Fri. Oct 18th, 2019

ਜੇਕਰ ਤੁਹਾਡੀ ਚਮੜੀ ‘ਤੇ ਵੀ ਰਹਿੰਦੇ ਹਨ ਲਾਲ ਨਿਸ਼ਾਨ, ਦਾਣੇ ਜਾਂ ਸੋਜਿਸ਼

ਜੇਕਰ ਤੁਹਾਡੀ ਚਮੜੀ ‘ਤੇ ਵੀ ਰਹਿੰਦੇ ਹਨ ਲਾਲ ਨਿਸ਼ਾਨ, ਦਾਣੇ ਜਾਂ ਸੋਜਿਸ਼

ਜੇਕਰ ਤੁਹਾਡੀ ਚਮੜੀ ‘ਤੇ ਵੀ ਰਹਿੰਦੇ ਹਨ ਲਾਲ ਨਿਸ਼ਾਨ, ਦਾਣੇ ਜਾਂ ਸੋਜਿਸ਼ ਤਾਂ ਜ਼ਰੂਰ ਪੜ੍ਹੋ ਇਹ ਖਬਰ!!,ਜੇਕਰ ਤੁਸੀਂ ਸਰੀਰ ‘ਤੇ ਖੁਜਲੀ ਜਾਂ ਦਾਣਿਆਂ ਤੋਂ ਪਰੇਸ਼ਾਨ ਹੋ ਤਾਂ ਇਹ ਇੱਕ ਐਲਰਜੀ ਸਮੱਸਿਆ ਹੋ ਸਕਦੀ ਹੈ, ਜਿਸ ਦਾ ਸਮੇਂ ਸਿਰ ਪਤਾ ਲੱਗਣ ‘ਤੇ ਇਲਾਜ ਕਰਨਾ ਕੀਤਾ ਜਾ ਸਕਦਾ ਹੈ।

ਐਲਰਜੀ ਦੇ ਲੱਛਣ :
ਹੱਥਾਂ ਪੈਰਾਂ ‘ਤੇ ਸੋਜਿਸ਼
ਉਂਗਲਾਂ ਸੁੱਜਣਾ
ਸਰੀਰ ‘ਤੇ ਲਗਾਤਾਰ ਖੁਜਲੀ ਹੋਣਾ
ਚਮੜੀ ‘ਤੇ ਲਾਲ ਧੱਬੇ ਜਾਂ ਨਿਸ਼ਾਨ ਪੈਣੇ
ਲਾਲ ਰੰਗ ਦੇ ਦਾਣੇ ਹੋਣਾ
ਖਾਣ-ਪੀਣ ਵਿੱਚ ਤਕਲੀਫ
ਸਰੀਰ ‘ਤੇ ਦਾਣਿਆਂ ਦੇ ਨਾਲ ਸੋਜਿਸ਼ ਵੀ ਹੋਣੀ

ਜੇਕਰ ਇਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਤੁਸੀਂ ਐਗਜ਼ਿਮਾ ਨਾਮ ਦੀ ਬਿਮਾਰੀ ਤੋਂ ਵੀ ਪੀੜਤ ਹੋ ਸਕਦੇ ਹੋ। ਦਾਣਿਆਂ ਵਾਲੀ ਇਸ ਬਿਮਾਰੀ ਵਿੱਚ ਖੁਜਲੀ ਕਰਨ ਨਾਲ ਪਾਣੀ ਦਾ ਰਿਸਾਵ ਹੋਣ ਲੱਗ ਜਾਂਦਾ ਹੈ।

ਦੂਸਰੀ ਬਿਮਾਰੀ ਵਿੱਚ ਹੱਥ ਅਤੇ ਪੈਰ ਠੰਡ ਵਧਣ ਦੇ ਨਾਲ ਨਾਲ ਸੁੱਜਣ ਲੱਗਦੇ ਹਨ ਅਤੇ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਰੋਜ਼ਾਨਾ ਦੇ ਆਮ ਕੰਮਕਾਜ ਕਰਨੇ ਵੀ ਇਨਸਾਨ ਨੂੰ ਮੁਸ਼ਕਿਲ ਲੱਗਣ ਲੱਗਦੇ ਹਨ।

ਆਓ ਅੱਜ ਅਸੀਂ ਤੁਹਾਨੂੰ ਹੱਥਾਂ ਪੈਰਾਂ ਦੀ ਸੋਜਿਸ਼ ਦੀ ਬਿਮਾਰੀ ਦੇ ਘਰੇਲੂ ਇਲਾਜਾਂ ਬਾਰੇ ਜਾਣਕਾਰੀ ਦਿੰਦੇ ਹਾਂ।

ਪਿਆਜ਼ ਉਂਗਲੀਆਂ ‘ਚ ਹੋਣ ਵਾਲੀ ਸੋਜਿਸ਼ ਦੀ ਬਿਮਾਰੀ ਲਈ ਵਧੇਰੇ ਗੁਣਕਾਰੀ ਹਨ।ਪਿਆਜ਼ ਦੇ ਰਸ ਨੂੰ ਸੋਜ ਵਾਲੀ ਥਾਂ ‘ਤੇ ਲਗਾ ਕੇ ਕੁਝ ਦੇਰ ਲਈ ਛੱਡ ਦਿਓ, ਜਿਸ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।

ਨਿੰਬੂ ਦਾ ਰਸ ਵੀ ਸੋਜ਼ ਨੂੰ ਘੱਟ ਕਰਨ ਲਈ ਕਿਸੇ ਰਾਮਬਾਣ ਔਸ਼ਧੀ ਤੋਂ ਘੱਟ ਨਹੀਂ ਹੈ। ਹੱਥਾਂ-ਪੈਰਾਂ ਦੀਆਂ ਉਂਗਲੀਆਂ ‘ਚ ਸੋਜ ਹੋਣ ‘ਤੇ ਨਿੰਬੂ ਦਾ ਰਸ ਲਾਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।

ਸੋਜ਼ ਦੀ ਬਿਮਾਰੀ ਤੋਂ ਰਾਹਤ ਪਾਉਣ ਲਈ ਮਟਰ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਉਸ ਨਾਲ ਹੱਥਾਂ-ਪੈਰਾਂ ਨੂੰ ਧੋਵੋ। ਦਿਨ ‘ਚ ਜਦੋਂ ਵੀ ਹੱਥ-ਪੈਰ ਧੋਵੋ ਤਾਂ ਮਟਰ ਦੇ ਪਾਣੀ ਦਾ ਹੀ ਇਸਤੇਮਾਲ ਕਰੋ। ਇਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ।

Leave a Reply

Your email address will not be published. Required fields are marked *

%d bloggers like this: