ਜੇਕਰ ਕੋਈ ਸਰਕਾਰੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਸਾਡੇ ਨਾਲ ਕਰੋ ਸੰਪਰਕਵਿਜੀਂਲੈਸ ਵਿਭਾਗ

ss1

ਜੇਕਰ ਕੋਈ ਸਰਕਾਰੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਸਾਡੇ ਨਾਲ ਕਰੋ ਸੰਪਰਕਵਿਜੀਂਲੈਸ ਵਿਭਾਗ
ਵਿਜੀਲੈਂਸ ਵਿਭਾਗ ਨੇ ਮਨਾਇਆ ਜਾਗਰੂਕਤਾ ਹਫਤਾ

5-nov-mlp-04ਮੁੱਲਾਂਪੁਰ ਦਾਖਾ 5 ਨਵੰਬਰ(ਮਲਕੀਤ ਸਿੰਘ) ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਵਿਜੀਲੈਂਸ ਵਿਭਾਗ ਵੱਲੋਂ ਜਾਗਰੂਕਤਾ ਹਫਤਾ ਮਨਾਉਣ ਮੌਕੇ ਸੈਮੀਨਾਰ ਲਾਇਆ ਗਿਆ । ਇਸ ਸੈਮੀਨਾਰ ਦੌਰਾਨ ਵਿਦਿਆਰਥੀਆ ਨੂੰ ਜਾਗਰੂਕ ਕਰਦਿਆ ਵਿਜੀਲੈਂਸ ਵਿਭਾਗ ਇਸਪੈਕਟਰ ਸਤਪਾਲ ਅਤੇ ਰਜਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਤੁਹਾਡੇ ਕੋਲੋ ਕੋਈ ਸਰਕਾਰੀ ਅਧਿਕਾਰੀ ਰਿਸ਼ਵਤ ਮੰਗਦਾ ਹੈ ਤਾਂ ਤੁਸੀ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਕਿਉਂਕਿ ਸਰਕਾਰੀ ਡਿਊਟੀ ਦੌਰਾਨ ਰਿਸ਼ਵਤ ਮੰਗਣਾਂ ਸਭ ਤੋਂ ਵੱਡਾ ਅਪਰਾਧ ਹੈ। ਕੋਈ ਵੀ ਅਫਸਰ ਕੰਮ ਬਦਲੇ ਪੈਸੇ ਦੀ ਮੰਗ ਨਹੀ ਕਰ ਸਕਦਾ ਹੈ। ਇਹ ਸਾਡੇ ਦੇਸ ਦਾ ਕਾਨੂੰਨ ਕਹਿੰਦਾ ਹੈ। ਹਰ ਇੱਕ ਸਰਕਾਰੀ ਅਫਸਰ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਨ ਉਸਦਾ ਇਖਲਾਕੀ ਫਰਜ ਬਣਦਾ ਹੈ।

      ਸ੍ਰੀ ਸੱਤਪਾਲ ਨੇ ਆਰਥਿਕਤਾਂ ਨਾਲ ਸੰਬੰਧਿਤ ਮਾਮਲੇ ਜੋ ਵਿਜੀਲੈਂਸ ਵਿਭਾਗ ਦੇ ਅਧੀਨ ਆਉਂਦੇ ਹਨ ਉਹਨਾਂ ਹਨ ਉਹਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀਉਹਨਾ ਵਿਜੀਲੈਂਸ ਦੀ ਧਾਰਾ 13-1 ਸੈਕਸ਼ਨ ਓ ਬਾਰੇ ਵੀ ਦੱਸਿਆ ਇਸ ਪ੍ਰੋਗਰਾਮ ਦੇ ਅਹਲੇ ਬੁਲਾਰੇ ਸ੍ਰੀ ਰਾਜਿੰਦਰ ਜੀ ਨੇ ਟਰੈਫਿਕ ਮਾਮਲੇ ਜੋ ਵਿਜੀਲੂਂਸ ਅਧੀਨ ਆਉਂਦੇ ਹਨ ਬਾਰੇ ਵਿਸਥਾਰ ਪੂਰਵਕ ਦੱਸਿਆਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਅਵਤਾਰ ਸਿੰਘ ਨੇ ਕੀਤਾ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵਧ ਚੜਕੇ ਹਿੱਸਾ ਲਿਆ ਅਤੇ ਆਪਣੇ ਸ਼ੰਕੇ ਸਵਾਲਾ ਦੇ ਰੂਪ ਵਿੱਚ ਨਵਿਰਤ ਕੀਤੇ

       ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਇਕਬਾਲ ਸਿੰਘ, ਪ੍ਰੋ ਅਵਤਾਰ ਸਿੰਘ, ਪ੍ਰੋ ਹਰਜੀਤ ਸਿੰਘ, ਪ੍ਰੋ ਗੋਤਇੰਦਰ ਕੌਰ, ਪ੍ਰੋ ਪਰਵੀਨ ਲਤਾ, ਪ੍ਰੋ ਮਨਪ੍ਰੀਤ ਕੌਰ ਸਮੇਤ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜਰ ਸਨ।

 

Share Button

Leave a Reply

Your email address will not be published. Required fields are marked *