Sun. Jun 16th, 2019

ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ‘ਚ ਦਸਤਕ ਦੇਵੇਗਾ ਮੌਨਸੂਨ

ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ‘ਚ ਦਸਤਕ ਦੇਵੇਗਾ ਮੌਨਸੂਨ

ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਸਿਟੀ ਬਿਊਟੀਫੁੱਲ ‘ਚ ਦਸਤਕ ਦੇਣ ਜਾ ਰਿਹਾ ਹੈ। ਇਸ ਵਾਰ ਮੌਨਸੂਨ ਹਫਤੇ ਬਾਅਦ ਆਵੇਗਾ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਹਾਲੇ ਮੌਨਸੂਨ ਆਉਣ ‘ਚ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੈ। ਮੌਨਸੂਨ ਅਜੇ ਅੰਡੇਮਾਨ ਨਿਕੋਬਾਰ ਅਤੇ ਬੰਗਾਲ ਦੀ ਖਾੜੀ ‘ਚ ਸਰਗਰਮ ਹੈ। ਉਮੀਦ ਹੈ ਕਿ ਸੱਤ ਜੂਨ ਤਕ ਮੌਨਸੂਨ ਕੇਰਲ ਦੇ ਇਲਾਕਿਆਂ ‘ਚ ਪਹੁੰਚ ਜਾਵੇਗਾ। ਸ਼ਹਿਰ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਪੱਛਮੀ ਗੜਬੜੀਆਂ ਦੇ ਚਲਦੇ ਇਸ ਪੂਰੇ ਹਫ਼ਤੇ ਅਸਮਾਨ ‘ਤੇ ਬੱਦਲ ਛਾਏ ਰਹਿਣਗੇ ਜਿਸ ਨਾਲ ਤਾਪਮਾਨ ‘ਚ ਮਾਮੂਲੀ ਗਿਰਾਵਟ ਵੀ ਦੇਖਣ ਨੂੰ ਮਿਲੇਗੀ। ਇਸ ਦੌਰਾਨ ਜ਼ਿਆਦਾਤਰ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਤਕ ਰਹੇਗਾ, ਉਥੇ ਘੱਟ ਤੋਂ ਘੱਟ ਤਾਪਮਾਨ 22 ਤੋਂ 25 ਡਿਗਰੀ ਸੈਲਸੀਅਸ ਦੇ ਵਿਚ ਰਹੇਗਾ। ਪੱਛਮੀ ਗੜਬੜੀਆਂ ਤੋਂ ਹੋਣ ਵਾਲੀ ਬਾਰਿਸ਼ ‘ਚ ਬਰਾਬਰ ਅੰਤਰ ਹੈ ਪਰ ਪ੍ਰੀ ਮੌਨਸੂਨ ਦੀ ਬਾਰਿਸ਼ ਆਪਣੇ ਨਾਲ ਤੇਜ਼ ਤੂਫਾਨ ਅਤੇ ਜ਼ੋਰਦਾਰ ਮੇਘ ਗਰਜਨਾ ਦੇ ਨਾਲ-ਨਾਲ ਮੌਨਸੂਨ ਦੀ ਬਾਰਿਸ਼ ਜੂਨ ਦੇ ਆਖਰੀ ਹਫਤੇ ‘ਚ ਸ਼ੁਰੂ ਹੋ ਜਾਵੇਗੀ। ਫਿਲਹਾਲ ਹਾਲੇ ਪੱਛਮੀ ਗੜਬੜੀਆਂ ਦੇ ਚਲਦੇ ਬਾਰਸ਼ ਦਾ ਅਨੁਮਾਨ ਹੈ।

ਸੁਰਿੰਦਰ ਪਾਲ ਨੇ ਦੱਸਿਆ ਕਿ 2018 ‘ਚ ਮੌਨਸੂਨ ਬੇਹੱਦ ਸ਼ਾਨਦਾਰ ਰਿਹਾ। ਆਮ ਮਾਨਸੂਨ ਤੋਂ 18 ਫ਼ੀਸਦ ਜ਼ਿਆਦਾ ਬਾਰਿਸ਼ ਹੋਈ ਸੀ। ਇਸ ਸਾਲ ਮੌਨਸੂਨ ਸਾਧਾਰਣ ਰਹਿਣ ਦਾ ਅਨੁਮਾਨ ਹੈ। ਮਾਨਸੂਨ 96 ਐੱਲਪੀ (ਲੌਂਗ ਪੀਰੀਅਡ) ਹੁੰਦਾ ਹੈ, ਤਾਂ ਉਸ ਨੂੰ ਚੰਗੇ ਮੌਨਸੂਨ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ। ਸਾਲ 2013-16 ‘ਚ ਦੇਖੀਏ ਤਾਂ ਮਾਨਸੂਨ 30 ਤੋਂ 45 ਫ਼ੀਸਦ ਕਮਜ਼ੋਰ ਰਿਹਾ ਹੈ। ਮਾਨਸੂਨ ਸੀਜ਼ਨ ਵੈਸੇ ਤਾਂ ਜੂਨ ਦੇ ਅਖੀਰ ਤੋਂ ਸ਼ੁਰੂ ਹੋ ਕੇ ਸਤੰਬਰ ਦੇ ਅਖੀਰ ਤਕ ਚਲਦਾ ਹੈ ਪਰ ਪਿਛਲੇ ਕੁਝ ਸਾਲਾਂ ‘ਚ ਤਿੰਨ ਤੋਂ ਚਾਰ ਮਹੀਨਿਆਂ ਦੀ ਬਜਾਏ ਇਕ ਮਹੀਨਾ ਹੀ ਬਾਰਿਸ਼ ਹੋਈ। ਇਸ ਵਜ੍ਹਾ ਨਾਲ ਕਈ ਇਲਾਕਿਆਂ ‘ਚ ਜ਼ਮੀਨੀ ਪਾਣੀ ਦਾ ਪੱਧਰ ਡਿੱਗਿਆ ਅਤੇ ਇਸ ਦਾ ਸਿੱਧਾ ਅਸਰ ਖੇਤੀਬਾੜੀ ਖੇਤਰ ‘ਚ ਦੇਖਣ ਨੂੰ ਮਿਲਿਆ। ਲੰਬੇ ਸਮੇਂ ਤਕ ਬਾਰਿਸ਼ ਹੁੰਦੀ ਹੈ ਤਾਂ ਇਸ ਨੂੰ ਚੰਗੇ ਮੌਨਸੂਨ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: