Tue. Jun 25th, 2019

ਜੇਫ ਬੇਜੋਸ 5 ਮਹੀਨਿਆਂ ‘ਚ ਬਣੇ ਦੁਨੀਆਂ ਦੇ ਪਹਿਲੇ ਅਮੀਰ ਵਿਅਕਤੀ

ਜੇਫ ਬੇਜੋਸ 5 ਮਹੀਨਿਆਂ ‘ਚ ਬਣੇ ਦੁਨੀਆਂ ਦੇ ਪਹਿਲੇ ਅਮੀਰ ਵਿਅਕਤੀ

2018_6image_15_57_092580000mukeshambani-ll

ਨਵੀਂ ਦਿੱਲੀ — ਦੁਨੀਆ ਦੇ ਸਭ ਤੋਂ ਅਮੀਰ ਜੇਫ ਬੇਜੋਸ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਵਿਚਕਾਰ ਇਹ ਹੀ ਫਰਕ ਹੈ ਕਿ ਮੁਕੇਸ਼ ਅੰਬਾਨੀ ਨੇ ਹੁਣ ਤੱਕ ਜਿੰਨੀ ਜਾਇਦਾਦ ਇਕੱਠੀ ਕੀਤੀ ਹੈ ਉਨੀਂ ਜਾਇਦਾਦ ਤਾਂ ਜੇਫ ਬੇਜੋਸ ਨੇ ਸਿਰਫ 5 ਮਹੀਨੇ ‘ਚ ਹਾਸਲ ਕਰ ਲਈ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ 20ਵੇਂ ਸਥਾਨ ‘ਤੇ ਹੈ ਜਦੋਂਕਿ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੀ.ਈ.ਓ. ਜੇਫ ਬੇਜੋਸ ਇਸ ਸੂਚੀ ਵਿਚ ਪਹਿਲੇ ਸਥਾਨ ‘ਤੇ ਹਨ।
ਮੁਕੇਸ਼ ਅੰਬਾਨੀ ਤੋਂ 3.5 ਗੁਣਾ ਜ਼ਿਆਦਾ ਅਮੀਰ ਹਨ ਜੇਫ ਬੇਜੋਸ
ਦੁਨੀਆਂ ਦੇ 500 ਸਭ ਤੋਂ ਅਮੀਰ ਲੋਕਾਂ ਦੇ ਇੰਡੈਕਸ ਬਲੂਮਬਰਗ ਅਰਬਨੀਅਰ ਇੰਡੈਕਸ ਅਨੁਸਾਰ ਮੁਕੇਸ਼ ਅੰਬਾਨੀ ਦੀ ਮੌਜੂਦਾ ਜਾਇਦਾਦ 39.1 ਅਰਬ ਡਾਲਰ(ਲਗਭਗ 2.62 ਲੱਖ ਕਰੋੜ ਰੁਪਏ) ਹੈ ਜਦੋਂ ਕਿ ਜੇਫ ਬੇਜੋਸ ਦੀ ਮੌਜੂਦਾ ਜਾਇਦਾਦ 138 ਅਰਬ ਡਾਲਰ(9.25 ਲੱਖ ਕਰੋੜ ਰੁਪਏ) ਹੈ। ਅਰਥਾਤ ਮੁਕੇਸ਼ ਅੰਬਾਨੀ ਦੇ ਮੁਕਾਬਲੇ ਜੇਫ ਬੇਜੋਸ 3.5 ਗੁਣਾ ਜ਼ਿਆਦਾ ਅਮੀਰ ਹਨ।
ਮੁਕੇਸ਼ ਅਤੇ ਜੇਫ ਬੇਜੋਸ ਦੀ ਜਾਇਦਾਦ ਦਾ ਵੇਰਵਾ
ਜੇਫ ਬੇਜੋਸ ਦੀ ਕੰਪਨੀ ਐਮਾਜ਼ੋਨ ਦੇ ਕਾਰੋਬਾਰ ‘ਚ ਪਿਛਲੇ 2-3 ਸਾਲਾਂ ਦੌਰਾਨ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਕੰਪਨੀ ਦੇ ਸ਼ੇਅਰਾਂ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ। 2017 ਦੇ ਅੰਤ ਵਿਚ, ਜੇਫ ਬੇਜੋਸ ਦੀ ਜਾਇਦਾਦ ਕਰੀਬ 99 ਅਰਬ ਡਾਲਰ ਸੀ ਅਤੇ ਹੁਣ ਇਹ 5 ਜੂਨ ਨੂੰ ਇਹ 138 ਅਰਬ ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਸਾਲ 2018 ਦੇ ਇਨ੍ਹਾਂ 5 ਮਹੀਨਿਆਂ ਅਤੇ 5 ਦਿਨ ‘ਚ ਉਸ ਦੀ ਜਾਇਦਾਦ ਵਿਚ 39 ਬਿਲੀਅਨ ਡਾਲਰ ਦਾ ਮੁਨਾਫ਼ਾ ਹੋਇਆ ਹੈ। ਅਰਥਾਤ ਜਿੰਨੀ ਜਾਇਦਾਦ ਨੂੰ ਬਣਾਉਣ ਵਿਚ ਮੁਕੇਸ਼ ਅੰਬਾਨੀ ਦੀ ਪੂਰੀ ਉਮਰ ਲੱਗੀ ਉਨੀਂ ਜਾਇਦਾਦ ਜੇਫ ਬੇਜੋਸ ਨੇ ਸਿਰਫ 5 ਮਹੀਨੇ ਅਤੇ 5 ਦਿਨਾਂ ਵਿਚ ਬਣਾ ਲਈ ਹੈ।

Leave a Reply

Your email address will not be published. Required fields are marked *

%d bloggers like this: