ਜੂਸ ਦੀ ਰੇਹੜੀ ‘ਤੇ ਹੈਰੋਇਨ ਵੇਚਦੇ 2 ਭਰਾ ਗ੍ਰਿਫਤਾਰ

ss1

ਜੂਸ ਦੀ ਰੇਹੜੀ ‘ਤੇ ਹੈਰੋਇਨ ਵੇਚਦੇ 2 ਭਰਾ ਗ੍ਰਿਫਤਾਰ

ਮੋਹਾਲੀ : ਇੱਥੇ ਐੱਸ. ਟੀ. ਐੱਫ. ਨੇ ਜੂਸ ਦੀ ਰੇਹੜੀ ‘ਤੇ ਹੈਰੋਇਨ ਵੇਚਣ ਵਾਲੇ 2 ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਹਾਂ ਭਰਾਵਾਂ ਦੀ ਪਛਾਣ ਸੀਤਾ ਅਤੇ ਬਲਬੀਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਦੋਹਾਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ 2 ਕੁਇੰਟਲ ਨਸ਼ੀਲਾ ਪਦਾਰਥ ਭੁੱਕੀ ਦੀ ਬਰਾਮਦਗੀ ਦੇ ਕੇਸ ‘ਚ ਸਜ਼ਾ ਕੱਟਣ ਉਪਰੰਤ ਜ਼ਮਾਨਤ ‘ਤੇ ਆਇਆ ਸੀਤਾ ਸਿੰਘ ਆਪਣੇ ਭਰਾ ਨੂੰ ਅੰਬਾਲਾ ਤੋਂ ਹੈਰੋਇਨ ਲਿਆ ਕੇ ਦਿੰਦਾ ਸੀ ਅਤੇ ਫਿਰ ਉਹ ਆਪਣੀ ਜੂਸ ਦੀ ਰੇਹੜੀ ‘ਤੇ ਜੂਸ ਦੀ ਆੜ ‘ਚ ਛੋਟੀਆਂ-ਛੋਟੀਆਂ ਪੁੜੀਆਂ ਬਣਾ ਕੇ ਹੈਰੋਇਨ ਵੇਚਦਾ ਸੀ। ਫਿਲਹਾਲ ਦੋਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *