ਜੇਬ ਕੁਤਰਨ ਵਾਲੀਆਂ ਔਰਤਾਂ ਨੇ ਜਦੋਂ ਬੱਸ ਦੇ ਕੰਡਕਟਰ ਦੀ ਹੀ ਜੇਬ ਕੱਟ ਲਈ

ss1

ਜੇਬ ਕੁਤਰਨ ਵਾਲੀਆਂ ਔਰਤਾਂ ਨੇ ਜਦੋਂ ਬੱਸ ਦੇ ਕੰਡਕਟਰ ਦੀ ਹੀ ਜੇਬ ਕੱਟ ਲਈ

22-12 (3)
ਲੰਬੀ, 21 ਮਈ (ਆਰਤੀ ਕਮਲ) : ਥਾਣਾ ਲੰਬੀ ਪੁਲਿਸ ਨੂੰ ਲਗਾਤਾਰ ਜੇਬਾਂ ਕੁਤਰਨ ਵਾਲੇ ਜੇਬ ਕਤਰਿਆਂ ਦੀਆਂ ਸ਼ਿਕਾਇਤਾਂ ਕਾਰਨ ਪੁਲਿਸ ਕਈ ਦਿਨਾ ਤੋਂ ਇਹਨਾਂ ਨੂੰ ਫੜਨ ਲਈ ਝੱਕ ਮਾਰ ਰਹੀ ਸੀ ਕਿ ਲੰਬੀ ਪੁਲਿਸ ਦੇ ਹੱਥ ਉਸ ਸਮੇਂ ਬਟੇਰ ਆ ਗਿਆ ਜਦ ਜੇਬ ਕਤਰਿਆਂ ਦੇ ਰੂਪ ਵਿਚ ਘੁੰਮਦੀਆਂ ਔਰਤਾਂ ਨੇ ਬੱਸ ਦੇ ਕੰਡਕਟਰ ਨੂੰ ਹੀ ਸ਼ਿਕਾਰ ਬਣਾਇਆ ਤੇ ਰੰਗੇ ਹੱਥੀਂ ਫੜੀਆਂ ਗਈਆਂ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਜੋ ਕਿ ਮਲੋਟ ਤੋਂ ਡੱਬਵਾਲੀ ਜਾ ਰਹੀ ਸਾਂ ਰਸਤੇ ਵਿਚ ਉਕਤ ਦੋ ਔਰਤਾਂ ਨੇ ਬੱਸ ਦੇ ਕੰਡਕਟਰ ਦੀ ਜੇਬ ਵਿਚੋਂ ਪਰਸ ਕੱਢ ਲਿਆ । ਉਹਨਾਂ ਨਾ ਸਿਰਫ਼ ਪਰਸ ਕੱਢਿਆ ਬਲਕਿ ਪਰਸ ਵਿਚਲੀ ਚਾਰ ਪੰਜ ਹਜਾਰ ਦੇ ਕਰੀਬ ਦੀ ਨਗਦੀ ਉਡਾ ਕੇ ਵਾਪਸ ਪਰਸ ਜੇਬ ਵਿਚ ਹੀ ਪਾ ਦਿੱਤਾ । ਇਸ ਹਰਕਤ ਤੇ ਕਿਸੇ ਸਵਾਰੀ ਦੀ ਨਜ਼ਰ ਪੈ ਗਈ ਤੇ ਉਸ ਨੂੰ ਦਾਲ ਵਿਚ ਕੁਝ ਕਾਲਾ ਲੱਗਾ । ਮਾਹੂਆਣਾ ਬੱਸ ਅੱਡੇ ਦੇ ਬੱਸ ਰੁਕੀ ਤਾਂ ਇਸ ਸਵਾਰੀ ਨੂੰ ਕੰਡਕਟਰ ਨੂੰ ਦੱਸਿਆ ਕਿ ਦੋ ਔਰਤਾਂ ਨੇ ਉਹਦੀ ਜੇਬ ਨਾਲ ਕੁਝ ਛੇੜ-ਛਾੜ ਕੀਤੀ ਹੈ । ਕੰਡਕਟਰ ਵੱਲੋਂ ਜੇਬ ਚੈੱਕ ਕਰਨ ਤੇ ਪਤਾ ਲੱਗਿਆ ਕਿ ਉਹਨਾਂ ਨੇ ਨਗਦੀ ਕੱਢ ਲਈ ਹੈ । ਔਰਤਾਂ ਨੇ ਇਸ ਦੌਰਾਨ ਬੱਸ ਵਿਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਵਾਰੀਆਂ ਨੇ ਫੜ ਲਿਆ ਤਾਂ ਸਾਰਾ ਕੁਝ ਮੰਨ ਗਈਆਂ । ਇਸ ਸਬੰਧੀ ਲੰਬੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਉਕਤ ਔਰਤਾਂ ਨੂੰ ਹਿਰਾਸਤ ਵਿਚ ਲੈ ਲਿਆ ।

Share Button

Leave a Reply

Your email address will not be published. Required fields are marked *