Mon. Aug 19th, 2019

ਜੇਕਰ ਰਾਮ ਮੰਦਰ ਨਹੀਂ ਤਾਂ ਮੋਦੀ ਵੀ ਨਹੀਂ : ਕੰਪਿਊਟਰ ਬਾਬਾ

ਜੇਕਰ ਰਾਮ ਮੰਦਰ ਨਹੀਂ ਤਾਂ ਮੋਦੀ ਵੀ ਨਹੀਂ : ਕੰਪਿਊਟਰ ਬਾਬਾ

ਭੋਪਾਲ: ਕੰਪਿਊਟਰ ਬਾਬਾ ਜਿਸ ਨੂੰ ਭਾਜਪਾ ਸਰਕਾਰ ਵਿੱਚ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ, ਉਹ ਹੀ ਹੁਣ ਕਾਂਗਰਸ ਦੇ ਪੱਖ ਵਿੱਚ ਹੋ ਗਏ ਹਨ| ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੀ ਜਿੱਤ ਦੀ ਕਾਮਨਾ ਨੂੰ ਲੈ ਕੇ ਕੰਪਿਊਟਰ ਬਾਬਾ ਹਜ਼ਾਰਾਂ ਸਾਧੂਆਂ ਨਾਲ ਹਵਨ ਪੂਜਾ ਸ਼ੁਰੂ ਕੀਤੀ ਹੈ| ਇਸ ਵਿਸ਼ੇਸ਼ ਪੂਜਾ ਲਈ ਦਿਗਵਿਜੇ ਖੁਦ ਵੀ ਆਪਣੀ ਪਤਨੀ ਅੰਮ੍ਰਿਤਾ ਰਾਏ ਨਾਲ ਪੁੱਜੇ ਅਤੇ ਹਵਨ ਕੀਤਾ|
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਬਾਬਾ ਨੇ ਕਿਹਾ, ”ਭਾਜਪਾ ਸਰਕਾਰ 5 ਸਾਲ ਵਿਚ ਰਾਮ ਮੰਦਰ ਵੀ ਨਹੀਂ ਬਣਾ ਸਕੀ| ਹੁਣ ਰਾਮ ਮੰਦਰ ਨਹੀਂ ਤਾਂ ਮੋਦੀ ਨਹੀਂ|” ਕੰਪਿਊਟਰ ਬਾਬਾ ਨੇ ਕਿਹਾ ਕਿ ਇਹ ਧਰਮ ਯੁੱਧ ਹੈ ਅਤੇ ਇਸ ਵਿਚ ਧਰਮ ਦਿਗਵਿਜੇ ਨਾਲ ਹੈ| ਸੈਂਕੜੇ ਸਾਧੂ-ਸੰਤ ਕਾਂਗਰਸ ਉਮੀਦਵਾਰ ਦਿਗਵਿਜੇ ਦੀ ਜਿੱਤ ਲਈ ਸਾਧਨਾ ਕਰ ਰਹੇ ਹਨ|
ਸਾਧੂ-ਸੰਤਾਂ ਦੇ ਇਸ ਤਿੰਨ ਦਿਨਾਂ ਪ੍ਰੋਗਰਾਮ ਵਿਚ ਕੱਲ ਨਰਮਦਾ ਪੂਜਾ ਅਤੇ ਤੀਜੇ ਤੇ ਆਖਰੀ ਦਿਨ ਸਾਧੂ-ਸੰਤਾਂ ਦਾ ਰੋਡ ਸ਼ੋਅ ਹੋਵੇਗਾ| ਇੱਥੇ ਦੱਸ ਦੇਈਏ ਕਿ ਕੰਪਿਊਟਰ ਬਾਬਾ ਨੂੰ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨਰਮਦਾ ਸੁਰੱਖਿਆ ਦੇ ਖੇਤਰ ਵਿੱਚ ਕੰਮ ਕਰਨ ਲਈ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ| ਉਨ੍ਹਾਂ ਨੇ ਇਸ ਤੋਂ ਬਾਅਦ ਇਹ ਅਹੁਦਾ ਛੱਡ ਦਿੱਤਾ ਸੀ| ਹੁਣ ਉਹ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਦੇ ਸਮਰਥਨ ਵਿੱਚ ਪ੍ਰਚਾਰ ਕਰ ਰਹੇ ਹਨ|

Leave a Reply

Your email address will not be published. Required fields are marked *

%d bloggers like this: