਤੇ ਮੁਕਤਸਰ ਵਿਖੇ ਬੇਸ਼ੱਕ ਨਵੀਆਂ ਜੇਲਾ ਬਣਾ ਦਿੱਤੀਆ ਗਈਆ ਹਨ ਪ੍ਰੰਤੂ ਜੇਲਾ ਦੀ ਰਾਖੀ ਲਈ ਹਥਿਆਰ ਵੀ ਬੁੱਢੇ ਹਨ ਤੇ ਗਾਰਦ ਵੀ। ਤਾਹੀਓ ਜੇਲਾਂ ਦੀ ਸੁਰੱਖਿਆਂ ਤੇ ਉਂਗਲ ਉੱਠਣ ਲੱਗੀ ਹੈ । ਸਾਲ 1992 ਤੋਂ ਮਗਰੋਂ ਜੇਲਾਂ ਵਿੱਚ ਗਾਰਦੀ ਦੀ ਨਵੀਂ ਭਰਤੀ ਹੀ ਨਹੀ ਹੋਈ । ਪੰਜਾਬ ਸਰਕਾਰ ਵੱਲੋਂ ਨਵੇਂ ਹਥਿਆਰ ਹੀ ਨਹੀ ਦਿੱਤੇ ਗਏ । ਜੋ ਅਸਾਲਟਾਂ ਜੇਲਾਂ ਵਿੱਚ ਹਨ,ਉਹ ਪੁਲੀਸ ਤੋਂ ਉਧਾਰੀਆਂ ਲਈਆ ਗਈਆ ਹਨ । ਕਈਆਂ ਜੇਲਾ ਵਿੱਚ ਤਾਂ ਮਾਸਕਟ ਰਾਈਫਲਾਂ ਹਨ ਤੇ ਬਹੁਤੀਆਂ ਜੇਲਾ ਵਿੱਚ ਪੁਰਾਣੀਆਂ ਥ੍ਰੀ ਨਟ ਥ੍ਰੀ ਰਾਈਫਲਾਂ ਹਨ ਜੋ ਕੰਡਮ ਹਾਲਤ ਵਿੱਚ ਹਨ । ਫ਼ਰੀਦਕੋਟ,ਮਾਨਸਾ,ਫਿਰੋਜਪੁਰ ‘ਤੇ ਬਠਿੰਡਾ ਜੇਲਾਂ ਵਿੱਚ ਜਿਆਦਾ ਥ੍ਰੀ-ਨਟ-ਥ੍ਰੀ ਰਫਲਾਂ ਹੀ ਹਨ । ਇੰਨਾਂ ਜੇਲਾਂ ਵੱਲੋਂ ਨਵੇਂ ਅਸਲੇ ਦੀ ਮੰਗ ਕੀਤੀ ਗਈ ਹੈ,ਜਿਸ ਤੇ ਸਰਕਾਰ ਨੇ ਗੌਰ ਨਹੀ ਕੀਤੀ। ਇਨਾਂ ਜਿਲਿਆਂ ਵਿੱਚ ਨਵੀਆਂ ਜੇਲਾਂ ਵਿੱਚ ਹਥਿਆਰ ਪੁਰਾਣੇ ਹਨ । ਜੇਲਾਂ ਵਿੱਚੋ ਟਾਵਰਾਂ ਤੇ ਹੋਮਗਾਰਡ ਤਾਇਨਾਤ ਕੀਤੇ ਹੋਏ ਹਨ,ਜਿਨਾਂ ਕੋਲ ਐਸ.ਐਲ.ਆਰ ਹਨ ਜਦੋਂਕਿ ਬਾਕੀ ਗਾਰਦ ਤੋਂ ਥ੍ਰੀ ਨਟ ਥ੍ਰੀ ਰਫਲਾਂ ਹੀ ਹਨ ਜੋ ਜੇਲਾ ਵਿੱਚ ਪੈਸਕੋ ਦੇ ਮੁਲਾਜਮਾਂ ਦੀ ਤਾਇਨਾਤੀ ਕੀਤੀ ਗਈ ਹੈ ਉਨਾਂ ਨੂੰ ਡੰਡੇ ਦਿੱਤੇ ਹੋਏ ਹਨ । ਨਿਯਮਾਂ ਅਨੁਸਾਰ ਇਨਾਂ ਮੁਲਾਜਮਾਂ ਨੂੰ ਜੇਲ ਪ੍ਰਸ਼ਾਸਨ ਤਰਫੋ ਅਸਲਾ ਨਹੀ ਦਿੱਤਾ ਜਾ ਸਕਦਾ । ਉਂਜ ਵੀ ਪੈਸਕੋ ਮੁਲਾਜਮਾਂ ਦੀ ਤਨਖਾਹ ਕਾਫੀ ਘੱਟ ਹੈ ਜੋ ਕੋਈ ਖਤਰਾ ਮੁੱਲ ਲੈਣ ਤੋਂ ਡਰਦੇ ਹਨ । ਜੇਲ ਅਧਿਕਾਰੀ ਨੇ ਦੱਸਿਆ ਕਿ ਜੋ ਮੌਜੂਦਾ ਜੇਲ ਗਾਰਦ ਹੈ,ਉਹ ਸੇਵਾਮੁਕਤੀ ਨੇੜੇ ਹੈ। ਉਨਾਂ ਦੱਸਿਆ ਕਿ ਨਵੇਂ ਗੈਂਗਸਟਰਾਂ ਦਾ ਮੁਕਾਬਲਾ ਪੁਰਾਣੇ ਮੁਲਾਜਮ ਕਰਨੋ ਬੇਵਸ ਹਨ, ਸੂਤਰ ਦੱਸਦੇ ਹਨ ਕਿ ਤਾਹੀ ਨੌਜਵਾਨ ਗੈਂਗਸਟਰਾ ਦੇ ਜੇਲਾਂ ਵਿੱਚ ਹੌਸਲੇ ਵੱਧ ਜਾਂਦੇ ਹਨ । ਫ਼ਰੀਦਕੋਟ ਜੇਲ ਦੇ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਹੋਮਗਾਰਡਾਂ ਕੋਲ ਐਸਐਲਆਰ ਹਨ ਜਦੋਂਕਿ ਜਿਲਾ ਪੁਲੀਸ ਤੋਂ ਵੀ ਪਿਛਲੇ ਸਮੇਂ ਦੌਰਾਨ ਅਸਲਾ ਲਿਆ ਗਿਆ ਹੈ । ਉਨਾਂ ਦੱਸਿਆ ਕਿ ਸਮੇਂ ਸਮੇਂ ਤੇ ਹਥਿਆਰਾਂ ਦੀ ਮੰਗ ਵੀ ਮੁੱਖ ਦਫਤਰ ਨੂੰ ਭੇਜੀ ਗਈ ਹੈ । ਵੇਰਵਿਆ ਅਨੁਸਾਰ ਕਾਫੀ ਜੇਲਾ ਵਿੱਚ ਪੁਲੀਸ ਦੀਆਂ ਉਧਾਰੀਆਂ ਏ.ਕੇ 47 ਰਾਈਫਲਾਂ ਹੋਣ ਦੇ ਨਾਲ ਨਾਲ ਫਿਰੋਜਪੁਰ ਜੇਲ ਵਿੱਚ 8 ਟਾਵਰ ਹਨ ਤੇ ਇਸ ਜੇਲ ਕੋਲ ਵੀ ਥ੍ਰੀ ਨਟ ਥ੍ਰੀ ਰਾਈਫਲਾਂ ਹਨ । ਸਬ ਜੇਲ ਮੋਗਾ ਤੇ ਫਾਜਿਲਕਾ ਕੋਲ ਵੀ ਇਹੋ ਰਾਈਫਲਾਂ ਹੀ ਹਨ ਹੋਰ ਤਾ ਹੋਰ ਸੰਗਰੂਰ ਜੇਲ ਜੋ ਪਹਿਲਾ ਸੱਤ ਮਸਕਟ ਰਫਲਾ ਸਨ ਹੁਣ ਜਮਾਂ ਦਿੱਤੀਆ ਗਈਆ ਹਨ ਹਨ ਤੇ ਬਦਲੇ ਵਿੱਚ ਕੋਈ ਨਵਾਂ ਅਸਲਾ ਨਸੀਬ ਹੀ ਨਹੀ ਹੋਇਆ,ਜਿਸ ਕਰਕੇ ਆਏ ਦਿਨ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ।

Share Button

Leave a Reply

Your email address will not be published. Required fields are marked *