ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ 20 ਨਵੰਬਰ ਹੋਵੇਗਾ ਝੰਡਾ ਮਾਰਚ:- ਲਾਹੌਰੀਆ

ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ 20 ਨਵੰਬਰ ਹੋਵੇਗਾ ਝੰਡਾ ਮਾਰਚ:- ਲਾਹੌਰੀਆ

image1ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ):-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਯੂਨੀਅਨ ਨੇ ਸਰਕਾਰ ਅੱਗੇ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾ ਲਈ 4600 ਗ੍ਰੇਡ ਪੇਅ,ਹੈਂਡ ਟੀਚਰ ਨੂੰ ਮਾਸਟਰ ਕੇਡਰ ਦਾ ਗ੍ਰੇਡ,ਸੈਟਰ ਹੈਂਡ ਟੀਚਰ ਨੂੰ ਲੈਕਚਰਾਰ ਦਾ ਗ੍ਰੇਡ,ਬਲਾਕ ਸਿੱਖਿਆ ਅਫ਼ਸਰ ਨੂੰ ਪ੍ਰਿਸੀਪਲ ਗ੍ਰੇਡ ਦੇਣ,ਏਸੀਪੀ ਕੇਸ 4-9-14 ਸਬੰਧੀ ਪੱਤਰ ਜਾਰੀ ਕਰਨ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਸਿੱਖਿਆ ਪ੍ਰੋਵਾਇਡਰ,ਐਸਟੀਆਰ ਤੇ ਐਸਐਸਏ/ਰਮਸਾ ਅਧਿਆਪਕਾ ਨੂੰ ਰੈਗੂਲਰ ਕਰਨ ਆਦਿ ਮੰਗਾ ਰੱਖੀਆ ਹਨ,ਲਾਹੌਰੀਆ ਕਿਹਾ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ 20 ਨਵੰਬਰ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕੇ ਵਿੱਚ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾ ਵਲੋ ਝੰਡਾ ਮਾਰਚ ਕੀਤਾ ਜਾਵੇਗਾ,ਇਸ ਮੌਕੇ ਗਰਿੰਦਰ ਢਿਲੋ,ਨਵਦੀਪ ਵਿਰਕ,ਹਰਪ੍ਰੀਤ ਪਰਮਾਰ,ਜਰਨੈਲ ਰਿਆੜ,ਭੁਪਿੰਦਰ ਠੱਠੀਆ,ਸਰਬਜੀਤ ਮਲਕਪੁਰ,ਸੁਰਿੰਦਰ ਬਾਠ,ਗੁਰਭੇਜ ਮੱਲੀੵ,ਪਰਮਬੀਰ ਵੇਰਕਾ ਆਦਿ ਅਧਿਆਪਕ ਆਗੂ ਹਾਜ਼ਰ ਸਨ|

Share Button

Leave a Reply

Your email address will not be published. Required fields are marked *