ਜੇਬਕਤਰਾ 32 ਹਜ਼ਾਰ ਰੁਪਏ ਉਡਾ ਕੇ ਫ਼ਰਾਰ

ss1

ਜੇਬਕਤਰਾ 32 ਹਜ਼ਾਰ ਰੁਪਏ ਉਡਾ ਕੇ ਫ਼ਰਾਰ

vikrant-bansalਭਦੌੜ 17 ਸਤੰਬਰ (ਵਿਕਰਾਂਤ ਬਾਂਸਲ) ਜੇਬਕਤਰੇ ਨੇ ਇੱਕ ਨੌਜਵਾਨ ਦਾ ਪਰਸ ਕੱਢਿਆ ਅਤੇ ਉਸ ਚੋਂ ਏ.ਟੀ.ਐਮ. ਕਾਰਡ ਰਾਹੀਂ ਪੀੜਤ ਨੌਜਵਾਨ ਦੇ ਏ.ਟੀ.ਐਮ. ‘ਤੇ ਵੀ ਹੱਥ ਸਾਫ਼ ਕਰ ਗਿਆ। ਪੀੜਤ ਨੌਜਵਾਨ ਸੁਖਵਿੰਦਰ ਸਿੰਘ ਉਰਫ਼ ਮੋਟੂ ਵਾਸੀ ਭਦੌੜ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਗੁਰੂਦੁਆਰਾ ਟਾਹਲੀ ਸਾਹਿਬ ਰਾਏਕੋਟ ਗਿਆ।

ਜਿੱਥੇ ਮੱਥਾ ਟੇਕਣ ਮੌਕੇ ਸੰਗਤਾਂ ਦੀ ਭਾਰੀ ਭੀੜ ਦੌਰਾਨ ਕਿਸੇ ਨੇ ਮੇਰਾ ਬਟੂਆ ਕੱਢ ਲਿਆ ਜਿਸ ਚ ਸੱਤ ਹਜ਼ਾਰ ਰੁਪਏ, ਮੋਟਰਸਾਇਕਲ ਦੀ ਕਾਪੀ, ਏ.ਟੀ.ਐਮ. ਕਾਰਡ ਅਤੇ ਜ਼ਰੂਰੀ ਕਾਗਜ਼ਾਤ ਸਨ ਅਤੇ ਉਸਨੇ ਦੱਸਿਆ ਕਿ ਜਦੋਂ ਅਸੀਂ ਗੁਰਦੁਆਰੇ ਚੋਂ ਅੱਧੇ ਘੰਟੇ ਬਾਅਦ ਵਾਪਿਸ ਆਏ ਤਾਂ ਮੈਨੂੰ ਬਟੂਆ ਗਾਇਬ ਹੋਣ ਦਾ ਇਲਮ ਹੋਇਆ ਤਾਂ ਅਸੀਂ ਉਸੇ ਵਕਤ ਏ.ਟੀ.ਐਮ. ਬੰਦ ਕਰਵਾਉਣ ਲਈ ਬੈਂਕ ਪੁੱਜੇ ਜਦੋਂ ਬੈਲੈਂਸ ਚੈੱਕ ਕੀਤਾ ਤਾਂ ਜੇਬ ਕਤਰਾ ਉਸ ਚੋਂ ਵੀ ਪੱਚੀ ਹਜ਼ਾਰ ਰੁਪਏ ਕਢਵਾ ਕੇ ਲੈ ਜਾ ਚੁੱਕਾ ਸੀ। ਪੀੜਤ ਨੌਜਵਾਨ ਨੇ ਥਾਣਾ ਰਾਏਕੋਟ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਅਤੇ ਦੋਸ਼ੀਆਂ ਨੂੰ ਜਲਦੀ ਫੜਨ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *